ਸੋਸ਼ਲ ਮੀਡੀਆ ਸਟਾਰ ਵਰਣ ਅਟਵਾਲ ਨੇ ਸੋਸ਼ਲ ਮੀਡੀਆ ਤੋਂ ਬਣਾਈ ਦੂਰੀ, ਲਿਖਿਆ “ਹੁਣ ਰੀਲਾਂ ਵਾਲੀ ਨਹੀਂ ਰੀਅਲ ਲਾਈਫ ”
ਸੋਸ਼ਲ ਮੀਡੀਆ ਸਟਾਰ ਵਰਣ ਅਟਵਾਲ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਹੈ। ਜਿਸ ਬਾਰੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਪਿਛਲੇ ਸੱਤ ਸਾਲਾਂ ਤੋਂ ਇਹ ਸੋਸ਼ਲ ਮੀਡੀਆ ਮੇਰੇ ਲਈ ਇੱਕ ਪਰਿਵਾਰ ਵਾਂਗ ਰਿਹਾ ਹੈ।
ਸੋਸ਼ਲ ਮੀਡੀਆ ਸਟਾਰ ਵਰਣ ਅਟਵਾਲ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਹੈ। ਜਿਸ ਬਾਰੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਪਿਛਲੇ ਸੱਤ ਸਾਲਾਂ ਤੋਂ ਇਹ ਸੋਸ਼ਲ ਮੀਡੀਆ ਮੇਰੇ ਲਈ ਇੱਕ ਪਰਿਵਾਰ ਵਾਂਗ ਰਿਹਾ ਹੈ।ਤੁਹਾਡੇ ਪਿਆਰ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਹੈ। ਪਰ ਹੁਣ ਮੈਨੂੰ ਲੱਗਦਾ ਹੈ ਕਿ ਮੈਨੂੰ ਇਸ ਡਿਜੀਟਲ ਦੁਨੀਆ ਤੋਂ ਦੂਰ ਜਾਣ ਦੀ ਲੋੜ ਹੈ। ਅੱਜ ਤੋਂ ਮੈਂ ਕਿਸੇ ਵੀ ਪਲੇਟਫਾਰਮ ਤੇ ਐਕਟਿਵ ਨਹੀਂ ਰਹਾਂਗਾ।

ਮੇਰੇ ਇਸ ਸਫ਼ਰ ਦਾ ਹਿੱਸਾ ਬਣਨ ਦੇ ਲਈ ਤੁਹਾਡਾ ਸਭ ਦਾ ਸ਼ੁਕਰੀਆ”। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਵਰਣ ਨੇ ਲਿਖਿਆ ‘ਰੀਲਾਂ ਵਾਲੀ ਨਹੀਂ ਹੁਣ ਰੀਅਲ ਲਾਈਫ’। ਵਰਣ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਵਰਣ ਦੇ ਫਾਲੋਵਰਸ ਵੀ ਰਿਐਕਸ਼ਨ ਦੇ ਰਹੇ ਹਨ ਅਤੇ ਅਜਿਹਾ ਨਾ ਕਰਨ ਦੀ ਸਲਾਹ ਦੇ ਰਹੇ ਹਨ। ਇੱਕ ਨੇ ਲਿਖਿਆ “ਵੀਰ ਇਹ ਹੋ ਹੀ ਨਹੀਂ ਸਕਦਾ ਕੇ ਤੁਸੀਂ ਸ਼ੋਸਲ ਮੀਡੀਆ ਨੂੰ ਛੱਡ ਦੇਵੋ, ਤੁਹਾਨੂੰ ਇਸੇ ਤੋਂ ਪਹਿਚਾਣ ਮਿਲੀ ਹੈ...” ।
ਜਦੋਂਕਿ ਇੱਕ ਹੋਰ ਨੇ ਕਮੈਂਟ ਕੀਤਾ “ਵਰਨ ਮਜ਼ਾਕ ਕਰ ਰਿਹਾ ਨਾ ?ਪੱਕਾ ਕੋਈ ਵਧੀਆ ਪ੍ਰੋਜੈਕਟ ਮਿਲਿਆ ਹੋਊ ਹੈਨਾ ?” ।ਜਦੋਂਕਿ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ “ ਭਰਾ ਜੇ ਕਿਸੇ ਦੇ ਕਹਿਣ ਤੇ ਇਦਾ ਕਰਦੇ ਪਏ ਹੋ ਤਾ ਅਗਲੇ ਦੀ ਦਾ ਕੋਸ਼ਿਸ ਨੂੰ ਆਪ ਕਾਮਯਾਬ ਕਰਦੇ ਪਏ ਹੋ
ਸਗੋ ਲੋਕਾ ਨੂੰ ਜਬਾਬ ਦਿਓ ਆਪਣੇ ਆਪ ਨੂੰ ਅੱਗੇ ਲੈ ਕੇ ਜਾਉ ਨਾ ਕੀ ਪਿੱਛੇ ਮੁੜ ਕੇ ਉਹਨਾ ਨੂੰ ਖੁਸ਼ ਕਰੋ ਬਾਕੀ ਤੁਹਾਡੀ ਆਪਣੀ ਜਿੰਦਗੀ ਹੈ ਜਿਵੇ ਵੀਰੇ ਤੁਹਾਨੂੰ ਸਹੀ ਲੱਗੇ ਪ੍ਰਮਾਤਮਾ ਭਲੀ ਕਰੇ” ।ਇਸ ਤੋਂ ਇਲਾਵਾ ਹੋਰ ਵੀ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਕਮੈਂਟਸ ਕੀਤੇ ਹਨ।