ਸਿੱਪੀ ਗਿੱਲ ਦੇ ਭਤੀਜੇ ਦੀ ਅੜੀ, ਕਹਿੰਦਾ ‘ਮੇਰੇ ਵਿਆਹ ‘ਚ ਤੁਸੀਂ ਗਾਉਣਾ’, ਜਾਣੋ ਗਾਇਕ ਦਾ ਰਿਐਕਸ਼ਨ
ਸਿੱਪੀ ਗਿੱਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕ ਨੂੰ ਉਸ ਦਾ ਭਤੀਜਾ ਕਹਿੰਦਾ ਹੈ ਕਿ ‘ਤਾਇਆ ਜੀ ਮੇਰੇ ਵਿਆਹ ‘ਤੇ ਤੁਸੀਂ ਪਰਫਾਰਮ ਕਰਨਾ ਹੈ। ਜਿਸ ‘ਤੇ ਸਿੱਪੀ ਗਿੱਲ ਦੇ ਸਾਹਮਣੇ ਬੈਠਿਆ ਸ਼ਖਸ ਕਹਿੰਦਾ ਹੈ ਕਿ ਤਾਇਆ ਜੀ ਤਾਂ ਉਦੋਂ ਤੱਕ ਬੁੱਢੇ ਹੋ ਜਾਣਗੇ।

ਇਸ ‘ਤੇ ਸਿੱਪੀ ਗਿੱਲ ਦਾ ਭਤੀਜਾ ਕਹਿੰਦਾ ਹੈ ਕਿ ਨਹੀਂ ਤਾਇਆ ਜੀ ਹੀ ਪਰਫਾਰਮ ਕਰਨਗੇ’। ਸਿੱਪੀ ਗਿੱਲ ਦੇ ਨਾਲ ਉਨ੍ਹਾਂ ਦੇ ਭਤੀਜੇ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ । ਇਸ ਤੋਂ ਪਹਿਲਾਂ ਵੀ ਸਿੱਪੀ ਗਿੱਲ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ।
ਸਿੱਪੀ ਗਿੱਲ ਦਾ ਵਰਕ ਫ੍ਰੰਟ
ਸਿੱਪੀ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਸਿੱਪੀ ਗਿੱਲ ਨੂੰ ਘੁੜ ਸਵਾਰੀ ਦੇ ਨਾਲ-ਨਾਲ ਖੇਤੀਬਾੜੀ ਦਾ ਵੀ ਸ਼ੌਕ ਹੈ । ਉਹ ਅਕਸਰ ਆਪਣੇ ਫਾਰਮ ਹਾਊਸ ‘ਤੇ ਨਜ਼ਰ ਆਉਂਦੇ ਹਨ।