ਵੈਲੇਂਟਾਈਨ ਡੇਅ ਤੇ ਗਾਇਕ ਸੁੱਖ ਖਰੌੜ ਨੇ ਸਾਂਝੀ ਕੀਤੀ ਭਾਵੁਕ ਵੀਡੀਓ, ਕਿਹਾ ਫੁੱਲ ਮੁਰਝਾ ਜਾਂਦੇ ਨੇ ਪਰ…..

ਗਾਇਕ ਸੁੱਖ ਖਰੌੜ ਨੇ ਵੀ ਵੈਲੇਂਟਾਈਨ ਡੇਅ ਤੇ ਆਪਣੀ ਭਾਵੁਕ ਸਟੋਰੀ ਸਾਂਝੀ ਕੀਤੀ ਹੈ। ਜਿਸ 'ਚ ਉਨ੍ਹਾਂ ਨੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਨਵੰਬਰ 'ਚ ਮੈਂ ਇੰਡੀਆ ਸੀ ਅਤੇ ਮੇਰੀ ਪਤਨੀ ਕੈਨੇਡਾ 'ਚ ਸੀ ਪਰ ਮੇਰੀ ਪਤਨੀ ਕੈਨੇਡਾ 'ਚ ਸੀ । ਇਸੇ ਦੌਰਾਨ ਉਸ ਦਾ ਐਕਸੀਡੈਂਟ ਹੋ ਗਿਆ ਸੀ ।

By  Shaminder Kaur Kaler February 14th 2026 11:00 AM

ਅੱਜ ਵੈਲੇਂਨਟਾਈਨ ਡੇਅ (Valentines Day) ਮਨਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਹਰ ਕੋਈ ਆਪੋ ਆਪਣੇ ਮਹਿਬੂਬ ਦੇ ਨਾਲ ਇਸ ਦਿਨ ਨੂੰ ਮਨਾ ਰਿਹਾ ਹੈ।ਇਸ ਦਿਨ ਪ੍ਰੇਮੀ ਜੋੜੇ ਆਪੋ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਅਤੇ ਇੱਕ ਦੂਜੇ ਨੂੰ ਗਿਫਟ ਦਿੰਦੇ ਹਨ ।ਪਰ ਇਹ ਦਿਨ ਸਿਰਫ਼ ਪਿਆਰ ਦੇ ਇਜ਼ਹਾਰ ਦਾ ਦਿਨ ਨਹੀਂ ਹੈ। ਇਹ ਦਿਨ ਤੁਹਾਨੂੰ ਯਾਦ ਦਿਵਾਉਂਦਾ ਹੈ ਕਿ ਕਿਵੇਂ ਤੁਸੀਂ ਆਪਣੇ ਰਿਸ਼ਤਿਆਂ ਨੂੰ ਸਹੇਜ ਕੇ ਰੱਖਣਾ ਹੈ ਅਤੇ ਕਿਵੇਂ ਆਪਣਿਆਂ ਦੀ ਦੇਖਭਾਲ, ਉਨ੍ਹਾਂ ਦੇ ਨਾਲ ਮੋਹ ਪਿਆਰ ਦੀਆਂ ਤੰਦਾਂ ਨੂੰ ਮਜ਼ਬੂਤ ਕਰਨਾ ਹੈ।

ਗਾਇਕ ਸੁੱਖ ਖਰੌੜ ਨੇ ਵੀ ਵੈਲੇਂਟਾਈਨ ਡੇਅ ਤੇ ਆਪਣੀ ਭਾਵੁਕ ਸਟੋਰੀ ਸਾਂਝੀ ਕੀਤੀ ਹੈ। ਜਿਸ 'ਚ ਉਨ੍ਹਾਂ ਨੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਨਵੰਬਰ 'ਚ ਮੈਂ ਇੰਡੀਆ ਸੀ ਅਤੇ ਮੇਰੀ ਪਤਨੀ ਕੈਨੇਡਾ 'ਚ ਸੀ ਪਰ ਮੇਰੀ ਪਤਨੀ ਕੈਨੇਡਾ 'ਚ ਸੀ । ਇਸੇ ਦੌਰਾਨ ਉਸ ਦਾ ਐਕਸੀਡੈਂਟ ਹੋ ਗਿਆ ਸੀ ।

ਸਰੀਰਕ ਤੌਰ ਤੇ ਉਹ ਫਿੱਟ ਸੀ, ਪਰ ਮਾਨਸਿਕ ਤੌਰ 'ਤੇ ਉਹ ਫਿੱਟ ਨਹੀਂ ਸੀ, ਸ਼ਾਇਦ ਮੈਂ ਉੱਥੇ ਨਹੀਂ ਸੀ ਇਸ ਕਰਕੇ ।ਜਿਸ ਤੋਂ ਬਾਅਦ ਮੈਂ ਤੁਰੰਤ ਕੈਨੇਡਾ ਦੀ ਫਲਾਈਟ ਫੜ੍ਹੀ ਅਤੇ ਉੱਥੇ ਚਲਾ ਗਿਆ । ਅੱਜ ਵੈਲੇਂਟਾਈਨ ਡੇਅ 'ਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਗਿਫਟ ਟੈਂਪਰੇਰੀ ਹੁੰਦੇ ਹਨ, ਫੁੱਲ ਮੁਰਝਾ ਜਾਂਦੇ ਹਨ ਅਤੇ ਪਰ ਆਪਣੇ ਪਾਟਨਰ ਦੀ ਮੈਂਟਲ ਹੈਲਥ, ਇਮੋਸ਼ਨਲ ਹੈਲਥ ਤੇ ਫਿਜ਼ੀਕਲ ਵੈਲਬੀਂਗ ਦਾ ਖਿਆਲ ਰੱਖਣਾ ਹੀ ਪਰਮਾਨੈਂਟ ਹੁੰਦਾ ਹੈ।

ਸੁੱਖ ਖਰੌੜ ਦਾ ਵਰਕ ਫ੍ਰੰਟ
ਸੁੱਖ ਖਰੌੜ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।

© Copyright Galactic Television & Communications Pvt. Ltd. 2026. All rights reserved.