ਗਾਇਕਾ ਸੋਨੀ ਮਾਨ ਦੀ ਨਾਨੀ ਦਾ ਹੋਇਆ ਦਿਹਾਂਤ, ਵੀਡੀਓ ਸਾਂਝਾ ਕਰਕੇ ਹੋਈ ਭਾਵੁਕ
ਮਾਡਲ ਤੇ ਗਾਇਕਾ ਸੋਨੀ ਮਾਨ ਦੀ ਨਾਨੀ ਦਾ ਦਿਹਾਂਤ ਹੋ ਗਿਆ ਹੈ। ਉਹ 107 ਸਾਲ ਦੇ ਸਨ । ਸੋਨੀ ਮਾਨ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਇੱਕ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ।
ਮਾਡਲ ਤੇ ਗਾਇਕਾ ਸੋਨੀ ਮਾਨ (Sony Maan) ਦੀ ਨਾਨੀ ਦਾ ਦਿਹਾਂਤ ਹੋ ਗਿਆ ਹੈ। ਉਹ 107 ਸਾਲ ਦੇ ਸਨ । ਸੋਨੀ ਮਾਨ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਇੱਕ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ। ਅਦਾਕਾਰਾ ਨੇ ਲਿਖਿਆ “ਅੱਜ ਮੇਰੀ ਨਾਨੀ ਮਾਂ 107ਸਾਲ ਦੀ ਉਮਰ ਵਿੱਚ ਸਚਖੰਡ ਸਿਧਾਰ ਗਈ। ਉਹ ਸਿਰਫ਼ ਮੇਰੀ ਨਾਨੀ ਨਹੀਂ ਸੀ ਉਹ ਮੇਰੀ ਮਾਂ, ਮੇਰਾ ਸਹਾਰਾ, ਮੇਰੀ ਰੋਸ਼ਨੀ, ਮੇਰਾ ਆਧਾਰ ਸੀ। ਜਿਸ ਘਰ ਵਿੱਚ ਮੈਂ ਜਨਮ ਲਿਆ,ਉਸ ਘਰ ਦੀ ਰੌਣਕ, ਉਸਦੀ ਮਮਤਾ,ਉਸ ਦੀਆਂ ਧੀਰਜ ਭਰੀਆਂ ਅੱਖਾਂ—ਸਭ ਕੁਝ ਉਹ ਸੀ। ਉਸ ਨੇ ਮੈਨੂੰ ਆਪਣੇ ਹੱਥਾਂ ਦੀ ਥਾਪ ਨਾਲ ਵਧਾਇਆ,ਮੇਰੇ ਹਰ ਦੁੱਖ, ਹਰ ਭੁੱਖ, ਹਰ ਲੋੜ ਉੱਤੇ ਸਭ ਤੋਂ ਪਹਿਲਾਂ ਉਹਦੀ ਨਜ਼ਰ ਪੈਂਦੀ ਸੀ।
ਹਰ ਮਹੀਨੇ ਉਹ ਸਾਡੇ ਘਰ ਆਉਂਦੀ ਸੀ,ਖਾਲੀ ਹੱਥ ਨਹੀਂ,ਪਿਆਰ, ਦਇਆ, ਚਿੰਤਾ, ਤੇ ਸੁਆਦਲੇ ਗ੍ਰਹਿ-ਪੀੜੇ ਖਾਣੇ ਨਾਲ ਭਰੀਆਂ ਥੈਲੀਆਂ ਲੈ ਕੇ।ਸਦਾ ਪਿਆਰ ਮੇਰੀ ਮਾਂ ਤੋਂ ਵੀ ਵੱਧ ਸੀ…ਉਹ ਮੇਰੇ ਲਈ ਪ੍ਰਭੂ ਦੀ ਦਿੱਤੀ ਹੋਈ ਵਰਦਾਨ ਸੀ’।
ਸੋਨੀ ਮਾਨ ਨੇ ਕਈ ਗੀਤਾਂ ‘ਚ ਕੀਤੀ ਮਾਡਲਿੰਗ
ਸੋਨੀ ਮਾਨ ਨੇ ਆਪਣੀ ਆਵਾਜ਼ ‘ਚ ਕਈ ਗੀਤ ਕੱਢੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ। ਉਨ੍ਹਾਂ ਨੇ ਬਤੌਰ ਮਾਡਲ ਗੀਤਾਂ ‘ਚ ਮਾਡਲਿੰਗ ਕੀਤੀ ਹੈ।