ਗਾਇਕ ਰਵਿੰਦਰ ਗਰੇਵਾਲ ਦਾ ਨਵਾਂ ਗੀਤ ‘ਟੇਢੀ ਪੱਗ-2’ 6 ਨਵੰਬਰ ਨੂੰ ਹੋਵੇਗਾ ਰਿਲੀਜ਼
ਗਾਇਕ ਰਵਿੰਦਰ ਗਰੇਵਾਲ ਦੇ ਗੀਤਾਂ ਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਹੈ ਅਤੇ ਇੰਤਜ਼ਾਰ ਦੀਆਂ ਘੜੀਆਂ ਹੁਣ ਖਤਮ ਹੋ ਚੱਲੀਆਂ ਹਨ ਅਤੇ ਗਾਇਕ ਰਵਿੰਦਰ ਗਰੇਵਾਲ ਫੈਨਸ ਦੇ ਲਈ ‘ਟੇਢੀ ਪੱਗ ੨’ ਲੈ ਕੇ ਆ ਰਹੇ ਹਨ ।
ਰਵਿੰਦਰ ਗਰੇਵਾਲ (Ravinder Grewal)ਦਾ ਨਵਾਂ ਗੀਤ ‘ਟੇਢੀ ਪੱਗ-2’ ਛੇ ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦੇ ਬੋਲ ਅਮਨ ਬਿਲਾਸਪੁਰੀ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਹਾਕਮ ਦਾ ਹੋਵੇਗਾ । ਇਸ ਤੋਂ ਪਹਿਲਾਂ ਇਸ ਦਾ ਪਹਿਲਾ ਭਾਗ ਰਿਲੀਜ਼ ਹੋਇਆ ਸੀ । ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਜਿਸ ਤੋਂ ਬਾਅਦ ਰਵਿੰਦਰ ਗਰੇਵਾਲ ‘ਟੇਢੀ ਪੱਗ-2’ ਲੈ ਕੇ ਆਏ ਹਨ । ਰਵਿੰਦਰ ਗਰੇਵਾਲ ਤੋਂ ਇਲਾਵਾ ਗੀਤ ਦੇ ਵੀਡੀਓ ‘ਚ ਫੀਮੇਲ ਮਾਡਲ ਜਾਨਵੀਰ ਕੌਰ ਤੇ ਹੋਰ ਸਹਾਇਕ ਕਲਾਕਾਰ ਵੀ ਦਿਖਾਈ ਦੇਣਗੇ ।
ਕਈ ਦਿਨਾਂ ਤੋਂ ਰਵਿੰਦਰ ਗਰੇਵਾਲ ਇਸ ਗੀਤ ਦੇ ਵੀਡੀਓ ‘ਚ ਰੁੱਝੇ ਹੋਏ ਸਨ ਪਰ ਜਲਦ ਹੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਜਾ ਰਹੀਆਂ ਹਨ ਅਤੇ ਰਵਿੰਦਰ ਗਰੇਵਾਲ ਦਾ ਇਹ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਗੀਤ ਛੇ ਨਵੰਬਰ ਨੂੰ ਰਿਲੀਜ਼ ਹੋਵੇਗਾ । ਜਿਸ ਦਾ ਫੈਨਸ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ।
ਰਵਿੰਦਰ ਗਰੇਵਾਲ ਦਾ ਵਰਕ ਫ੍ਰੰਟ
ਰਵਿੰਦਰ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਐਵੇਂ ਈ ਰੌਲਾ ਪੈ ਗਿਆ, ਅਸੀਂ ਰੱਖ ਲਏ ਕਬੂਤਰ ਹਾਣ ਦੀਏ, ਮਾਰ ਮੁੰਡਿਆ ਲਲਕਾਰਾ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । ਗੀਤਾਂ ਤੋਂ ਇਲਾਵਾ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੇ ਹਨ ।