ਗਾਇਕ ਆਰ ਨੇਤ ਨੇ ਕਰਵਾਏ ਲੋੜਵੰਦ ਕੁੜੀਆਂ ਦੇ ਵਿਆਹ, ਕੋਰਆਲਾ ਮਾਨ ਤੇ ਰਾਣਾ ਰਣਬੀਰ ਨੇ ਵੀ ਕੀਤੀ ਸ਼ਿਰਕਤ
ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ, ਪਰ ਜੋ ਦੂਜਿਆਂ ਦੇ ਲਈ ਸੋਚੇ ਅਜਿਹੇ ਸ਼ਖਸ ਦੁਨੀਆ ਤੇ ਟਾਵੇਂ ਟਾਵੇਂ ਹੀ ਹੁੰਦੇ ਹਨ । ਉਨ੍ਹਾਂ ਵਿੱਚੋਂ ਹੀ ਇੱਕ ਹਨ ਗਾਇਕ ਆਰ ਨੇਤ । ਜੋ ਇੱਕ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਮਾਜ ਪ੍ਰਤੀ ਆਪਣੇ ਫਰਜ਼ਾਂ ਨੂੰ ਬਾਖੂਬੀ ਨਿਭਾ ਰਹੇ ਹਨ। ਜੀ ਹਾਂ ਗਾਇਕ ਆਰ ਨੇਤ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਰੀਬ ਤੇ ਜ਼ਰੂਰਤ ਮੰਦ ਕੁੜੀਆਂ ਦੇ ਵਿਆਹ ਕਰਵਾਏ ਹਨ ।

ਜਿਸ ਦੀਆਂ ਤਸਵੀਰਾਂ ਤੇ ਵੀਡੀਓ ਸਾਹਮਣੇ ਆਏ ਹਨ । ਜਿਸ ‘ਚ ਤੁਸੀਂ ਵੇਖ ਸਕਦ ਹੋi ਕ ਇਨ੍ਹਾਂ ਗਰੀਬ ਧੀਆਂ ਦਾ ਨਾ ਸਿਰਫ਼ ਉਨ੍ਹਾਂ ਨੇ ਵਿਆਹ ਕਰਵਾਏ, ਬਲਕਿ ਜ਼ਰੂਰਤ ਦਾ ਸਮਾਨ ਵੀ ਇਨ੍ਹਾਂ ਧੀਆਂ ਨੰੂੰ ਦਿੱਤਾ ਹੈ। ਗਾਇਕ ਆਰ ਨੇਤ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਜ਼ਰੂਰਤਮੰਦ ਧੀਆਂ ਦੀ ਮਦਦ ਕਰਦੇ ਰਹਿਣਗੇ।

ਮਾਨਸਾ ਦੇ ਪਿੰਡ ਧਰਮਪੁਰਾ ‘ਚ ਆਯੋਜਨ
ਸਮੂਹਕ ਵਿਆਹ ਸਮਾਰੋਹ ਮਾਨਸਾ ਜ਼ਿਲ੍ਹੇ ਦੇ ਪਿੰਡ ਧਰਮਪੁਰਾ ਵਿਖੇ ਕੀਤਾ ਗਿਆ । ਜਿਸ ‘ਚ ਕਈ ਪੰਜਾਬੀ ਗਾਇਕਾਂ ਨੇ ਆਪਣੀ ਗਾਇਕੀ ਦੇ ਨਾਲ ਸਮਾਂ ਬੰਨਿਆ । ਇਸ ਦੇ ਨਾਲ ਹੀ ਇਸ ਮੌਕੇ ‘ਤੇ ਕਈ ਪੰਜਾਬੀ ਗਾਇਕ ਵੀ ਪਹੁੰਚੇ ਸਨ । ਜਿਸ ‘ਚ ਕੋਰਆਲਾ ਮਾਨ ਅਤੇ ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਰਾਣਾ ਰਣਬੀਰ ਵੀ ਸ਼ਾਮਿਲ ਸਨ । ਕੋਰਆਲਾ ਮਾਨ ਨੇ ਗਾਇਕ ਆਰ ਨੇਤ ਦੇ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ।ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਮੌਕੇ ਤੇ ਸਿੱਧੂ ਮੂਸੇਵਾਲਾ ਨੂੰ ਬਹੁਤ ਮਿਸ ਕਰ ਰਹੇ ਹਾਂ । ਕਿਉਂਕਿ ਉਹ ਵੀ ਸਮਾਜ ਸੇਵਾ ਦੇ ਕੰਮਾਂ ‘ਚ ਹਮੇਸ਼ਾ ਅੱਗੇ ਰਹਿੰਦਾ ਸੀ ।