ਬੁਰੇ ਫਸੇ ਗਾਇਕ ਪ੍ਰੇਮ ਢਿੱਲੋਂ, ਮਾਮਲਾ ਦਰਜ ਕਰਨ ਦੀ ਮੰਗ, ਕਥਿਤ ਤੌਰ ’ਤੇ ਅਫੀਮ ਦੇ ਪੈਕੇਟ ਨਾਲ ਦੇਖਿਆ ਗਿਆ ਗਾਇਕ

ਪੰਜਾਬੀ ਗਾਇਕ ਪ੍ਰੇਮ ਢਿੱਲੋਂ ਤੇ ਨਸ਼ੇ ਨੂੰ ਪਰਮੋਟ ਕਰਨ ਦਾ ਇਲਜ਼ਾਮ ਲੱਗਾ ਹੈ । ਇਹਨਾਂ ਇਲਜ਼ਾਮਾਂ ਦੇ ਚਲਦੇ ਵਕੀਲਾਂ ਦੇ ਇੱਕ ਸਗੰਠਨ ਨੇ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਅਤੇ ਐਸਐਸਪੀ ਕੋਲ ਇੱਕ ਸ਼ਿਕਾਇਤ ਦਰਜ ਕਰਵਾਈ ਹੈ। ਵਕੀਲਾਂ ਦੇ ਸਗੰਠਨ ਦਾ ਇਲਜ਼ਾਮ ਹੈ ਕਿ ਪ੍ਰੇਮ ਢਿੱਲੋਂ ਨੂੰ ਕਾਰਾਂ ਦੇ ਸ਼ੋਅਰੂਮ ਵਿੱਚ ਅਫੀਮ ਦੇ ਪੈਕੇਟ ਨਾਲ ਦੇਖਿਆ ਗਿਆ ਹੈ ।

By  Shaminder Kaur Kaler January 22nd 2026 11:58 AM

ਪੰਜਾਬੀ ਗਾਇਕ ਪ੍ਰੇਮ ਢਿੱਲੋਂ (Prem Dhillon) ਤੇ ਨਸ਼ੇ ਨੂੰ ਪਰਮੋਟ ਕਰਨ ਦਾ ਇਲਜ਼ਾਮ ਲੱਗਾ ਹੈ । ਇਹਨਾਂ ਇਲਜ਼ਾਮਾਂ ਦੇ ਚਲਦੇ ਵਕੀਲਾਂ ਦੇ ਇੱਕ ਸਗੰਠਨ ਨੇ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਅਤੇ ਐਸਐਸਪੀ ਕੋਲ ਇੱਕ ਸ਼ਿਕਾਇਤ ਦਰਜ ਕਰਵਾਈ ਹੈ। ਵਕੀਲਾਂ ਦੇ ਸਗੰਠਨ ਦਾ ਇਲਜ਼ਾਮ ਹੈ ਕਿ ਪ੍ਰੇਮ ਢਿੱਲੋਂ ਨੂੰ ਕਾਰਾਂ ਦੇ ਸ਼ੋਅਰੂਮ ਵਿੱਚ ਅਫੀਮ ਦੇ ਪੈਕੇਟ ਨਾਲ ਦੇਖਿਆ ਗਿਆ ਹੈ । ਇਹੀ ਨਹੀਂ ਪ੍ਰੇਮ ਢਿਲੋਂ ਨੇ ਇਸ ਸਬੰਧ ਵਿੱਚ ਇੱਕ ਵੀਡੀਓ ਬਣਾਕੇ ਇਸ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸ਼ੇਅਰ ਕੀਤਾ ਹੈ ।


ਵਕੀਲਾਂ ਦੇ ਸੰਗਠਨ ਨੇ ਪ੍ਰੇਮ ਢਿਲੋਂ iਖ਼ਲਾਫ਼ ਕੇਸ ਦਰਜ ਕਰਕੇ ਉਸ ਨੂੰ ਹੱਥਕੜੀਆਂ ਲਗਾਕੇ ਜੇਲ੍ਹ ਵਿੱਚ ਬੰਦ ਕਰਨ ਦੀ ਮੰਗ ਕੀਤੀ ਹੈ । ਇਹੀ ਨਹੀਂ ਸਗੰਠਨ ਦੇ ਚੇਅਰਮੈਨ ਵਾਸੂ ਰੰਜਨ ਸ਼ਾਂਡਲਿਆ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਗਾਇਕ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਉਹ ਇਸ ਸਬੰਧ ਵਿੱਚ ਹਾਈਕੋਰਟ ਦਾ ਦਰਵਾਜਾ ਖੜਕਾਉਣਗੇ ।


ਸਗੰਠਨ ਨੇ ਮੰਗ ਕੀਤੀ ਹੈ ਕਿ ਗਾਇਕ ਇਹ ਨਸ਼ਾ ਕਿਥੋਂ ਲੈ ਕੇ ਆਇਆ ਇਸ ਦੀ ਵੀ ਜਾਂਚ ਕੀਤੀ ਜਾਵੇ । ਸੋ ਪ੍ਰੇਮ ਢਿਲੋਂ ਆਪਣੇ ਗਾਣਿਆਂ ਕਰਕੇ ਤਾਂ ਜਾਣੇ ਹੀ ਜਾਂਦੇ ਨੇ, ਉਥੇ ਆਪਣੇ ਵਿਵਾਦਾਂ ਕਰਕੇ ਵੀ ਜਾਣੇ ਜਾਂਦੇ ਨੇ, ਤੇ ਇਸ ਨਵੇਂ ਵਿਵਾਦ ਨਾਲ ਉਹ ਕਿਵੇਂ ਨਿਪਟਦੇ ਨੇ ਇਹ ਸਮਾਂ  ਹੀ ਦੱਸੇਗਾ । 


ਪ੍ਰੇਮ ਢਿੱਲੋਂ ਦਾ ਵਰਕ ਫ੍ਰੰਟ 

ਪ੍ਰੇਮ ਢਿੱਲੋਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉੇਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।ਜਿਸ ‘ਚ ਓਲਡ ਸਕੂਲ,ਸ਼ਾਹ ਜੀ, ਮਾਝਾ ਬਲੌਕ, ਵੇਕ ਅਪ ਕਾਲ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ।


© Copyright Galactic Television & Communications Pvt. Ltd. 2026. All rights reserved.