ਗਾਇਕਾ ਪਰਵੀਨ ਭਾਰਟਾ ਨੇ ਪਤੀ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਖ਼ਾਸ ਤਸਵੀਰ, ਦਿੱਤੀ ਵਧਾਈ
ਗਾਇਕਾ ਪਰਵੀਨ ਭਾਰਟਾ ਨੇ ਆਪਣੇ ਪਤੀ ਦੇ ਜਨਮ ਦਿਨ ‘ਤੇ ਖ਼ਾਸ ਤਸਵੀਰ ਸਾਂਝੀ ਕੀਤੀ ਹੈ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਹੈਪੀ ਬਰਥਡੇ ਸਾਬ ਜੀ ਜੁਗ ਯੁੱਗ ਯੁੱਗ ਜੀੳ ਹਮੇਸ਼ਾ ਚੜਦੀਕਲਾ ਵਿੱਚ ਰਹੋ।
ਗਾਇਕਾ ਪਰਵੀਨ ਭਾਰਟਾ (Parveen Bharta) ਨੇ ਆਪਣੇ ਪਤੀ ਦੇ ਜਨਮ ਦਿਨ ‘ਤੇ ਖ਼ਾਸ ਤਸਵੀਰ ਸਾਂਝੀ ਕੀਤੀ ਹੈ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਹੈਪੀ ਬਰਥਡੇ ਸਾਬ ਜੀ ਜੁਗ ਯੁੱਗ ਯੁੱਗ ਜੀੳ ਹਮੇਸ਼ਾ ਚੜਦੀਕਲਾ ਵਿੱਚ ਰਹੋ। ਤੇ ਸਾਡਾ ਸਾਥ ਬਣਿਆਂ ਰਹੇ”। ਪਰਵੀਨ ਭਾਰਟਾ ਨੇ ਜਿਉਂ ਹੀ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।

ਪਰਵੀਨ ਭਾਰਟਾ ਦੇ ਪਤੀ ਸ਼ਰਨ ਇੱਕ ਵਧੀਆ ਗਾਇਕ ਵੀ ਹਨ ਅਤੇ ਪਰਵੀਨ ਭਾਰਟਾ ਨੂੰ ਗਾਇਕੀ ਦੇ ਖੇਤਰ ‘ਚ ਅੱਗੇ ਵਧਣ ‘ਚ ਹਮੇਸ਼ਾ ਉਨ੍ਹਾਂ ਦੇ ਵੱਲੋ ਸਪੋਟ ਕੀਤੀ ਗਈ ਹੈ।

ਪਰਵੀਨ ਭਾਰਟਾ ਦਾ ਵਰਕ ਫ੍ਰੰਟ
ਪਰਵੀਨ ਭਾਰਟਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ।ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ।ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਕਈ ਗਾਇਕਾਂ ਦੇ ਨਾਲ ਗੀਤ ਕੀਤੇ ਹਨ । ਜਿਸ ‘ਚ ਲਾਕੇਟ, ਜ਼ਰੂਰ ਆਊਂਗੀ, ਪਿਆਰ, ਛੁੱਟੀਆਂ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ।
ਪਰਵੀਨ ਭਾਰਟਾ ਦੀ ਨਿੱਜੀ ਜ਼ਿੰਦਗੀ
ਪਰਵੀਨ ਭਾਰਟਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਆਉਣ ਦੇ ਲਈ ਬਹੁਤ ਮਿਹਨਤ ਕਰਨੀ ਪਈ ਸੀ। ੳੇੁਨ੍ਹਾਂ ਦਾ ਪਰਿਵਾਰ ਨਹੀਂ ਸੀ ਚਾਹੁੰਦਾ ਕਿ ਉਹ ਗਾਇਕੀ ਦੇ ਖੇਤਰ ‘ਚ ਆਉਣ । ਪਰ ਗਾਇਕਾ ਨੂੰ ਗਾਇਕੀ ਦੇ ਨਾਲ ਏਨਾਂ ਜ਼ਿਆਦਾ ਲਗਾਅ ਸੀ ਕਿ ਆਪਣੇ ਇਸ ਸ਼ੌਕ ਨੂੰ ਪੂਰਾ ਕਰਨ ਦੇ ਲਈ ਉਨ੍ਹਾਂ ਨੇ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਗਾਇਕੀ ਦੇ ਖੇਤਰ ‘ਚ ਜਗ੍ਹਾ ਬਣਾਈ ।