ਗਾਇਕ ਮਨੀ ਲੌਂਗੀਆ ਦੀ ਮਾਂ ਦਾ ਦਿਹਾਂਤ, ਗਾਇਕ ਨੇ ਭਾਵੁਕ ਨੋਟ ਕੀਤਾ ਸਾਂਝਾ
ਪੰਜਾਬੀ ਇੰਡਸਟਰੀ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਉਹ ਇਹ ਹੈ ਕਿ ਗਾਇਕ ਮਨੀ ਲੌਂਗੀਆ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਇਸ ਬਾਰੇ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਇੱਕ ਭਾਵੁਕ ਨੋਟ ਵੀ ਲਿਖਿਆ “ਜ਼ਿੰਦਗੀਏ ਤੇਰੇ ਨਾਲ ਕੋਈ ਸ਼ਿਕਵਾ ਨੀ , ਕੱਖ ਤੋ ਲੱਖ ਬਣਾਇਆ ਤੂੰ ਮੈਨੂੰ, ਬਸ ਚੰਦਰੀਏ ਮੈਥੋ ਮਾਂ ਬਹੁਤ ਜਲਦੀ ਖੋਹ ਲਈ ਤੂੰ।
ਪੰਜਾਬੀ ਇੰਡਸਟਰੀ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਉਹ ਇਹ ਹੈ ਕਿ ਗਾਇਕ ਮਨੀ ਲੌਂਗੀਆ (Mani Longia) ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਇਸ ਬਾਰੇ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਇੱਕ ਭਾਵੁਕ ਨੋਟ ਵੀ ਲਿਖਿਆ “ਜ਼ਿੰਦਗੀਏ ਤੇਰੇ ਨਾਲ ਕੋਈ ਸ਼ਿਕਵਾ ਨੀ , ਕੱਖ ਤੋ ਲੱਖ ਬਣਾਇਆ ਤੂੰ ਮੈਨੂੰ, ਬਸ ਚੰਦਰੀਏ ਮੈਥੋ ਮਾਂ ਬਹੁਤ ਜਲਦੀ ਖੋਹ ਲਈ ਤੂੰ। ਜਦੋ ਮੈਂ ਮਾਤਾ ਨੂੰ ਥੋੜਾ ਚੰਗਾ ਸਮਾ ਦਿਖਾਉਣ ਜੋਗਾ ਹੋਇਆ ਤਾ ਤੂੰ ਮਾਂ ਖੋਹ ਲਈ ਮੇਰੇ ਤੋ। ਸਦਾ ਯਾਦ ਰਹੇਂਗਾ 1025ਆ।
ਧੰਨ ਮੇਰੀ ਮਾਂ…ਮਾਂ ਬਾਪ ਦਾ ਧਿਆਨ ਰੱਖਿਆ ਕਰੋ ਬਾਈ ਸਾਰੇ, ਸ਼ਾਇਦ ਮੈਂ ਰੱਖ ਹੀ ਨਹੀਂ ਸਕਿਆ ਜਿਵੇਂ ਰੱਖ ਸਕਦਾ ਸੀ”। ਮਨੀ ਲੌਂਗੀਆ ਦੀ ਇਸ ਪੋਸਟ ‘ਤੇ ਉਨ੍ਹਾਂ ਦੇ ਫੈਨਸ ਵੀ ਰਿਐਕਸ਼ਨ ਦਿੰਦੇ ਹੋਏ ਡੂੰਘੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ।
ਮਨੀ ਲੌਂਗੀਆ ਦਾ ਵਰਕ ਫ੍ਰੰਟ
ਮਨੀ ਲੌਂਗੀਆ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ । ਹਾਲ ਹੀ ‘ਚ ਉਨ੍ਹਾਂ ਦਾ ‘ਯੂਅਰਸ ਮਨੀ ਲੌਂਗੀਆ’ ਗੀਤ ਰਿਲੀਜ਼ ਹੋਇਆ ਹੈ। ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਤੋਂ ਇਲਾਵਾ ਡਟ ਖੁੱਲ੍ਹਗੇ, ਦੋ ਕੰਮ, ਆਹੀ ਗੱਲਾਂ ਸਣੇ ਕਈ ਗੀਤ ਰਿਲੀਜ਼ ਹੋਏ ਹਨ । ਮਨੀ ਲੌਂਗੀਆ ਹੌਲੀ ਹੌਲੀ ਕਾਮਯਾਬੀ ਦੀਆਂ ਪੌੜੀਆਂ ਚੜ੍ਹ ਰਿਹਾ ਸੀ ਅਤੇ ਮਾਪਿਆਂ ਨੂੰ ਹਰ ਸੁੱਖ ਅਰਾਮ ਦੇ ਰਿਹਾ ਸੀ, ਪਰ ਮਾਂ ਦੀ ਅਜਿਹੇ ਸਮੇਂ ‘ਚ ਹੋਈ ਮੌਤ ਨੇ ਗਾਇਕ ਨੂੰ ਤੋੜ ਕੇ ਰੱਖ ਦਿੱਤਾ ਹੈ।