ਗਾਇਕ ਕੁਲਵਿੰਦਰ ਕੈਲੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ਤੇ ਜਾਣੋ ਕਿਵੇਂ ਗੁਰਲੇਜ ਅਖਤਰ ਦੇ ਨਾਲ ਹੋਈ ਸੀ ਪਹਿਲੀ ਮੁਲਾਕਾਤ

ਗਾਇਕ ਕੁਲਵਿੰਦਰ ਕੈਲੀ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਕੁਲਵਿੰਦਰ ਕੈਲੀ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ ।ਕੁਲਵਿੰਦਰ ਕੈਲੀ ਮਸ਼ਹੂਰ ਗਾਇਕਾ ਗੁਰਲੇਜ ਅਖਤਰ ਦੇ ਪਤੀ ਹਨ । ਅੱਜ ਉਨ੍ਹਾਂ ਦੇ ਜਨਮ ਦਿਨ ਤੇ ਅਸੀਂ ਤੁਹਾਨੂੰ ਗੁਰਲੇਜ ਅਖਤਰ ਦੇ ਨਾਲ ਪਹਿਲੀ ਮੁਲਾਕਾਤ ਦੇ ਬਾਰੇ ਦੱਸਾਂਗੇ ।

By  Shaminder Kaur Kaler January 15th 2026 11:55 AM -- Updated: January 15th 2026 11:56 AM

ਗਾਇਕ ਕੁਲਵਿੰਦਰ ਕੈਲੀ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਕੁਲਵਿੰਦਰ ਕੈਲੀ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ ।ਕੁਲਵਿੰਦਰ ਕੈਲੀ ਮਸ਼ਹੂਰ ਗਾਇਕਾ ਗੁਰਲੇਜ ਅਖਤਰ ਦੇ ਪਤੀ ਹਨ । ਅੱਜ ਉਨ੍ਹਾਂ ਦੇ ਜਨਮ ਦਿਨ ਤੇ ਅਸੀਂ ਤੁਹਾਨੂੰ ਗੁਰਲੇਜ ਅਖਤਰ ਦੇ ਨਾਲ ਪਹਿਲੀ ਮੁਲਾਕਾਤ ਦੇ ਬਾਰੇ ਦੱਸਾਂਗੇ ।

ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਦੀ ਪਹਿਲੀ ਮੁਲਾਕਾਤ ਵਿਦੇਸ਼ ‘ਚ ਇੱਕ ਸ਼ੋਅ ਦੇ ਦੌਰਾਨ ਹੋਈ ਸੀ। ਇੱਥੇ ਹੀ ਦੋਨਾਂ ਦੀ ਮੁਲਾਕਾਤ ਹੋਈ ਜੋ ਦੋਸਤੀ ‘ਚ ਤਬਦੀਲ ਹੋ ਗਈ । ਵਿਦੇਸ਼ ਤੋਂ ਜਦੋਂ ਦੋਵੇਂ ਜਣੇ ਵਾਪਸ ਆਏ ਤਾਂ ਦੋਵਾਂ ਨੇ ਉੱਥੇ ਹੀ ਆਪਣੇ ਫੋਨ ਨੰਬਰ ਇੱਕ ਦੂਜੇ ਨਾਲ ਐਕਸਚੇਂਜ ਕੀਤੇ।ਫਿਰ ਪੰਜਾਬ ਪਰਤ ਕੇ ਦੋਵਾਂ ਨੇ ਇੱਕ ਦੂਜੇ ਦੇ ਨਾਲ ਅਕਸਰ ਗੱਲਬਾਤ ਕਰਨੀ ਸ਼ੁਰੂ ਕੀਤੀ ਅਤੇ ਇੱਥੋਂ ਹੀ ਦੋਨਾਂ ਦੀ ਦੋਸਤੀ ਹੋਰ ਗੂੜ੍ਹੀ ਹੁੰਦੀ ਗਈ ।

ਜੋ ਕਿ ਬਾਅਦ ‘ਚ ਪਿਆਰ ‘ਚ ਤਬਦੀਲ ਹੋਈ ਅਤੇ ਘਰ ਵਾਲਿਆਂ ਦੀ ਰਜ਼ਾਮੰਦੀ ਦੇ ਨਾਲ ਦੋਵਾਂ ਨੇ ਵਿਆਹ ਕਰਵਾਇਆ ।ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਦੇ ਦੋ ਬੱਚੇ ਹਨ ।

ਇੱਕ ਪੁੱਤਰ ਦਾਨਵੀਰ ਤੇ ਦੂਜੀ ਧੀ ਹਰਗੁਨਵੀਰ ਕੌਰ ।ਪੁੱਤਰ ਦਾਨਵੀਰ ਤੇ ਮਾਪਿਆਂ ਦੇ ਨਕਸ਼ੇ ਕਦਮ ਤੇ ਚੱਲਦਾ ਹੋਇਆ ਪੜ੍ਹਾਈ ਦੇ ਨਾਲ-ਨਾਲ ਗਾਇਕੀ ਦੇ ਗੁਰ ਵੀ ਸਿੱਖ ਰਿਹਾ ਹੈ।ਕੁਲਵਿੰਦਰ ਕੈਲੀ ਜਿੱਥੇ ਖੁਦ ਵਧੀਆ ਗਾਇਕ ਹਨ, ਉੱਥੇ ਹੀ ਉਨ੍ਹਾਂ ਦੀ ਪਤਨੀ ਗੁਰਲੇਜ ਅਖਤਰ ਵੀ ਚੋਟੀ ਦੀ ਗਾਇਕਾ ਹੈ। ਉਨ੍ਹਾਂ ਦੇ ਸਾਲੇ ਅਤੇ ਸਾਲੀ ਜੈਸਮੀਨ ਅਖਤਰ ਵੀ ਵਧੀਆ ਗਾਇਕਾ ਹੈ।

© Copyright Galactic Television & Communications Pvt. Ltd. 2026. All rights reserved.