ਵਿਵਾਦਾਂ ‘ਚ ਘਿਰੇ ਗਾਇਕ ਕਰਣ ਔਜਲਾ, ਮਹਿਲਾ ਕਲਾਕਾਰ ਨੇ ਲਗਾਏ ਇਲਜ਼ਾਮ
ਕਰਣ ਔਜਲਾ ਇਨ੍ਹੀਂ ਦਿਨੀਂ ਚਰਚਾ ‘ਚ ਹਨ । ਉਨ੍ਹਾਂ ਦੇ ਚਰਚਾ ‘ਚ ਰਹਿਣ ਦਾ ਕਾਰਨ ਉਨ੍ਹਾਂ ਦਾ ਕੋਈ ਗੀਤ ਨਹੀਂ ਬਲਕਿ ਹਾਲ ਹੀ ‘ਚ ਕੈਨੇਡਾ ਦੀ ਇੱਕ ਕਲਾਕਾਰ msgorimusic ਨੇ ਇਲਜ਼ਾਮ ਲਗਾਇਆ ਹੈ ਕਿ ਉਹ ਕਰਣ ਔਜਲਾ ਦੇ ਨਾਲ ਰਿਲੇਸ਼ਨਸ਼ਿਪ ‘ਚ ਸੀ ਪਰ ਵਿਆਹ ਦਾ ਪਤਾ ਚੱਲਣ ਤੋਂ ਬਾਅਦ ਉਨ੍ਹਾਂ ਨੂੰ ਚੁੱਪ ਕਰਵਾਇਆ ਗਿਆ ਅਤੇ ਸ਼ਰਮਿੰਦਾ ਕੀਤਾ ਗਿਆ।
ਕਰਣ ਔਜਲਾ ਇਨ੍ਹੀਂ ਦਿਨੀਂ ਚਰਚਾ ‘ਚ ਹਨ । ਉਨ੍ਹਾਂ ਦੇ ਚਰਚਾ ‘ਚ ਰਹਿਣ ਦਾ ਕਾਰਨ ਉਨ੍ਹਾਂ ਦਾ ਕੋਈ ਗੀਤ ਨਹੀਂ ਬਲਕਿ ਹਾਲ ਹੀ ‘ਚ ਕੈਨੇਡਾ ਦੀ ਇੱਕ ਕਲਾਕਾਰ MsGoriMusic ਨੇ ਇਲਜ਼ਾਮ ਲਗਾਇਆ ਹੈ ਕਿ ਉਹ ਕਰਣ ਔਜਲਾ ਦੇ ਨਾਲ ਰਿਲੇਸ਼ਨਸ਼ਿਪ ‘ਚ ਸੀ ਪਰ ਵਿਆਹ ਦਾ ਪਤਾ ਚੱਲਣ ਤੋਂ ਬਾਅਦ ਉਨ੍ਹਾਂ ਨੂੰ ਚੁੱਪ ਕਰਵਾਇਆ ਗਿਆ ਅਤੇ ਸ਼ਰਮਿੰਦਾ ਕੀਤਾ ਗਿਆ।ਇਸ ਕਲਾਕਾਰ ਦਾ ਕਹਿਣਾ ਹੈ ਕਿ “ਕਰਣ ਔਜਲਾ ਦੇ ਨਾਲ ‘ਨਿੱਜੀ’ ਰਿਲੇਸ਼ਨਸ਼ਿਪ ‘ਚ ਸੀ, ਪਰ ਕਰਣ ਨੇ ਉਸ ਨੂੰ ਆਪਣੇ ਵਿਆਹ ਬਾਰੇ ਨਹੀਂ ਦੱਸਿਆ ।

ਇਸ ਤੋਂ ਇਲਾਵਾ ਉਸ ਨੇ ਰੈਡਿਟ ਤੇ ਇੱਕ ਸਕਰੀਨ ਸ਼ਾਟ ਸ਼ੇਅਰ ਕੀਤਾ ਹੈ, ਜਿਸ ‘ਚ ਉਸ ਦਾ ਬਿਆਨ ਹੈ। ਇਸ ਕਲਾਕਾਰ ਨੇ ਹੋਰ ਵੀ ਕਈ ਇਲਜ਼ਾਮ ਲਗਾਏ ਹਨ। ਜਿਸ ‘ਚ ਉਸ ਨੇ ਕਿਹਾ ਹੈ ਕਿ ਕਰਣ ਦੀ ਟੀਮ ਨੇ ਇੱਕ ਭਾਰਤੀ ਇਨਫਲੂਐਂਸਰ ਦੇ ਨਾਲ ਸੰਪਰਕ ਕਰਕੇ ਝੂਠੀ ਜਾਣਕਾਰੀ ਫੈਲਾਈ ਅਤੇ ਅਮਰੀਕਾ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।

ਮੇਰੇ ਖਿਲਾਫ ਝੂਠੇ ਕ੍ਰਿਮੀਨਲ ਇਲਜ਼ਾਮ ਲਗਾਏ ਗਏ ਜੋ ਵੈਸਟਨ ਵਰਲਡ ‘ਚ ਵਾਇਰਲ ਹੋਏ, ਪਰ ਭਾਰਤ ‘ਚ ਦਬਾ ਦਿੱਤੇ ਗਏ ।

ਹੁਣ ਇੱਕ ਵੱਡੀ ਅਮਰੀਕੀ ਮੀਡੀਆ ਕੰਪਨੀ ਮੇਰੇ ਨਾਲ ਇੰਟਰਵਿਊ ਕਰਨ ਵਾਲੀ ਹੈ ਅਤੇ ਜਿਸ ‘ਚ ਮੈਂ ਪਹਿਲੀ ਵਾਰ ਆਪਣੀ ਗੱਲ ਰੱਖਾਂਗੀ।ਮੇਰੀ ਗੱਲ ਸੁਣਨ ਤੋਂ ਬਾਅਦ ਭਾਰਤ ਦੇ ਕਈ ਸੈਲੀਬ੍ਰੇਟੀਜ਼ ਨੇ ਨਿੱਜੀ ਮੈਸੇਜ ਭੇਜੇ ਅਤੇ ਕਿਹਾ ਕਿ ਉਹ ਮੇਰੇ ਬੋਲਣ ਤੋਂ ਪ੍ਰੇਰਿਤ ਹਨ ਅਤੇ ਮੈਂ ਡਿਟੇਲਸ ਦੇਣ ਨੂੰ ਤਿਆਰ ਹਾਂ”।

ਗਾਇਕ ਦੀ ਪਤਨੀ ਦਾ ਪੋਸਟ
ਇਸ ਸਾਰੇ ਮਾਮਲੇ ਦਰਮਿਆਨ ਗਾਇਕ ਦੀ ਪਤਨੀ ਪਲਕ ਦਾ ਇੱਕ ਪੋਸਟ ਸਾਹਮਣੇ ਆਇਆ ਹੈ। ਜੋ ਕਿ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਇਸ ਪੋਸਟ ‘ਤੇ ਫੈਨਸ ਵੀ ਰਿਐਕਸ਼ਨ ਦੇ ਰਹੇ ਹਨ। ਪਲਕ ਨੇ ਕਰਣ ਦੇ ਨਾਲ ਗਲੇ ਲੱਗਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਦੇ ਨਾਲ ਗਾਣੇ ਦੀ ਲਾਈਨ “ਫੈਨ ਇੱਕੋ ਨਾਰ ਦਾ” ਨੂੰ ਹਾਈਲਾਈਟ ਕੀਤਾ ਗਿਆ ਹੈ।ਜਿਸ ‘ਤੇ ਫੈਨਸ ਨੇ ਵੀ ਖੂਬ ਰਿਐਕਸ਼ਨ ਦਿੱਤੇ ਹਨ।