ਮਸ਼ਹੂਰ ਪੰਜਾਬੀ ਗਾਇਕ ਹਰਮਨ ਸਿੱਧੂ ਮੌਤ ਦੀ ਅਫਵਾਹ ਫੈਲਾਉਣ ਵਾਲਿਆਂ ਨੂੰ ਗਾਇਕ ਦੇ ਖ਼ਾਸ ਦੋਸਤ ਹਰਜੀਤ ਹਰਮਨ ਨੇ ਪਾਈਆਂ ਲਾਹਨਤਾਂ

ਬੀਤੇ ਦਿਨੀਂ ਧਰਮਿੰਦਰ ਦੀ ਮੌਤ ਦੀ ਅਫਵਾਹ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ । ਜਿਸ ਤੋਂ ਬਾਅਦ ਹੁਣ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਦੀ ਮੌਤ ਦੀ ਅਫਵਾਹ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਬੀਤੇ ਦਿਨ ਪੰਜਾਬੀ ਇੰਡਸਟਰੀ ‘ਚ ਕਈ ਹਿੱਟ ਗੀਤ ਗਾਉਣ ਵਾਲੇ ਗਾਇਕ ਹਰਮਨ ਸਿੱਧੂ ਦੀ ਮੌਤ ਦੀ ਅਫਵਾਹ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ।

By  Shaminder Kaur Kaler November 24th 2025 02:40 PM -- Updated: November 24th 2025 02:29 PM

ਬੀਤੇ ਦਿਨੀਂ ਧਰਮਿੰਦਰ ਦੀ ਮੌਤ ਦੀ ਅਫਵਾਹ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ । ਜਿਸ ਤੋਂ ਬਾਅਦ ਹੁਣ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਦੀ ਮੌਤ ਦੀ ਅਫਵਾਹ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਬੀਤੇ ਦਿਨ ਪੰਜਾਬੀ ਇੰਡਸਟਰੀ ‘ਚ ਕਈ ਹਿੱਟ ਗੀਤ ਗਾਉਣ ਵਾਲੇ ਗਾਇਕ ਹਰਮਨ ਸਿੱਧੂ (Harman Sidhu) ਦੀ ਮੌਤ ਦੀ ਅਫਵਾਹ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ । ਖ਼ਬਰਾਂ ‘ਚ ਦੱਸਿਆ ਜਾ ਰਿਹਾ ਸੀ ਕਿ ਇੱਕ ਹਾਦਸੇ ‘ਚ ਗਾਇਕ ਦੀ ਮੌਤ ਹੋ ਗਈ ਹੈ। ਪਰ ਇਹ ਮਹਿਜ਼ ਅਫਵਾਹਾਂ ਹਨ ਅਤੇ ਅਜਿਹਾ ਕੁਝ ਨਹੀਂ ਹੋਇਆ ਹੈ। 


ਹਰਜੀਤ ਹਰਮਨ ਨੇ ਕੀਤੀ ਪੁਸ਼ਟੀ 

ਗਾਇਕ ਹਰਮਨ ਸਿੱਧੂ ਦੀ ਮੌਤ ਦੀ ਖ਼ਬਰ ਨੂੰ ਅਫਵਾਹ ਦੱਸਦਿਆਂ ਹਰਜੀਤ ਹਰਮਨ ਨੇ ਆਪਣੇ ਫੇਸਬੁੱਕ ਪੇਜ ਤੇ ਪੋਸਟ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਲਿਖਿਆ ‘ਸਤਿ ਸ੍ਰੀ ਅਕਾਲ ਦੋਸਤੋ,ਆ ਕੱਲ੍ਹ ਤੋਂ ਸੋਸ਼ਲ ਮੀਡੀਆ ਤੇ ਬਣੇ ਕੁੱਝ ਅਕਾਊਂਟ ਪਿਛਲੇ ਦਿਨੀਂ ਸਾਡੇ ਕਲਾਕਾਰ ਭਰਾ ਹਰਮਨ ਸਿੱਧੂ (ਮਾਨਸਾ) ਦੀ ਐਕਸੀਡੈਂਟ ਰਾਹੀਂ ਹੋਈ ਬੇਵਕਤੀ ਮੌਤ ਦੇ ਨਾਮ ਨਾਲ ਮੇਰੀਆਂ ਫੋਟੋਆਂ ਲਾਕੇ ਮੇਰੀ ਮੌਤ ਦੀਆਂ ਝੂਠੀਆਂ ਅਫਵਾਹਾਂ ਫੈਲਾ ਰਹੇ ਨੇ ।


ਇਹ ਬਹੁਤ ਹੀ ਸ਼ਰਮਨਾਕ ਤੇ ਦੁਖਦਾਈ ਆ, ਮੇਰੀ ਬੇਨਤੀ ਆ ਕਿ ਵਿਊਜ਼ ਦੇ ਚੱਕਰ ਚ ਤੁਸੀਂ ਲੋਕਾਂ ਨੂੰ ਗੁਮਰਾਹ ਨਾਂ ਕਰੋ । ਬਾਕੀ ਮੈਂ ਪਰਮਾਤਮਾ ਦੀ ਕਿਰਪਾ ਨਾਲ ਤੇ ਮੇਰੇ ਚਾਹੁਣ ਵਾਲਿਆਂ ਦੇ ਪਿਆਰ ਸਦਕਾ ਬਿਲਕੁਲ ਚੜਦੀ ਕਲਾ ਚ ਹਾਂ ‘ 

© Copyright Galactic Television & Communications Pvt. Ltd. 2026. All rights reserved.