ਗਾਇਕ ਹਰਭਜਨ ਮਾਨ ਦਾ ਅੱਜ ਹੈ ਜਨਮ ਦਿਨ, ਪਤਨੀ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ
ਹਰਭਜਨ ਮਾਨ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਤੇ ਹਰਭਜਨ ਮਾਨ ਦੀ ਪਤਨੀ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਪਤੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਇਸ ਤੋਂ ਇਲਾਵਾ ਹਰਮਨ ਮਾਨ ਨੇ ਇੱਕ ਤੋਂ ਬਾਅਦ ਇੱਕ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।
ਹਰਭਜਨ ਮਾਨ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਤੇ ਹਰਭਜਨ ਮਾਨ ਦੀ ਪਤਨੀ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਪਤੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਇਸ ਤੋਂ ਇਲਾਵਾ ਹਰਮਨ ਮਾਨ ਨੇ ਇੱਕ ਤੋਂ ਬਾਅਦ ਇੱਕ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਦੋਵੇਂ ਪਤੀ ਪਤਨੀ ਕਾਫੀ ਖੁਸ਼ ਨਜ਼ਰ ਆ ਰਹੇ ਹਨ । ਇਸ ਦੇ ਨਾਲ ਹੀ ਹਰਮਨ ਮਾਨ ਨੇ ਇੱਕ ਹੋਰ ਵੀ ਤਸਵੀਰ ਸਾਂਝੀ ਕੀਤੀ ਹੈ। ਜਿਸ ‘ਚ ਸਾਰਾ ਪਰਿਵਾਰ ਨਜ਼ਰ ਆ ਰਿਹਾ ਹੈ।ਇਸ ਤੋਂ ਇਲਾਵਾ ਉਨ੍ਹਾਂ ਦੀ ਧੀ ਨੇ ਵੀ ਪਿਤਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।
_c53b1557b8f8ea3f957a27278e4c33a1_1280X720.webp)
ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ
ਹਰਭਜਨ ਮਾਨ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੂੰ ਪੰਜਾਬੀ ਇੰਡਸਟਰੀ ‘ਚ ਪਛਾਣ ‘ਚਿੱਠੀਏ ਨੀ ਚਿੱਠੀਏ’ ਦੇ ਨਾਲ ਮਿਲੀ ਸੀ । ਇਸ ਤੋਂ ਇਲਾਵਾ ਜੱਗ ਜਿਓਂਦਿਆਂ ਦੇ ਮੇਲੇ,ਓਏ ਹੋਏ ਸਣੇ ਕਈ ਗੀਤਾਂ ਨੇ ਉਨ੍ਹਾਂ ਦੀ ਇੰਡਸਟਰੀ ‘ਚ ਪਛਾਣ ਬਣਾਈ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਅੱਸੀ ਦੇ ਦਹਾਕੇ ‘ਚ ਕੀਤੀ ਸੀ । ਬਹੁਤ ਛੋਟੀ ਉਮਰ ‘ਚ ਉਨ੍ਹਾਂ ਨੇ ਕਵੀਸ਼ਰੀ ਗਾਉਣੀ ਸ਼ੁਰੂ ਕਰ ਦਿੱਤੀਆਂ ਸਨ।
ਹਰਭਜਨ ਮਾਨ ਦੀ ਨਿੱਜੀ ਜ਼ਿੰਦਗੀ
ਹਰਭਜਨ ਮਾਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ ਪਿੰਡ ਖੇਮੂਆਣਾ ‘ਚ ੧੯੬੫ ‘ਚ ਹੋਇਆ ਅਤੇ ਇਥੋਂ ਹੀ ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਪੂਰੀ ਕੀਤੀ ।ਉਨ੍ਹਾਂ ਦਾ ਵਿਆਹ ਹਰਮਨਦੀਪ ਕੌਰ ਦੇ ਨਾਲ ਹੋਇਆ ਅਤੇ ਇਸ ਵਿਆਹ ਤੋਂ ਉਨ੍ਹਾਂ ਦੇ ਤਿੰਨ ਬੱਚੇ ਹਨ । ਪੁੱਤਰ ਅਵਕਾਸ਼ ਮਾਨ, ਮਿਹਰਇੰਦਰ ਸਿੰਘ ਅਤੇ ਧੀ ਸਾਹਿਰ ਕੌਰ ।