ਗਾਇਕ ਗੁਰ ਸਿੱਧੂ ਦਾ ਹੋਇਆ ਵਿਆਹ, ਐਮੀ ਵਿਰਕ ਸਣੇ ਕਈ ਗਾਇਕਾਂ ਨੇ ਕੀਤੀ ਸ਼ਿਰਕਤ

ਪੰਜਾਬੀ ਇੰਡਸਟਰੀ ‘ਚ ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ।ਪਹਿਲਾਂ ਗਾਇਕ ਗੁਣਤਾਜ ਦੰਦੀਵਾਲ ਵਿਆਹ ਦੇ ਬੰਧਨ ‘ਚ ਬੱਝੇ ਸਨ । ਜਿਸ ਤੋਂ ਬਾਅਦ ਗਾਇਕ ਗੁਰ ਸਿੱਧੂ ਦਾ ਵਿਆਹ ਹੋ ਚੁੱਕਿਆ ਹੈ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੇ ਹਨ।

By  Shaminder Kaur Kaler February 17th 2026 05:37 PM

ਪੰਜਾਬੀ ਇੰਡਸਟਰੀ ‘ਚ ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ।ਪਹਿਲਾਂ ਗਾਇਕ ਗੁਣਤਾਜ ਦੰਦੀਵਾਲ ਵਿਆਹ ਦੇ ਬੰਧਨ ‘ਚ ਬੱਝੇ ਸਨ । ਜਿਸ ਤੋਂ ਬਾਅਦ ਗਾਇਕ ਗੁਰ ਸਿੱਧੂ (Gur Sidhu)ਦਾ ਵਿਆਹ ਹੋ ਚੁੱਕਿਆ ਹੈ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੇ ਹਨ।ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਆਪਣੀ ਸੱਜ ਵਿਆਹੀ ਪਤਨੀ ਦੇ ਨਾਲ ਨਜ਼ਰ ਆ ਰਿਹਾ ਹੈ ।ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਿਲ ਹੋਏ ਜਿਸ ‘ਚ ਐਮੀ ਵਿਰਕ ਵੀ ਸ਼ਾਮਿਲ ਸਨ ।


ਇਸ ਤੋਂ ਇਲਾਵਾ ਬਿਕਰਮ ਮਜੀਠੀਆ ਨੇ ਵੀ ਇਸ ਵਿਆਹ ‘ਚ ਸ਼ਿਰਕਤ ਕੀਤੀ।ਜਿਉਂ ਹੀ ਗੁਰ ਸਿੱਧੂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਗੁਰ ਸਿੱਧੂ ਆਪਣੀ ਵਧੀਆ ਗਾਇਕੀ ਤੇ ਕੰਪੋਜੀਸ਼ਨ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਹੁਣ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ ਹੈ। ਜਿਸ ਦੇ ਲਈ ਗਾਇਕ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ ।

ਰਿਵਾਇਤੀ ਪਹਿਰਾਵੇ ‘ਚ ਦਿੱਸੀ ਜੋੜੀ 

ਗੁਰ ਸਿੱਧੂ ਨੇ ਆਪਣੀ ਜ਼ਿੰਦਗੀ ਦੇ ਇਸ ਖ਼ਾਸ ਮੌਕੇ ਦੇ ਲਈ ਰਿਵਾਇਤੀ ਪਹਿਰਾਵੇ ਨੂੰ ਚੁਣਿਆ । ਉਨ੍ਹਾਂ ਨੇ ਸ਼ੇਰਵਾਨੀ ਸੂਟ ਪਾਇਆ ਸੀ, ਜਦੋਂਕਿ ਉਨ੍ਹਾਂ ਦੀ ਲਾੜੀ ਨੇ ਲਾਲ ਰੰਗ ਦਾ ਹੈਵੀ ਲਹਿੰਗਾ ਪਾਇਆ ਹੋਇਆ ਸੀ । ਰਿਵਾਇਤੀ ਪਹਿਰਾਵੇ ‘ਚ ਇਹ ਜੋੜੀ ਬਹੁਤ ਹੀ ਜਚ ਰਹੀ ਸੀ । 

© Copyright Galactic Television & Communications Pvt. Ltd. 2026. All rights reserved.