ਗਾਇਕ ਗੁਣਤਾਜ ਦੰਦੀਵਾਲ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਆਪਣੇ ਵਿਆਹ ‘ਚ ਖੁਦ ਹੀ ਰੌਣਕਾਂ ਲਗਾਈ ਬੈਠਾ ਗਾਇਕ
ਪੰਜਾਬੀ ਇੰਡਸਟਰੀ ‘ਚ ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਇੱਕ ਤੋਂ ਬਾਅਦ ਇੱਕ ਸਿਤਾਰੇ ਵਿਆਹ ਦੇ ਬੰਧਨ ‘ਚ ਬੱਝ ਰਹੇ ਹਨ । ਗਾਇਕ ਨੇ ਆਪਣੇ ਵਿਆਹ ਦੀਆਂ ਕਈ ਤਸਵੀਰਾਂ ਤੇ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।
ਪੰਜਾਬੀ ਇੰਡਸਟਰੀ ‘ਚ ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਇੱਕ ਤੋਂ ਬਾਅਦ ਇੱਕ ਸਿਤਾਰੇ ਵਿਆਹ ਦੇ ਬੰਧਨ ‘ਚ ਬੱਝ ਰਹੇ ਹਨ । ਹੁਣ ਗਾਇਕ ਗੁਣਤਾਜ ਦੰਦੀਵਾਲ (Guntaj Dandiwal) ਵੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ । ਗਾਇਕ ਨੇ ਆਪਣੇ ਵਿਆਹ ਦੀਆਂ ਕਈ ਤਸਵੀਰਾਂ ਤੇ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।
ਜਿਨ੍ਹਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਦੇ ਵਿਆਹ ਦੀਆਂ ਵੱਖ-ਵੱਖ ਰਸਮਾਂ ਨੇਪਰੇ ਚਾੜ੍ਹੀਆਂ ਜਾ ਰਹੀਆਂ ਹਨ। ਬੀਤੇ ਦਿਨ ਵੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝਾ ਕੀਤਾ ਸੀ। ਜਿਸ ‘ਚ ਉਹ ਆਪਣੇ ਵਿਆਹ ਦੇ ਲਈ ਮੰਜੇ ਬਿਸਤਰੇ ਇੱਕਠੇ ਕਰਦੇ ਹੋਏ ਨਜ਼ਰ ਆ ਰਹੇ ਸਨ। ਇਸ ਤੋਂ ਇਲਾਵਾ ਉਨ੍ਹਾਂ ਦੇ ਮਾਮੇ ਨੇ ਉਨ੍ਹਾਂ ਨੂੰ ਖਾਰੇ ਲਾਹੁਣ ਦੀ ਰਸਮ ਅਦਾ ਕੀਤੀ ।
ਗਾਇਕਾ ਦੀਪਕ ਢਿੱਲੋਂ ਨੇ ਲਾਈ ਰੌਣਕ
ਗੁਣਤਾਜ ਦੰਦੀਵਾਲ ਦੇ ਵਿਆਹ ‘ਚ ਗਾਇਕਾ ਦੀਪਕ ਢਿੱਲੋਂ ਨੇ ਪਰਫਾਰਮ ਕੀਤਾ । ਜਿਸ ਦਾ ਵੀਡੀਓ ਗੁਣਤਾਜ ਦੰਦੀਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਣਤਾਜ ਆਪਣੇ ਵਿਆਹ ਨੂੰ ਲੈ ਕੇ ਬਹੁਤ ਹੀ ਐਕਸਾਈਟਡ ਹਨ ਅਤੇ ਲਗਾਤਾਰ ਵਿਆਹ ਦੀਆਂ ਰਸਮਾਂ ਦੇ ਵੀਡੀਓ ਸ਼ੇਅਰ ਕਰ ਰਹੇ ਹਨ ।
ਹੁਣ ਉਨ੍ਹਾਂ ਨੇ ਆਪਣੇ ਨਾਨਕਿਆਂ ਵੱਲੋਂ ਲਿਆਂਦੇ ਨਾਨਕ ਛੱਕ ਦਾ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਨਾਨਕਿਆਂ ਦੇ ਨਾਲ ਹਾਸਾ ਮਜ਼ਾਕ ਕਰਦੇ ਹੋਏ ਨਜ਼ਰ ਆ ਰਹੇ ਹਨ।