ਗਾਇਕ ਗੁਲਾਬ ਸਿੱਧੂ ਨੇ ਸਰਪੰਚਾਂ ਤੋਂ ਹੱਥ ਜੋੜ ਕੇ ਮੰਗੀ ਮੁਆਫ਼ੀ,ਜਾਣੋ ਪੂਰਾ ਮਾਮਲਾ

ਪੰਜਾਬੀ ਗਾਇਕ ਗੁਲਾਬ ਸਿੱਧੂ ਇੱਕ ਵਾਰ ਮੁੜ ਤੋਂ ਚਰਚਾ ‘ਚ ਹਨ । ਇਸ ਵਾਰ ਉਹ ਆਪਣੇ ਨਵੇਂ ਗੀਤ ਦੇ ਕਾਰਨ ਚਰਚਾ ‘ਚ ਆਏ ਹਨ ।ਕਿਉਂਕਿ ਇਸ ਗੀਤ ਦੇ ਕੁਝ ਕੁ ਬੋਲਾਂ ਤੇ ਸਰਪੰਚਾਂ ਨੇ ਇਤਰਾਜ਼ ਜਤਾਇਆ ਹੈ।

By  Shaminder Kaur Kaler October 25th 2025 12:34 PM -- Updated: October 25th 2025 12:36 PM

ਪੰਜਾਬੀ ਗਾਇਕ ਗੁਲਾਬ ਸਿੱਧੂ (Gulab Sidhu) ਦੇ ਨਵੇਂ ਗੀਤ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਜਿਸ ਤੋਂ ਬਾਅਦ ਗੁਲਾਬ ਸਿੱਧੂ ਸਾਹਮਣੇ ਆਏ ਹਨ ਅਤੇ ਉਨ੍ਹਾਂ ਨੇ ਸਰਪੰਚਾਂ ਤੋਂ ਹੱਥ ਜੋੜ ਕੇ ਮੁਆਫ਼ੀ ਮੰਗੀ ਹੈ। ਸਾਰਾ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਗੁਲਾਬ ਸਿੱਧੂ ਨੇ ਆਪਣੇ ਨਵੇਂ ਗੀਤ ‘ਚ ਸਰਪੰਚਾਂ ਨੂੰ ਲੈ ਕੇ ਕੁਝ ਬੋਲਿਆ ਸੀ । ਜਿਸ ‘ਤੇ ਕੁਝ ਸਰਪੰਚਾਂ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਸੀ ।


ਇਸ ਸਾਰੇ ਵਿਵਾਦ ਨੂੰ ਵੱਧਦਾ ਵੇਖਦੇ ਹੋਏ ਗੁਲਾਬ ਸਿੱਧੂ ਖੁਦ ਸਾਹਮਣੇ ਆਏ ਅਤੇ ਹੱਥ ਜੋੜ ਕੇ ਸਰਪੰਚਾਂ ਤੋਂ ਮੁਆਫ਼ੀ ਮੰਗੀ । ਗੁਲਾਬ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਸਰਪੰਚ ਸਾਹਿਬਾਨਾਂ ਤੋਂ ਅਸੀ ਮਾਫੀ ਮੰਗਦੇ ਹਾਂ, ਅਸੀ ਗਾਣੇ 'ਚ ਕਿਸੇ ਨੂੰ ਵੀ ਕੋਈ ਟਾਰਗੇਟ ਨਹੀਂ ਕਰਿਆ ਸੀ। ਸਾਡਾ ਕਿਸੇ ਵੀ ਭਰਾ ਨਾਲ ਕੋਈ ਵੀ ਰੌਲਾ ਨਹੀਂ ਹੈ ਪਰ ਫਿਰ ਵੀ ਜਿਹੜੇ ਭਰਾਵਾਂ ਨੂੰ ਇਸ ਗੱਲ ਤੋਂ ਰੋਸ ਹੈ, ਅਸੀਂ ਉਨ੍ਹਾਂ ਸਾਰਿਆਂ ਕੋਲੋਂ ਮਾਫੀ ਮੰਗਦੇ ਹਾਂ।  ਭੁੱਲ ਚੁੱਕ ਮੁਆਫ ਬਾਈ ਜੀ।''

ਗੁਲਾਬ ਸਿੱਧੂ ਦਾ ਵਰਕ ਫ੍ਰੰਟ 

ਗੁਲਾਬ ਸਿੱਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਤੇਰੀ ਮੇਰੀ ਜੋੜੀ, ਸੱਠ ਪਾਊਂਡ, ਸੁੱਖ ਸਾਂਦ, ਗਰੂਰ, ਗੱਲਬਾਤ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ । 

© Copyright Galactic Television & Communications Pvt. Ltd. 2026. All rights reserved.