ਗਾਇਕ ਦਿਲਪ੍ਰੀਤ ਢਿੱਲੋਂ ਬਣੇ ਪਿਤਾ, ਫੈਨਸ ਦੇ ਨਾਲ ਤਸਵੀਰ ਸਾਂਝੀ ਕਰ ਦਿੱਤੀ ਖੁਸ਼ਖ਼ਬਰੀ
ਗਾਇਕ ਦਿਲਪ੍ਰੀਤ ਢਿੱਲੋਂ ਪਿਤਾ ਬਣ ਗਏ ਹਨ। ਉਨ੍ਹਾਂ ਦੇ ਘਰ ਬੱਚੇ ਦਾ ਜਨਮ ਹੋਇਆ ਹੈ। ਇਸ ਬਾਰੇ ਦਿਲਪ੍ਰੀਤ ਢਿੱਲੋਂ ਨੇ ਖੁਦ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਫੈਨਸ ਨੂੰ ਇਹ ਗੁੱਡ ਨਿਊਜ਼ ਦਿੱਤੀ ਹੈ। ਨਵ-ਜਨਮੇ ਬੱਚੇ ਦੀ ਤਸਵੀਰ ਸਾਂਝੀ ਕਰਦੇ ਹੋਏ ਦਿਲਪ੍ਰੀਤ ਢਿੱਲੋਂ ਨੇ ਲਿਖਿਆ ‘ਵੈਲਕਮ’ ।
ਗਾਇਕ ਦਿਲਪ੍ਰੀਤ ਢਿੱਲੋਂ (Dilpreet Dhillon) ਪਿਤਾ ਬਣ ਗਏ ਹਨ। ਉਨ੍ਹਾਂ ਦੇ ਘਰ ਬੱਚੇ ਦਾ ਜਨਮ ਹੋਇਆ ਹੈ। ਇਸ ਬਾਰੇ ਦਿਲਪ੍ਰੀਤ ਢਿੱਲੋਂ ਨੇ ਖੁਦ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਫੈਨਸ ਨੂੰ ਇਹ ਗੁੱਡ ਨਿਊਜ਼ ਦਿੱਤੀ ਹੈ। ਨਵ-ਜਨਮੇ ਬੱਚੇ ਦੀ ਤਸਵੀਰ ਸਾਂਝੀ ਕਰਦੇ ਹੋਏ ਦਿਲਪ੍ਰੀਤ ਢਿੱਲੋਂ ਨੇ ਲਿਖਿਆ ‘ਵੈਲਕਮ’ । ਬੱਚੇ ਦੇ ਰੂਪ ਧੀ ਜਾਂ ਪੁੱਤ ਨੇ ਜਨਮ ਲਿਆ ਹੈ ਹਾਲਾਂਕਿ ਇਸ ਬਾਰੇ ਗਾਇਕ ਦੇ ਵੱਲੋਂ ਰਿਵੀਲ ਨਹੀਂ ਕੀਤਾ ਗਿਆ ਹੈ। ਪਰ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਫੈਨਸ ਦੇ ਨਾਲ-ਨਾਲ ਸੈਲੀਬ੍ਰੇਟੀਜ਼ ਨੇ ਵੀ ਬੇਬੀ ਢਿੱਲੋਂ ਦੇ ਜਨਮ ਦੀਆਂ ਵਧਾਈਆਂ ਦਿੱਤੀਆਂ ਹਨ।

ਅੰਬਰ ਧਾਲੀਵਾਲ ਨਾਲ ਹੋਇਆ ਸੀ ਵਿਵਾਦ
ਦਿਲਪ੍ਰੀਤ ਢਿੱਲੋਂ ਨੇ ਕੁਝ ਸਮਾਂ ਪਹਿਲਾਂ ਅੰਬਰ ਧਾਲੀਵਾਲ ਦੇ ਨਾਲ ਵਿਆਹ ਕਰਵਾਇਆ ਸੀ। ਪਰ ਅੰਬਰ ਧਾਲੀਵਾਲ ਦੇ ਨਾਲ ਜ਼ਿਆਦਾ ਦੇਰ ਤੱਕ ਇਹ ਵਿਆਹ ਨਹੀਂ ਸੀ ਟਿਕ ਸਕਿਆ ।ਜਿਸ ਤੋਂ ਬਾਅਦ ਦੋਵਾਂ ਦੇ ਰਸਤੇ ਹਮੇਸ਼ਾ ਦੇ ਲਈ ਵੱਖੋ ਵੱਖ ਹੋ ਗਏ ਸਨ। ਪਰ ਹੁਣ ਢਿੱਲੋਂ ਪਰਿਵਾਰ ‘ਚ ਖੁਸ਼ੀਆਂ ਨੇ ਦਸਤਕ ਦਿੱਤੀ ਹੈ।
ਦਿਲਪ੍ਰੀਤ ਢਿੱਲੋਂ ਦਾ ਵਰਕ ਫ੍ਰੰਟ
ਦਿਲਪ੍ਰੀਤ ਢਿੱਲੋਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ।ਉਹ ਗੀਤਾਂ ਦੇ ਨਾਲ-ਨਾਲ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ ।