ਗਾਇਕ ਧਰਮਪ੍ਰੀਤ ਦੀ ਅੱਜ ਹੈ ਬਰਸੀ, ਬਰਸੀ ‘ਤੇ ਕੁਲਦੀਪ ਰਸੀਲਾ ਨੇ ਯਾਦ ਕਰਦੇ ਹੋਏ ਦਿੱਤੀ ਸ਼ਰਧਾਂਜਲੀ
ਗਾਇਕ ਧਰਮਪ੍ਰੀਤ ਦੀ ਅੱਜ ਬਰਸੀ ਹੈ। ਇਸ ਮੌਕੇ ‘ਤੇ ਗਾਇਕ ਕੁਲਦੀਪ ਰਸੀਲਾ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ। ਧਰਮਪ੍ਰੀਤ ਦਾ ਜਨਮ ਨੌ ਜੁਲਾਈ 1973 ਨੂੰ ਮੋਗਾ ‘ਚ ਹੋਇਆ ਸੀ । ਉਨ੍ਹਾਂ ਦਾ ਅਸਲੀ ਨਾਂਅ ਭੁਪਿੰਦਰ ਧਰਮਾ ਸੀ। ਅੱਜ ਕੱਲ੍ਹ ਉਨ੍ਹਾਂ ਦਾ ਪਰਿਵਾਰ ਬਠਿੰਡਾ ‘ਚ ਰਹਿ ਰਿਹਾ ਹੈ।
ਗਾਇਕ ਧਰਮਪ੍ਰੀਤ ਦੀ ਅੱਜ ਬਰਸੀ ਹੈ। ਇਸ ਮੌਕੇ ‘ਤੇ ਗਾਇਕ ਕੁਲਦੀਪ ਰਸੀਲਾ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ। ਧਰਮਪ੍ਰੀਤ ਦਾ ਜਨਮ ਨੌ ਜੁਲਾਈ 1973 ਨੂੰ ਮੋਗਾ ‘ਚ ਹੋਇਆ ਸੀ । ਉਨ੍ਹਾਂ ਦਾ ਅਸਲੀ ਨਾਂਅ ਭੁਪਿੰਦਰ ਧਰਮਾ ਸੀ। ਅੱਜ ਕੱਲ੍ਹ ਉਨ੍ਹਾਂ ਦਾ ਪਰਿਵਾਰ ਬਠਿੰਡਾ ‘ਚ ਰਹਿ ਰਿਹਾ ਹੈ। ਧਰਮਪ੍ਰੀਤ ਨੇ ਜ਼ਿਆਦਾਤਰ ਸੈਡ ਸੌਂਗਸ ਗਾਏ ਅਤੇ ਉਨ੍ਹਾਂ ਨੂੰ ਸੈਡ ਸੌਂਗਸ ਦਾ ਬਾਦਸ਼ਾਹ ਕਹਿ ਲਿਆ ਜਾਵੇ ਤਾਂ ਕੁਝ ਵੀ ਗਲਤ ਨਹੀਂ ਹੋਵੇਗਾ। ਧਰਮਪ੍ਰੀਤ ਨੇ ਆਪਣੀ ਮੁੱਢਲੀ ਸਿੱਖਿਆ ਮੋਗਾ ਤੋਂ ਹੀ ਪੂਰੀ ਕੀਤੀ ਸੀ ਅਤੇ ਬਚਪਨ ਤੋਂ ਹੀ ਉਨ੍ਹਾਂ ਦੀ ਦਿਲਚਸਪੀ ਗਾਉਣ ਵਜਾਉਣ ‘ਚ ਸੀ।

ਇਸ ਤਰ੍ਹਾਂ ਹੋਈ ਇੰਡਸਟਰੀ ‘ਚ ਐਂਟਰੀ
ਧਰਮਪ੍ਰੀਤ ਦੀ ਪੰਜਾਬੀ ਇੰਡਸਟਰੀ ‘ਚ ਐਂਟਰੀ ਹਰਦੇਵ ਮਾਹੀਨੰਗਲ ਦੇ ਜ਼ਰੀਏ ਹੋਈ ਸੀ । ਹਰਦੇਵ ਮਾਹੀਨੰਗਲ ਨੇ ਹੀ ਭਿੰਦਰ ਡੱਬਵਾਲੀ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਕਰਵਾਈ ਸੀ ।

ਭਿੰਦਰ ਡੱਬਵਾਲੀ ਦੇ ਕੋਲ ਧਰਮਪ੍ਰੀਤ ਲੁਧਿਆਣਾ ਜਾ ਕੇ ਉਨ੍ਹਾਂ ਦੇ ਕੋਲ ਹੀ ਰਹਿਣ ਲੱਗ ਪਏ ਸਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ।

ਇਸ ਤੋਂ ਬਾਅਦ ਧਰਮਪ੍ਰੀਤ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਆਪਣੀ ਗਾਇਕੀ ਦੇ ਨਾਲ ਇੰਡਸਟਰੀ ‘ਚ ਵੱਖਰੀ ਜਗ੍ਹਾ ਬਣਾਈ। ਉਨ੍ਹਾਂ ਨੇ 1993 ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।
ਧਰਮਪ੍ਰੀਤ ਨੇ ਕੀਤੀ ਖੁਦਕੁਸ਼ੀ
ਅੱਠ ਜੂਨ 2015 ਨੂੰ ਉਨ੍ਹਾਂ ਨੇ ਬਠਿੰਡਾ ਸਥਿਤ ਆਪਣੇ ਨਿਵਾਸ ਸਥਾਨ ‘ਤੇ ਖੁਦਕੁਸ਼ੀ ਕਰ ਲਈ ਸੀ। ਹਾਲਾਂਕਿ ਖੁਦਕੁਸ਼ੀ ਦੇ ਕਾਰਨਾਂ ਦਾ ਖੁਲਾਸਾ ਨਹੀਂ ਸੀ ਹੋਇਆ ਪਰ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਆਰਥਿਕ ਤੰਗੀ ਦੇ ਚੱਲਦਿਆਂ ਇਹ ਕਦਮ ਚੁੱਕਿਆ ਸੀ।