ਗਾਇਕ ਤੇ ਅਦਾਕਾਰ ਜੱਸੀ ਗਿੱਲ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ਤੇ ਜਾਣੋ ਕਿਵੇਂ ਗਾਇਕੀ ਦੇ ਖੇਤਰ ‘ਚ ਹੋਈ ਸੀ ਐਂਟਰੀ

ਗਾਇਕ ਜੱਸੀ ਗਿੱਲ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਤੇ ਉਨ੍ਹਾਂ ਦੇ ਫੈਨਸ ਦੇ ਵੱਲੋਂ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ। ਅੱਜ ਜੱਸੀ ਗਿੱਲ ਦੇ ਜਨਮ ਦਿਨ ਤੇ ਅਸੀਂ ਤੁਹਾਨੂੰ ਉਨ੍ਹਾਂ ਦੇ ਮਿਊਜ਼ਿਕ ਕਰੀਅਰ ਤੇ ਨਿੱਜੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ।

By  Shaminder Kaur Kaler November 26th 2025 01:00 PM -- Updated: November 26th 2025 01:01 PM

ਗਾਇਕ ਜੱਸੀ ਗਿੱਲ (Jassie Gill) ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਤੇ ਉਨ੍ਹਾਂ ਦੇ ਫੈਨਸ ਦੇ ਵੱਲੋਂ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ। ਅੱਜ ਜੱਸੀ ਗਿੱਲ ਦੇ ਜਨਮ ਦਿਨ ਤੇ ਅਸੀਂ ਤੁਹਾਨੂੰ ਉਨ੍ਹਾਂ ਦੇ ਮਿਊਜ਼ਿਕ ਕਰੀਅਰ ਤੇ ਨਿੱਜੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । 

ਜੱਸੀ ਗਿੱਲ ਦਾ ਅਸਲੀ ਨਾਂਅ ਜਸਦੀਪ ਸਿੰਘ ਗਿੱਲ 

ਜੱਸੀ ਗਿੱਲ ਦਾ ਅਸਲੀ ਨਾਂਅ ਜਸਦੀਪ ਸਿੰਘ ਗਿੱਲ ਹੈ, ਪਰ ਇੰਡਸਟਰੀ ‘ਚ ਉਹ ਜੱਸੀ ਗਿੱਲ ਦੇ ਨਾਂਅ ਨਾਲ ਮਸ਼ਹੂਰ ਹਨ।ਕੋਈ ਸਮਾਂ ਸੀ ਜਦੋਂ ਜੱਸੀ ਗਿੱਲ ਕਾਫੀ ਮੋਟੇ ਹੁੰਦੇ ਸਨ ਅਤੇ ਕੱਪੜੇ ਲੈਣ ਲੱਗਿਆਂ ਉਨ੍ਹਾਂ ਨੂੰ ਕਈ ਵਾਰ ਸੋਚਣਾ ਪੈਂਦਾ ਸੀ। ਪਰ ਇੰਡਸਟਰੀ ‘ਚ ਆਉਣ ਦੇ ਲਈ ਉਨ੍ਹਾਂ ਨੇ ਖੁਦ ਤੇ ਕਾਫੀ ਕੰਮ ਕੀਤਾ ਅਤੇ ਫੈਟ ਤੋਂ ਫਿੱਟ ਹੋਏ।

 

ਪੜ੍ਹਾਈ ਤੋਂ ਬਚਣ ਲਈ ਰੱਖਿਆ ਸੀ ਮਿਊਜ਼ਿਕ ਦਾ ਵਿਸ਼ਾ  

ਜੱਸੀ ਗਿੱਲ ਨੇ ਇੱਕ ਇੰਟਰਵਿਊ ਦੇ ਦੌਰਾਨ ਆਪਣੀ ਜ਼ਿੰਦਗੀ ਦੇ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ਸਨ । ਉਨ੍ਹਾਂ ਨੇ ਦੱਸਿਆ ਸੀ ਕਿ ਪੜ੍ਹਾਈ ਤੋਂ ਬਚਣ ਦੇ ਲਈ ਉਨ੍ਹਾਂ ਨੇ ਮਿਊਜ਼ਿਕ ਦਾ ਵਿਸ਼ਾ ਰੱਖਿਆ ਸੀ, ਪਰ ਇਹੀ ਮਿਊਜ਼ਿਕ ਉਨ੍ਹਾਂ ਦਾ ਕਰੀਅਰ ਬਣ ਜਾਵੇਗਾ । ਇਸ ਦਾ ਅੰਦਾਜ਼ਾ ਉਨ੍ਹਾਂ ਨੂੰ ਨਹੀਂ ਸੀ । ਕਾਲਜ ਸਮੇਂ ਉਹ ਗਾਉਂਦੇ ਹੁੰਦੇ ਸਨ ਅਤੇ ਉਨ੍ਹਾਂ ਦੀ ਗਾਇਕੀ ਨੂੰ ਯਾਰਾਂ ਦੋਸਤਾਂ ਦੇ ਵੱਲੋਂ ਸਰਾਹਿਆ ਗਿਆ ਅਤੇ ਜਿਸ ਤੋਂ ਬਾਅਦ ਉਨ੍ਹਾਂ ਦਾ ਗਾਇਕੀ ਵੱਲ ਝੁਕਾਅ ਹੋ ਗਿਆ । 


ਪਰਿਵਾਰ ਨੇ ਦਿੱਤਾ ਸਹਿਯੋਗ 

ਗਾਇਕੀ ਦੇ ਖੇਤਰ ‘ਚ ਕਰੀਅਰ ਬਨਾਉਣ ਦੇ ਲਈ ਜੱਸੀ ਗਿੱਲ ਨੂੰ ਮਾਪਿਆਂ ਦਾ ਸਹਿਯੋਗ ਮਿਲਿਆ ਅਤੇ ਖ਼ਾਸ ਕਰਕੇ ਉਨ੍ਹਾਂ ਦੀ ਮਾਂ ਦੇ ਵੱਲੋਂ। ਜੋ ਡੇਅਰੀ ਤੇ ਦੁੱਧ ਵੇਚਦੇ ਹੁੰਦੇ ਸਨ ਅਤੇ ਦੁੱਧ ਵੇਚ ਕੇ ਮਿਲੇ ਪੈਸਿਆਂ ਦੇ ਨਾਲ ਜੱਸੀ ਗਿੱਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਸਨ। 

ਜੱਸੀ ਗਿੱਲ ਦੀ ਨਿੱਜੀ ਜ਼ਿੰਦਗੀ 

ਜੱਸੀ ਗਿੱਲ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਕੁਝ ਸਮਾਂ ਪਹਿਲਾਂ ਹੋੋਇਆ ਸੀ ਅਤੇ ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਧੀ ਰੂਹਜੱਸ ਕੌਰ ਤੇ ਕੁਝ ਸਮਾਂ ਪਹਿਲਾਂ ਹੀ ਇੱਕ ਪੁੱਤਰ ਦਾ ਵੀ ਜਨਮ ਹੋਇਆ ਸੀ । ਜਿਸ ਦੇ ਨਾਲ ਗਾਇਕ ਅਕਸਰ ਤਸਵੀਰਾਂ ਸਾਂਝੀਆਂ ਕਰਦਾ ਰਹਿੰਦਾ ਹੈ। 

© Copyright Galactic Television & Communications Pvt. Ltd. 2026. All rights reserved.