ਸਿਮਰਨ ਕੌਰ ਧਾਦਲੀ ਨੇ ਪਰਵੀਨ ਭਾਰਟਾ ਦੇ ਨਾਲ ਕੀਤੀ ਮੁਲਾਕਾਤ, ‘ਪ੍ਰਮਾਤਮਾ ਹਮੇਸ਼ਾ ਬੁਲੰਦ ਰੱਖੇ ਅਜਿਹੇ ਕਲਾਕਾਰਾਂ ਨੂੰ’

ਸਿਮਰਨ ਕੌਰ ਧਾਦਲੀ ਨੇ ਪਰਵੀਨ ਭਾਰਟਾ ਦੇ ਨਾਲ ਮੁਲਾਕਾਤ ਕੀਤੀ ਹੈ। ਜਿਸ ਦੀ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਦੋਵੇਂ ਗਾਇਕਾਵਾਂ ‘ਸਾਡੇ ਕਾਲਜ ਦੀ ਕੰਧ ਉੱਤੇ ਸੋਹਣਿਆਂ ਅੱਜ ਕਿਸੇ ਨੇ ਲਿਖ ਦਿੱਤਾ ਤੇਰਾ ਮੇਰਾ ਨਾਮ’ ਗਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ।

By  Shaminder Kaur Kaler July 3rd 2026 06:00 PM

ਸਿਮਰਨ ਕੌਰ ਧਾਦਲੀ ਨੇ ਪਰਵੀਨ ਭਾਰਟਾ ਦੇ ਨਾਲ ਮੁਲਾਕਾਤ ਕੀਤੀ ਹੈ। ਜਿਸ ਦੀ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਦੋਵੇਂ ਗਾਇਕਾਵਾਂ ‘ਸਾਡੇ ਕਾਲਜ ਦੀ ਕੰਧ ਉੱਤੇ ਸੋਹਣਿਆਂ ਅੱਜ ਕਿਸੇ ਨੇ ਲਿਖ ਦਿੱਤਾ ਤੇਰਾ ਮੇਰਾ ਨਾਮ’ ਗਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਦੋਵਾਂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।

ਵੀਡੀਓ ਨੂੰ ਸਾਂਝਾ ਕਰਦੇ ਹੋਏ ਸਿਮਰਨ ਕੌਰ ਧਾਦਲੀ ਨੇ ਲਿਖਿਆ “ਇਹੋ ਜਿਹੀਆਂ ਅਵਾਜ਼ਾਂ ਨੂੰ ਪ੍ਰਮਾਤਮਾ ਹਮੇਸ਼ਾ ਬੁਲੰਦ ਰੱਖੇ ਤੇ ਇਹੋ ਜਿਹੇ ਕਲਾਕਾਰਾਂ ਦੀਆਂ ਉਮਰਾਂ ਵੀ ਲੰਮੀਆਂ ਕਰੇ।ਕਿਉਂਕਿ ਹਾਲੇ ਮੇਰੇ ਵਰਗੀਆਂ ਕਿੰਨੀਆਂ ਨੇ ਸੁਰ, ਗਾਇਕੀ ਤੇ ਤਹਿਜ਼ੀਬ ਤੇ ਹੋਰ ਪਤਾ ਨਹੀਂ ਕਿੰਨਾ ਕੁਝ ਸਿੱਖਣਾ ਹੈ ਇਨ੍ਹਾਂ ਤੋਂ। ਮੇਰੇ ਬਹੁਤ ਪਿਆਰੇ ਪਰਵੀਨ ਭਾਰਟਾ ਮੈਮ।

ਮੇਰੀ ਖੁਸ਼ਕਿਸਮਤੀ ਕਿ ਮੇਰੇ ਅੱਧੇ ਬੋਲ ਤੇ ਆਏ ਅਤੇ ਆਪਣੇ ਕੀਮਤੀ ਸਮੇਂ ਚੋਂ ਟਾਈਮ ਕੱਢ ਕੇ ਕੁਝ ਲਮਹੇਂ ਮੇਰੇ ਨਾਮ ਕੀਤੇ’।ਸਿਮਰਨ ਕੌਰ ਧਾਦਲੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਜਿਸ ‘ਚ ‘ਜੱਟੀ ਏ ਬਰੂਦ ਵਰਗੀ’, ‘ਜ਼ੋਰ’, ਗੰਡਾਸੀ ਸਣੇ ਕਈ ਹਿੱਟ ਗੀਤ ਗਾਏ ਹਨ ।

© Copyright Galactic Television & Communications Pvt. Ltd. 2026. All rights reserved.