ਸਿੱਧੂ ਮੂਸੇਵਾਲਾ ਦਾ ਗੀਤ ‘Eyes On Me’ ਦਾ ਟੀਜ਼ਰ ਜਾਰੀ, ਕੁਝ ਹੀ ਮਿੰਟਾਂ ‘ਚ ਲੱਖਾਂ ‘ਚ ਹੋਏ ਵਿਊਜ਼
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਆਈਸ ਆਨ ਮੀ’ ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ। ਇਸ ਗੀਤ ਦੇ ਟੀਜ਼ਰ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਟੀਜ਼ਰ ਨੂੰ ਕੁਝ ਮਿੰਟ ਪਹਿਲਾਂ ਹੀ ਰਿਲੀਜ਼ ਕੀਤਾ ਗਿਆ ਹੈ। ਪਰ ਹੁਣ ਤੱਕ ਲੱਖਾਂ ਦੀ ਗਿਣਤੀ ‘ਚ ਫੈਨਸ ਨੇ ਇਸ ਟੀਜ਼ਰ ਨੂੰ ਵੇਖਿਆ ਹੈ।
ਸਿੱਧੂ ਮੂਸੇਵਾਲਾ (Sidhu Moose Wala) ਦਾ ਨਵਾਂ ਗੀਤ ‘ਆਈਸ ਆਨ ਮੀ’ (Eyes On Me) ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ। ਇਸ ਗੀਤ ਦੇ ਟੀਜ਼ਰ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਟੀਜ਼ਰ ਨੂੰ ਕੁਝ ਮਿੰਟ ਪਹਿਲਾਂ ਹੀ ਰਿਲੀਜ਼ ਕੀਤਾ ਗਿਆ ਹੈ। ਪਰ ਹੁਣ ਤੱਕ ਲੱਖਾਂ ਦੀ ਗਿਣਤੀ ‘ਚ ਫੈਨਸ ਨੇ ਇਸ ਟੀਜ਼ਰ ਨੂੰ ਵੇਖਿਆ ਹੈ। ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਦਾ ਕਿੱਡ ਵੱਲੋਂ ਅਤੇ ਵੀਡੀਓ ਟਰੂ ਮੇਕਰਸ ਦੇ ਵੱਲੋਂ ਤਿਆਰ ਕੀਤਾ ਗਿਆ ਹੈ।

ਗੀਤ ਦੇ ਬੋਲ ਖੁਦ ਸਿੱਧੂ ਮੂਸੇਵਾਲਾ ਦੇ ਲਿਖੇ ਹੋਏ ਹਨ ਜਦੋਂਕਿ ਕੰਪੋਜ਼ ਵੀ ਉਨ੍ਹਾਂ ਦੇ ਵੱਲੋਂ ਹੀ ਕੀਤੇ ਗਏ ਹਨ। ਇਹ ਟੀਜ਼ਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਜ਼ ਵਿੱਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਗੀਤ ਵਿੱਚ ਮੁੜ ਉਹੀ ਸਟਾਈਲ ਅਤੇ ਐਟਿਟਿਊਡ ਦੇਖਣ ਨੂੰ ਮਿਲਦਾ ਹੈ ਜਿਸ ਲਈ ਸਿੱਧੂ ਮੂਸੇਵਾਲਾ ਜਾਣੇ ਜਾਂਦੇ ਸਨ,ਹਾਰਡ ਬੀਟਸ, ਲਿਰਿਕਸ ਵਿੱਚ ਕਨਫਿਡੈਂਸ ਅਤੇ ਵਿਜੁਅਲਜ਼ ਵਿੱਚ ਰੌਬਦਾਰ ਪ੍ਰੇਜ਼ੈਂਸ।
_0ce1809c3aa8f0bd098f20c6c8490a92_1280X720.webp)
ਟੀਜ਼ਰ ਵਿੱਚ ਉਨ੍ਹਾਂ ਦੀ ਪੁਰਾਣੀ ਸਿਗਨੇਚਰ ਸਟਾਈਲ ਨੂੰ ਦਰਸਾਇਆ ਗਿਆ ਹੈ, ਜੋ ਫੈਨਜ਼ ਨੂੰ ਕਾਫ਼ੀ ਪਸੰਦ ਆ ਰਿਹਾ ਹੈ।ਇਹ ਗੀਤ ਉਨ੍ਹਾਂ ਦੇ ਮਰਨ ਤੋਂ ਬਾਅਦ ਜਾਰੀ ਹੋਣ ਵਾਲੇ ਪ੍ਰੋਜੈਕਟਸ ਵਿੱਚੋਂ ਇੱਕ ਹੈ, ਜਿਸ ਕਰਕੇ ਇਸਨੂੰ ਲੈ ਕੇ ਹੋਰ ਵੀ ਜ਼ਿਆਦਾ ਭਾਵਨਾਤਮਕ ਜੁੜਾਅ ਦੇਖਿਆ ਜਾ ਰਿਹਾ ਹੈ।