ਸਿੱਧੂ ਮੂਸੇਵਾਲਾ ਦਾ ਅੱਜ ਹੈ ਜਨਮ ਦਿਨ,ਭੂਆ ਜਸਵਿੰਦਰ ਬਰਾੜ ਨੇ ਤਸਵੀਰ ਸਾਂਝੀ ਕਰਦੇ ਹੋਏ ਕੀਤਾ ਯਾਦ

ਸਿੱਧੂ ਮੂਸੇਵਾਲਾ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਅੱਜ ਫੈਨਸ ਵੀ ਉਨ੍ਹਾਂ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਰਹੇ ਹਨ । ਅੱਜ ਦੇ ਹੀ ਦਿਨ ਸਿੱਧੂ ਮੂਸੇਵਾਲਾ ਨੇ ਮੂਸਾ ਪਿੰਡ ‘ਚ ਜਨਮ ਲਿਆ ਸੀ । ਇਸ ਮੌਕੇ ਉਨ੍ਹਾਂ ਦੀ ਭੂਆ ਜਸਵਿੰਦਰ ਬਰਾੜ ਨੇ ਵੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਹੈ।

By  Shaminder Kaur Kaler June 11th 2026 10:03 AM

ਸਿੱਧੂ ਮੂਸੇਵਾਲਾ (Sidhu Moose wala) ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਅੱਜ ਫੈਨਸ ਵੀ ਉਨ੍ਹਾਂ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਰਹੇ ਹਨ । ਅੱਜ ਦੇ ਹੀ ਦਿਨ ਸਿੱਧੂ ਮੂਸੇਵਾਲਾ ਨੇ ਮੂਸਾ ਪਿੰਡ ‘ਚ ਜਨਮ ਲਿਆ ਸੀ । ਇਸ ਮੌਕੇ ਉਨ੍ਹਾਂ ਦੀ ਭੂਆ ਜਸਵਿੰਦਰ ਬਰਾੜ ਨੇ ਵੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਜਨਮ ਦਿਨ ਮੁਬਾਰਕ ਸਿੱਧੂ ਪੁੱਤ.. ਸਦੀਆਂ ਬਾਦ ਕਿਸੇ ਰੂਹ ਤੇ ਪਰਮਾਤਮਾ ਐਨੀ ਕਿਰਪਾ ਕਰਕੇ ਧਰਤੀ ਤੇ ਭੇਜਦਾ… ਓੁਹ ਬੱਸ ਤੂੰ ਹੀ ਸੀ !” ।


ਜਿਉਂ ਹੀ ਜਸਵਿੰਦਰ ਬਰਾੜ ਨੇ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਹਰ ਕੋਈ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋ ਗਿਆ। ਹਰ ਕਿਸੇ ਨੇ ਗਾਇਕ ਨੂੰ ਯਾਦ ਕਰਦੇ ਹੋਏ ਉਸ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ।

 

ਸਿੱਧੂ ਮੂਸੇਵਾਲਾ ਦਾ ਵਰਕ ਫ੍ਰੰਟ

ਸਿੱਧੂ ਮੂਸੇਵਾਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ‘ਚ ਕਈ ਹਿੱਟ ਗੀਤ ਦਿੱਤੇ ਸਨ । ਮੌਤ ਤੋਂ ਬਾਅਦ ਵੀ ਸਿੱਧੂ ਮੂਸੇਵਾਲਾ ਦੇ ਕਈ ਗੀਤ ਰਿਲੀਜ਼ ਹੋਏ ਹਨ । ਜਿਨ੍ਹਾਂ ਦੇ ਵਿਊਜ਼ ਮਿਲੀਅਨਸ ‘ਚ ਗਏ ਹਨ। ਸਿੱਧੂ ਮੂਸੇਵਾਲਾ ਦੇ ਫੈਨਸ ਦੇਸ਼ ਹੀ ਨਹੀਂ ਵਿਦੇਸ਼ਾਂ ‘ਚ ਵੀ ਵੱਡੀ ਗਿਣਤੀ ‘ਚ ਹਨ ਅਤੇ ਅਕਸਰ ਉਹ ਮੂਸੇਵਾਲਾ ਪਿੰਡ ‘ਚ ਸਿੱਧੂ ਦੇ ਮਾਪਿਆਂ ਨੂੰ ਮਿਲਣ ਦੇ ਲਈ ਪਹੁੰਚਦੇ ਹਨ। 

© Copyright Galactic Television & Communications Pvt. Ltd. 2026. All rights reserved.