ਸਿੱਧੂ ਮੂਸੇਵਾਲਾ ਦੇ ਫ਼ੈਨਸ ਦੀ ਯੂਟਿਊਬ ‘ਤੇ ਗਿਣਤੀ 30 ਮਿਲੀਅਨ ਹੋਈ, ਪਿਤਾ ਬਲਕੌਰ ਸਿੱਧੂ ਹੋਏ ਭਾਵੁਕ

ਸਿੱਧੂ ਮੂਸੇਵਾਲਾ ਬੇਸ਼ੱਕ ਇਸ ਦੁਨੀਆ ‘ਤੇ ਮੌਜੂਦ ਨਹੀਂ ਹੈ ।ਪਰ ਇਸ ਦੇ ਬਾਵਜੂਦ ਉਸ ਦੇ ਫੈਨਸ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਉਸ ਦੇ ਫੈਨਸ ਦੀ ਗਿਣਤੀ ਯੂਟਿਊਬ ‘ਤੇ ਤੀਹ ਮਿਲੀਅਨ ਹੋ ਚੁੱਕੀ ਹੈ। ਜਿਸ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਭਾਵੁਕ ਹੋ ਗਏ ਹਨ । ਬਲਕੌਰ ਸਿੱਧੂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।

By  Shaminder Kaur Kaler April 2nd 2026 01:41 PM

ਸਿੱਧੂ ਮੂਸੇਵਾਲਾ ਬੇਸ਼ੱਕ ਇਸ ਦੁਨੀਆ ‘ਤੇ ਮੌਜੂਦ ਨਹੀਂ ਹੈ ।ਪਰ ਇਸ ਦੇ ਬਾਵਜੂਦ ਉਸ ਦੇ ਫੈਨਸ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਉਸ ਦੇ ਫੈਨਸ ਦੀ ਗਿਣਤੀ ਯੂਟਿਊਬ ‘ਤੇ ਤੀਹ ਮਿਲੀਅਨ ਹੋ ਚੁੱਕੀ ਹੈ। ਜਿਸ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਭਾਵੁਕ ਹੋ ਗਏ ਹਨ । ਬਲਕੌਰ ਸਿੱਧੂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਕਹਿ ਰਹੇ ਹਨ ਕਿ ਇਹ ਸੁਣ ਕੇ ਉਨ੍ਹਾਂ ਨੂੰ ਬਹੁਤ ਸਕੂਨ ਮਿਲਿਆ ਹੈ ਅਤੇ ਕਿਤੇ ਨਾ ਕਿਤੇ ਇਹ ਚੀਜ਼ ਵੀ ਹੈ ਕਿ ਉਸ ਦੀ ਗੈਰ ਮੌਜੂਦਗੀ ਵੀ ਪ੍ਰੇਸ਼ਾਨ ਕਰਦੀ ਹੈ ਉਹ ਜੇ ਜਿਉਂਦਾ ਹੁੰਦਾ ਤਾਂ ਆਪਣੀ ਕਾਮਯਾਬੀ ਨੂੰ ਆਪਣੇ ਅੱਖੀਂ ਵੇਖਦਾ ਤਾਂ ਕਿੰਨਾ ਖੁਸ਼ ਹੋਣਾ ਸੀ ।


ਪਰ ਮੀਡੀਆ ‘ਤੇ ਜ਼ਰੀਏ ਉਹ ਲੋਕਾਂ ਨੂੰ ਜੋ ਲੱਖਾਂ ਦੀ ਗਿਣਤੀ ‘ਚ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦੇ ੳੇਨ੍ਹਾਂ ਸਭ ਦਾ ਸਿੱਧੂ ਪਰਿਵਾਰ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਅਦਾ ਕਰਦਾ ਹੈ। 


ਸਿੱਧੂ ਮੂਸੇਵਾਲਾ ਦਾ ਵਰਕ ਫ੍ਰੰਟ 

ਸਿੱਧੂ ਮੂਸੇਵਾਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਮਿਊਜ਼ਿਕ ਕਰੀਅਰ ਬੇਸ਼ੱਕ ਛੋਟਾ ਰਿਹਾ । ਪਰ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਉਨ੍ਹਾਂ ਨੇ ਸ਼ੌਹਰਤ ਦੀਆਂ ਬੁਲੰਦੀਆਂ ਨੂੰ ਛੋਹਿਆ ਅਤੇ ਕੌਮਾਂਤਰੀ ਪੱਧਰ ‘ਤੇ ਪਿੰਡ ਮੂਸਾ ਦਾ ਨਾਮ ਰੌਸ਼ਨ ਕੀਤਾ । ਸਿੱਧੂ ਮੂਸੇਵਾਲਾ ਨੇ ਜਿੱਥੇ ਕਈ ਗੀਤ ਦਿੱਤੇ ਅਤੇ ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਕਈ ਗੀਤ ਰਿਲੀਜ਼ ਹੋਏ ਹਨ ।ਜੋ ਕਿ ਸਰੋਤਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਏ ਸਨ ।

ਉਨ੍ਹਾਂ ਨੇ ਜਿੱਥੇ ਗੀਤਾਂ ‘ਚ ਕੰਮ ਕੀਤਾ । ਉੱਥੇ ਹੀ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ ਅਤੇ ਆਉਣ ਵਾਲੇ ਸਮੇਂ ‘ਚ ਵੀ ਕੰਮ ਕਰਨਾ ਸੀ, ਪਰ ਕੁਦਰਤ ਨੂੰ ਸਾਇਦ ਕੁਝ ਹੋਰ ਹੀ ਮਨਜ਼ੂਰ ਸੀ। ੨੦੨੨ ‘ਚ ਅਣਪਛਾਤੇ ਲੋਕਾਂ ਦੇ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ । 

© Copyright Galactic Television & Communications Pvt. Ltd. 2026. All rights reserved.