ਸਿੱਧੂ ਮੂਸੇਵਾਲਾ ਨੂੰ ਲੰਡਨ ‘ਚ ਹੋਏ ਬਾਕਸਿੰਗ ਮੁਕਾਬਲੇ ਦੇ ਦੌਰਾਨ ਕੀਤਾ ਗਿਆ ਯਾਦ, ਗਾਇਕ ਦੇ ਗੀਤਾਂ ‘ਤੇ ਥਿਰਕੇ ਲੋਕ
ਲੰਡਨ ਦੇ ਮਸ਼ਹੂਰ The O2 Arena ਵਿੱਚ ਹੋਏ ਹਾਈ-ਪ੍ਰੋਫਾਈਲ ਮੁਕਾਬਲੇ ਦੌਰਾਨ ਇੱਕ ਬਹੁਤ ਹੀ ਜਜ਼ਬਾਤੀ ਅਤੇ ਮਾਣ ਵਾਲਾ ਪਲ ਦੇਖਣ ਨੂੰ ਮਿਲਿਆ, ਜਦੋਂ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਨੂੰ ਵਿਸ਼ੇਸ਼ ਸ਼ਰਧਾਂਜਲੀ ਦਿੱਤੀ ਗਈ। ਇਹ ਮੌਕਾ ਸੀ ਬਾਕਸਿੰਗ ਦੇ ਦੋ ਵੱਡੇ ਨਾਮਾਂ Dereck Chisora ਅਤੇ Deontay Wilder ਦੇ ਮੁਕਾਬਲੇ ਦਾ, ਜਿਸ ਨੂੰ ਦੇਖਣ ਲਈ ਦੁਨੀਆ ਭਰ ਤੋਂ ਦਰਸ਼ਕ ਪਹੁੰਚੇ ਹੋਏ ਸਨ। ਇਸ ਵੱਡੇ ਖੇਡ ਮੰਚ ‘ਤੇ ਜਦੋਂ ਸਿੱਧੂ ਮੂਸੇਵਾਲਾ ਦਾ ਨਾਮ ਗੂੰਜਿਆ, ਤਾਂ ਹਰ ਪੰਜਾਬੀ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ।
ਲੰਡਨ ਦੇ ਮਸ਼ਹੂਰ The O2 Arena ਵਿੱਚ ਹੋਏ ਹਾਈ-ਪ੍ਰੋਫਾਈਲ ਮੁਕਾਬਲੇ ਦੌਰਾਨ ਇੱਕ ਬਹੁਤ ਹੀ ਜਜ਼ਬਾਤੀ ਅਤੇ ਮਾਣ ਵਾਲਾ ਪਲ ਦੇਖਣ ਨੂੰ ਮਿਲਿਆ, ਜਦੋਂ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਨੂੰ ਵਿਸ਼ੇਸ਼ ਸ਼ਰਧਾਂਜਲੀ ਦਿੱਤੀ ਗਈ। ਇਹ ਮੌਕਾ ਸੀ ਬਾਕਸਿੰਗ ਦੇ ਦੋ ਵੱਡੇ ਨਾਮਾਂ ਦੇ ਮੁਕਾਬਲੇ ਦਾ, ਜਿਸ ਨੂੰ ਦੇਖਣ ਲਈ ਦੁਨੀਆ ਭਰ ਤੋਂ ਦਰਸ਼ਕ ਪਹੁੰਚੇ ਹੋਏ ਸਨ। ਇਸ ਵੱਡੇ ਖੇਡ ਮੰਚ ‘ਤੇ ਜਦੋਂ ਸਿੱਧੂ ਮੂਸੇਵਾਲਾ ਦਾ ਨਾਮ ਗੂੰਜਿਆ, ਤਾਂ ਹਰ ਪੰਜਾਬੀ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ।
_186a2bd6bca7edeb46256e1364337e57_1280X720.webp)
ਇਸ ਖਾਸ ਪਲ ਦੌਰਾਨ ਅਰੀਨਾ ਵਿੱਚ ਮੌਜੂਦ ਦਰਸ਼ਕਾਂ ਨੇ ਵੀ ਆਪਣੇ ਹੀ ਅੰਦਾਜ਼ ‘ਚ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਅਤੇ ਕਈ ਲੋਕ ਸਿੱਧੂ ਮੂਸੇਵਾਲਾ ਦੇ ਗੀਤ ਲਾਸਟ ਰਾਈਡ ‘ਤੇ ਥਿਰਕਦੇ ਵੀ ਨਜ਼ਰ ਆਏ। ਸਿੱਧੂ ਮੂਸੇਵਾਲਾ ਦੀ ਆਵਾਜ਼ ਅਤੇ ਉਨ੍ਹਾਂ ਦੀ ਵਿਰਾਸਤ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਹ ਸਿਰਫ ਪੰਜਾਬ ਤੱਕ ਹੀ ਸੀਮਿਤ ਨਹੀਂ ਸਨ, ਸਗੋਂ ਉਨ੍ਹਾਂ ਦੀ ਪਹੁੰਚ ਵਿਸ਼ਵ ਪੱਧਰ ਤੱਕ ਸੀ।
_f75230dc7f6d7e49860b735ec06f6bcb_1280X720.webp)
ਇਹ ਪਲ ਸਿਰਫ ਇੱਕ ਸ਼ਰਧਾਂਜਲੀ ਨਹੀਂ ਸੀ, ਸਗੋਂ ਪੰਜਾਬੀ ਮਿਊਜ਼ਿਕ ਅਤੇ ਸੱਭਿਆਚਾਰ ਦੀ ਵਿਸ਼ਵ ਪੱਧਰ ‘ਤੇ ਵੱਡੀ ਪਛਾਣ ਦਾ ਪ੍ਰਤੀਕ ਸੀ। ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਲਈ ਇਹ ਮੋਮੈਂਟ ਬਹੁਤ ਹੀ ਭਾਵੁਕ ਅਤੇ ਯਾਦਗਾਰ ਬਣ ਗਿਆ।ਸੋਸ਼ਲ ਮੀਡੀਆ ‘ਤੇ ਵੀ ਇਸ ਮੌਕੇ ਦੀਆਂ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿੱਥੇ ਫੈਨਸ ਆਪਣੀਆਂ ਭਾਵਨਾਵਾਂ ਸਾਂਝੀਆਂ ਕਰ ਰਹੇ ਹਨ ਅਤੇ ਆਪਣੇ ਮਨਪਸੰਦ ਕਲਾਕਾਰ ਨੂੰ ਯਾਦ ਕਰ ਰਹੇ ਹਨ।