ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਟੂਰ, ਹੋਲੋਗ੍ਰਾਮ ਟੂਰ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਬਣੇ
ਇਸ ਟੂਰ ‘ਚ ਹੋਲੋਗ੍ਰਾਫਿਕ ਤਕਨੀਕ ਦੇ ਜ਼ਰੀਏ ਸਿੱਧੂ ਮੂਸੇਵਾਲਾ ਦੀ ਮੰਚ ‘ਤੇ ਮੌਜੂਦਗੀ ਨੂੰ ਮੁੜ ਤੋਂ ਜੀਵੰਤ ਕੀਤਾ ਜਾਵੇਗਾ।ਹੋਲੋਗ੍ਰਾਮ ਇੱਕ 3 ਡੀ ਪੋ੍ਰਜੈਕਸ਼ਨ ਹੈ ਜਿਸ ਦੇ ਜ਼ਈਏ ਕਿਸੇ ਵੀ ਵਿਅਕਤੀ ਦੀ ਮੌਜੂਦਗੀ ਬਿਲਕੁਲ ਅਸਲੀ ਵਾਂਗ ਲੱਗਦੀ ਹੈ ਅਤੇ ਇਹ ਰੌਸ਼ਨੀ ਤੇ ਵਿਜ਼ੂਅਲ ਇਫੈਕਟ ਦਾ ਇਸਤੇਮਾਲ ਕਰਕੇ ਅਜਿਹਾ ਭਰਮ ਪੈਦਾ ਕੀਤਾ ਜਾਂਦਾ ਕਿ ਕੋਈ ਵਿਅਕਤੀ ਸਟੇਜ ਤੇ ਨਹੀਂ ਹੈ ਪਰ ਉਹ ਉੱਥੇ ਮੌਜੂਦ ਰਹਿੰਦਾ ਹੈ।
ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose Wala ) ਬੇਸ਼ੱਕ ਇਸ ਦੁਨੀਆ ਤੇ ਮੌਜੂਦ ਨਹੀਂ ਹਨ, ਪਰ ਆਪਣੇ ਫੈਨਸ ਦੇ ਨਾਲ ਉਹ ਹੋਲੋਗ੍ਰਾਮ ਟੂਰ ਦੇ ਰਾਹੀਂ ਆਪਣੀ ਮੌਜੂਦਗੀ ਦਰਜ ਕਰਵਾਉਣਗੇ । ਉਹ ਅਜਿਹੇ ਪਹਿਲੇ ਪੰਜਾਬੀ ਕਲਾਕਾਰ ਬਣਨ ਜਾ ਰਹੇ ਹਨ ਜਿਨ੍ਹਾਂ ਦਾ ਹੋਲੋਗ੍ਰਾਫਿਕ ਵਰਲਡ ਟੂਰ ਹੋਵੇਗਾ।ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ‘ਸਾਇੰਸ ਟੂ ਗੌਡ ਵਰਲਡ ਟੂਰ’ ਦੇ ਟੀਜ਼ਰ ਨੇ ਹਲਚਲ ਮਚਾ ਦਿੱਤੀ ਹੈ ਅਤੇ ਫੈਨਸ ਵੀ ਉਨ੍ਹਾਂ ਨੂੰ ਵੇਖਣ ਦੇ ਲਈ ਬਹੁਤ ਜ਼ਿਆਦਾ ਐਕਸਾਈਟਡ ਹਨ।
_968ac47212762c94cce8898b9ef5a01a_1280X720.webp)
ਤਕਨੀਕ ਜ਼ਰੀਏ ਮੰਚ ‘ਤੇ ਸਿੱਧੂ ਮੂਸੇਵਾਲਾ ਦੀ ਮੌਜੂਦਗੀ
ਇਸ ਟੂਰ ‘ਚ ਹੋਲੋਗ੍ਰਾਫਿਕ ਤਕਨੀਕ ਦੇ ਜ਼ਰੀਏ ਸਿੱਧੂ ਮੂਸੇਵਾਲਾ ਦੀ ਮੰਚ ‘ਤੇ ਮੌਜੂਦਗੀ ਨੂੰ ਮੁੜ ਤੋਂ ਜੀਵੰਤ ਕੀਤਾ ਜਾਵੇਗਾ।ਹੋਲੋਗ੍ਰਾਮ ਇੱਕ 3 ਡੀ ਪੋ੍ਰਜੈਕਸ਼ਨ ਹੈ ਜਿਸ ਦੇ ਜ਼ਈਏ ਕਿਸੇ ਵੀ ਵਿਅਕਤੀ ਦੀ ਮੌਜੂਦਗੀ ਬਿਲਕੁਲ ਅਸਲੀ ਵਾਂਗ ਲੱਗਦੀ ਹੈ ਅਤੇ ਇਹ ਰੌਸ਼ਨੀ ਤੇ ਵਿਜ਼ੂਅਲ ਇਫੈਕਟ ਦਾ ਇਸਤੇਮਾਲ ਕਰਕੇ ਅਜਿਹਾ ਭਰਮ ਪੈਦਾ ਕੀਤਾ ਜਾਂਦਾ ਕਿ ਕੋਈ ਵਿਅਕਤੀ ਸਟੇਜ ਤੇ ਨਹੀਂ ਹੈ ਪਰ ਉਹ ਉੱਥੇ ਮੌਜੂਦ ਰਹਿੰਦਾ ਹੈ।
_0ce1809c3aa8f0bd098f20c6c8490a92_1280X720.webp)
ਸਿੱਧੂ ਮੂਸੇਵਾਲਾ ਦੇ ਆਫੀਸ਼ੀਅਲ ਅਕਾਊਂਟ ਤੇ ਟੀਜ਼ਰ ਜਾਰੀ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਟੂਰ ਦਾ ਟੀਜ਼ਰ ਸਾਂਝਾ ਕੀਤਾ ਗਿਆ ਹੈ। ਜਿਸ ਨੂੰ ਫੈਨਸ ਦੇ ਵੱਲੋਂ ਵੱਡੀ ਗਿਣਤੀ ‘ਚ ਪਸੰਦ ਕੀਤਾ ਜਾ ਰਿਹਾ ਹੈ। ਬਿਆਲੀ ਸਕਿੰਟ ਦੇ ਇਸ ਟੀਜ਼ਰ ‘ਚ ਇਸ ਟੂਰ ਦੀ ਇੱਕ ਝਲਕ ਵੇਖਣ ਨੂੰ ਮਿਲਦੀ ਹੈ ਜਿਸ ‘ਚ ਮੂਸੇਵਾਲਾ ਨੂੰ ਅੱਖਾਂ ਖੋਲ੍ਹਦੇ ਹੋਏ ਵਿਖਾਇਆ ਗਿਆ ਹੈ। ਇਸ ਤੋਂ ਇਲਾਵਾ ਇੱਕ ਆਫੀਸ਼ੀਅਲ ਵੈਬਸਾਈਟ ਸਾਈਨ ਟੂ ਗੌਡ ਡਾਟ ਵਰਲਡ ਵੀ ਲਾਂਚ ਕੀਤੀ ਗਈ ਹੈ । ਜਿਸ ਦੀ ਟੈਗਲਾਈਨ ਹੈ ‘ਹਾਲੇ ਮੁੱਕਿਆ ਨਹੀਂ ਸਿੱਧੂ ਮੂਸੇਵਾਲਾ’।
ਅੱਠ ਦੇਸ਼ਾਂ ‘ਚ ਪਰਫਾਰਮੈਂਸ
ਇਸ ਵਰਲਡ ਟੂਰ ‘ਚ ਅੱਠ ਦੇਸ਼ਾਂ ਨੂੰ ਸ਼ਾਮਿਲ ਕੀਤੇ ਜਾਣ ਦੀ ਉਮੀਦ ਹੈ। ਜਿਸ ‘ਚ ਭਾਰਤ, ਪਾਕਿਸਤਾਨ,ਅਮਰੀਕਾ, ਕੈਨੇਡਾ, ਯੂਕੇ, ਸੰਯੁਕਤ ਅਰਬ ਅਮੀਰਾਤ,ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸ਼ਾਮਿਲ ਹਨ।