ਗਾਇਕ ਖ਼ਾਨ ਸਾਬ ਨਾਲ ਸ਼ਿਲਪਾ ਸ਼ੈੱਟੀ ਨੇ ਪੰਜਾਬੀ ‘ਚ ਗੱਲ ਕਰਨ ਦੀ ਕੀਤੀ ਕੋਸ਼ਿਸ਼, ਵੇਖੋ ਵੀਡੀਓ
ਗਾਇਕ ਖ਼ਾਨ ਸਾਬ ਇਨ੍ਹੀਂ ਦਿਨੀਂ ‘ਧਰੁੰਧਰ-੨’ ‘ਚ ਆਪਣੇ ਗੀਤ ‘ਜ਼ੁਰਮ ਸਿਰਫ਼ ਇਤਨਾ ਹੈ’ ਨੂੰ ਲੈ ਕੇ ਚਰਚਾ ‘ਚ ਹਨ । ਉਹ ਇਨ੍ਹੀਂ ਦਿਨੀਂ ਮੁੰਬਈ ‘ਚ ਹੀ ਹਨ । ਬੀਤੇ ਦਿਨ ਉਨ੍ਹਾਂ ਨੇ ਸ਼ਿਲਪਾ ਸ਼ੈੱਟੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਸ਼ਿਲਪਾ ਸ਼ੈੱਟੀ ਤੋਂ ਪੰਜਾਬੀ ‘ਚ ਗੱਲਬਾਤ ਕਰਨ ਦੇ ਲਈ ਕਹਿੰਦੇ ਹਨ, ਪਰ ਅਦਾਕਾਰਾ ਏਨਾਂ ਹੀ ਬੋਲ ਪਾਉਂਦੀ ਹੈ ਕਿ ਉਸ ਨੇ ਇੱਕ ਪੰਜਾਬੀ ਨਾਲ ਸ਼ਾਦੀ ਕਰਵਾਈ ਹੈ।
ਗਾਇਕ ਖ਼ਾਨ ਸਾਬ (Khan Saab) ਇਨ੍ਹੀਂ ਦਿਨੀਂ ‘ਧਰੁੰਧਰ-੨’ ‘ਚ ਆਪਣੇ ਗੀਤ ‘ਜ਼ੁਰਮ ਸਿਰਫ਼ ਇਤਨਾ ਹੈ’ ਨੂੰ ਲੈ ਕੇ ਚਰਚਾ ‘ਚ ਹਨ । ਉਹ ਇਨ੍ਹੀਂ ਦਿਨੀਂ ਮੁੰਬਈ ‘ਚ ਹੀ ਹਨ । ਬੀਤੇ ਦਿਨ ਉਨ੍ਹਾਂ ਨੇ ਸ਼ਿਲਪਾ ਸ਼ੈੱਟੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਸ਼ਿਲਪਾ ਸ਼ੈੱਟੀ ਤੋਂ ਪੰਜਾਬੀ ‘ਚ ਗੱਲਬਾਤ ਕਰਨ ਦੇ ਲਈ ਕਹਿੰਦੇ ਹਨ, ਪਰ ਅਦਾਕਾਰਾ ਏਨਾਂ ਹੀ ਬੋਲ ਪਾਉਂਦੀ ਹੈ ਕਿ ਉਸ ਨੇ ਇੱਕ ਪੰਜਾਬੀ ਨਾਲ ਸ਼ਾਦੀ ਕਰਵਾਈ ਹੈ।

ਜਿਸ ‘ਤੇ ਖ਼ਾਨ ਸਾਬ ਹੱਸ ਪੈਂਦੇ ਹਨ ਅਤੇ ਇਸ ‘ਤੇ ਸ਼ਿਲਪਾ ਸ਼ੈੱਟੀ ਕਹਿੰਦੀ ਹੈ ਕਿ ‘ਮੈਂ ਕੋਸ਼ਿਸ਼ ਕੀਤੀ ਹੈ’। ਖ਼ਾਨ ਸਾਬ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । ਦੱਸ ਦਈਏ ਕਿ ਹਾਲ ਹੀ ‘ਚ ਖ਼ਾਨ ਸਾਬ ਨੇ ਮੁੰਬਈ ‘ਚ ‘ਧਰੁੰਧਰ-2’ ਦੇ ਮਿਊਜ਼ਕ ਲਾਂਚ ‘ਤੇ ਵੀ ਸ਼ਿਰਕਤ ਕੀਤੀ ਸੀ ।

ਖ਼ਾਨ ਸਾਬ ਦਾ ਵਰਕ ਫ੍ਰੰਟ
ਖ਼ਾਨ ਸਾਬ ਦੇ ਵਰਕ ਫ੍ਰੰਟ ਧੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਉਹ ਆਪਣਾ ਗੁਰੁ ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਨੂੰ ਮੰਨਦੇ ਹਨ ਅਤੇ ਅਕਸਰ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਵੀ ਹੋ ਜਾਂਦੇ ਹਨ ।
ਕੁਝ ਮਹੀਨੇ ਪਹਿਲਾਂ ਮਾਪਿਆਂ ਦਾ ਹੋਇਆ ਦਿਹਾਂਤ
ਖ਼ਾਨ ਸਾਬ ਕੁਝ ਮਹੀਨੇ ਪਹਿਲਾਂ ਹੀ ਆਪਣੇ ਮਾਪਿਆਂ ਨੂੰ ਗੁਆ ਚੁੱਕੇ ਹਨ । ਪਹਿਲਾਂ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋਇਆ ਅਤੇ ਇਸ ਤੋਂ ਇੱਕ ਮਹੀਨੇ ਬਾਅਦ ਹੀ ਉਨ੍ਹਾਂ ਦੇ ਪਿਤਾ ਜੀ ਵੀ ਚੱਲ ਵੱਸੇ ਸਨ । ਜਿਸ ਤੋਂ ਬਾਅਦ ਗਾਇਕ ਪੂਰੀ ਤਰ੍ਹਾਂ ਟੁੱਟ ਗਿਆ ਸੀ । ਹਾਲ ਹੀ ‘ਚ ਉਹ ਮੱਕਾ ਮਦੀਨਾ ‘ਚ ਉਮਾਰਹ ਕਰਨ ਵੀ ਗਏ ਸਨ ।