ਫ਼ਿਲਮ ‘ਇਸ਼ਕਨਾਮਾ’ ਦੀ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਜੀਟੀਸੀ ਦੀ ਟੀਮ ਦੇ ਨਾਲ ਫ਼ਿਲਮ ਬਾਰੇ ਸਾਂਝੀਆਂ ਕੀਤੀਆਂ ਖ਼ਾਸ ਗੱਲਾਂ
ਅਦਾਕਾਰਾ ਸ਼ਹਿਨਾਜ਼ ਗਿੱਲ ਦੀ ਫ਼ਿਲਮ ‘ਇਸ਼ਕਨਾਮਾ’ ਦਾ ਟੀਜ਼ਰ ਬੀਤੇ ਦਿਨ ਰਿਲੀਜ਼ ਹੋਇਆ । ਇਸ ਫ਼ਿਲਮ ‘ਚ ਜੈ ਰੰਧਾਵਾ ਵੀ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ । ਇਸ ਮੌਕੇ ਜੀਟੀਸੀ ਦੀ ਟੀਮ ਨੇ ਸ਼ਹਿਨਾਜ਼ ਗਿੱਲ ਦੇ ਨਾਲ ਖ਼ਾਸ ਗੱਲਬਾਤ ਕੀਤੀ।
ਅਦਾਕਾਰਾ ਸ਼ਹਿਨਾਜ਼ ਗਿੱਲ ਦੀ ਫ਼ਿਲਮ ‘ਇਸ਼ਕਨਾਮਾ’ ਦਾ ਟੀਜ਼ਰ ਬੀਤੇ ਦਿਨ ਰਿਲੀਜ਼ ਹੋਇਆ । ਇਸ ਫ਼ਿਲਮ ‘ਚ ਜੈ ਰੰਧਾਵਾ ਵੀ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ । ਇਸ ਮੌਕੇ ਜੀਟੀਸੀ ਦੀ ਟੀਮ ਨੇ ਸ਼ਹਿਨਾਜ਼ ਗਿੱਲ ਦੇ ਨਾਲ ਖ਼ਾਸ ਗੱਲਬਾਤ ਕੀਤੀ। ਉਨ੍ਹਾਂ ਨੇ ਫ਼ਿਲਮ ‘ਚ ਨਿਭਾਏ ਆਪਣੇ ਕਿਰਦਾਰ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਕੰਮ ਨੂੰ ਲੈ ਕੇ ਸਟ੍ਰੈਸ ਸਭ ਨੂੰ ਹੁੰਦਾ ਹੈ ਅਤੇ ਇਹ ਹੋਣਾ ਵੀ ਚਾਹੀਦਾ ਹੈ।
_307dc50ea94adb6af5d5bd48319ba087_1280X720.webp)
ਕਿਉਂਕਿ ਜਦੋਂ ਤੁਸੀਂ ਕੰਮ ਦੀ ਟੈਨਸ਼ਨ ਨਹੀਂ ਲੈਂਦੇ ਤਾਂ ਫਿਰ ਤਾਂ ਕੰਮ ਖਤਮ ਹੀ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇ ਇਸ ਤਰ੍ਹਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਸਟੈ੍ਰਸ ਮਹਿਸੂਸ ਹੁੰਦਾ ਹੈ ਤਾਂ ਤੁਸੀਂ ਘੁੰਮਣ ਚਲੇ ਜਾਓ ਅਤੇ ਅਜਿਹੀ ਥਾਂ ‘ਤੇ ਚਲੇ ਜਾਓ ਜਿੱਥੇ ਤੁਹਾਨੂੰ ਸਕੂਨ ਮਿਲਦਾ ਹੋਵੇ। ਆਪਣੀ ਟੈਨਸ਼ਨ ਨੂੰ ਦੂਰ ਕਰਨ ਦੇ ਲਈ ਉਹ ਮਸਾਜ ਕਰਵਾਉਣ ਨੂੰ ਅਹਿਮੀਅਤ ਦਿੰਦੇ ਹਨ।

ਸ਼ਹਿਨਾਜ਼ ਗਿੱਲ ਨੇ ਫ਼ਿਲਮ ‘ਚ ਉਨ੍ਹਾਂ ਦੇ ਕਿਰਦਾਰ ਤੇ ਉਸ ਦੇ ਲਈ ਕੀਤੀ ਤਿਆਰੀ ਦੇ ਬਾਰੇ ਵੀ ਗੱਲਬਾਤ ਕੀਤੀ ਅਤੇ ਕਿਹਾ ਕਿ ਤੁਸੀਂ ਜੋ ਵੀ ਸਕਰਿਪਟ ਪੜ੍ਹਦੇ ਹੋ ਉਸ ਨੂੰ ਭੁੱਲ ਜਾਓ ਕਿ ਕੈਮਰੇ ਸਾਹਮਣੇ ਜਾ ਕੇ ਕੀ ਬੋਲਣਾ ਹੈ ਤੇ ਜੋ ਸੀਨ ਦੇ ਮੁਤਾਬਕ ਹੈ ਉਵੇਂ ਹੀ ਕਰੋ।ਸ਼ਹਿਨਾਜ਼ ਗਿੱਲ ਨੇ ਹੋਰ ਵੀ ਕਈ ਗੱਲਾਂ ਇਸ ਦੌਰਾਨ ਸਾਂਝੀਆਂ ਕੀਤੀਆਂ ਹਨ।