LPG ਦੀ ਕਿੱਲਤ ਦਰਮਿਆਨ ਸ਼ੈਰੀ ਮਾਨ ਨੇ ਸਾਂਝਾ ਕੀਤਾ ਮਜ਼ੇਦਾਰ ਵੀਡੀਓ

ਐਲਪੀਜੀ ਗੈਸ ਦੀ ਕਮੀ ਦੇ ਚੱਲਦਿਆਂ ਆਮ ਲੋਕ ਪ੍ਰੇਸ਼ਾਨ ਹਨ। ਕਿਉਂਕਿ ਗੈਸ ਦੀ ਕਮੀ ਦੇ ਕਾਰਨ ਜਮ੍ਹਾਖੋਰੀ ਕਰਨ ਵਾਲੇ ਸਰਗਰਮ ਹਨ ਅਤੇ ਆਮ ਲੋਕਾਂ ਤੋਂ ਗੈਸ ਦੇ ਬਦਲੇ ਮੋਟੇ ਪੈਸੇ ਵਸੂਲ ਰਹੇ ਹਨ ।ਬਲੈਕ ‘ਚ ਗੈਸ ਵੇਚ ਕੇ ਲੋਕਾਂ ਦੀ ਲੁੱਟ ਖਸੁੱਟ ਕਰ ਰਹੇ ਹਨ। ਅਜਿਹੇ ‘ਚ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ।ਜਿਸ ‘ਚ ਉਹ ਆਪਣੇ ਇੱਕ ਸਾਥੀ ਚਾਰ ਕੱਪ ਚਾਹ ਬਨਾਉਣ ਦੇ ਲਈ ਕਹਿੰਦੇ ਹਨ ।

By  Shaminder Kaur Kaler March 24th 2026 05:07 PM

ਐਲਪੀਜੀ ਗੈਸ ਦੀ ਕਮੀ ਦੇ ਚੱਲਦਿਆਂ ਆਮ ਲੋਕ ਪ੍ਰੇਸ਼ਾਨ ਹਨ। ਕਿਉਂਕਿ ਗੈਸ ਦੀ ਕਮੀ ਦੇ ਕਾਰਨ ਜਮ੍ਹਾਖੋਰੀ ਕਰਨ ਵਾਲੇ ਸਰਗਰਮ ਹਨ ਅਤੇ ਆਮ ਲੋਕਾਂ ਤੋਂ ਗੈਸ ਦੇ ਬਦਲੇ ਮੋਟੇ ਪੈਸੇ ਵਸੂਲ ਰਹੇ ਹਨ ।ਬਲੈਕ ‘ਚ ਗੈਸ ਵੇਚ ਕੇ ਲੋਕਾਂ ਦੀ ਲੁੱਟ ਖਸੁੱਟ ਕਰ ਰਹੇ ਹਨ। ਅਜਿਹੇ ‘ਚ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ।


ਜਿਸ ‘ਚ ਉਹ ਆਪਣੇ ਇੱਕ ਸਾਥੀ ਚਾਰ ਕੱਪ ਚਾਹ ਬਨਾਉਣ ਦੇ ਲਈ ਕਹਿੰਦੇ ਹਨ । ਜਿਸ ਤੇ ਉਨ੍ਹਾਂ ਦਾ ਇਹ ਸਾਥੀ ਕਹਿੰਦਾ ਹੈ ਕਿ ਚਾਰ ਕੱਪ ਚਾਹ ਚਾਹੀਦੇ ਨੇ ਤਾਂ ਸ਼ੈਰੀ ਮਾਨ ਕਹਿੰਦੇ ਹਾਂ ਚਾਰ ਕੱਪ ਬਣਾ ਲਿਆ । ਚਾਹ ਬਨਾਉਣ ਮੁੜ ਤੋਂ ਉਹੀ ਸਵਾਲ ਦੁਹਰਾਉਂਦਾ ਹੈ ਤਾਂ ਸ਼ੈਰੀ ਮਾਨ ਕਹਿੰਦੇ ਹਨ ਕਿ ਹਨ ਕਿ ਆਹ ਲੈ ਜਾ ਤੇ ਨਾਲ ਉਹ ਆਪਣੇ ਸਿਕਓਰਿਟੀ ਨੂੰ ਕਹਿੰਦੇ ਹਨ ਤੂੰ ਨਾਲ ਚਲੇ ਜਾ ਅਤੇ ਚਾਹ ਬਣਵਾ ਕੇ ਵਾਪਸ ਘਰ ਲੈ ਆਵੀਂ। ਸ਼ੈਰੀ ਮਾਨ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । 

ਸ਼ੈਰੀ ਮਾਨ ਦਾ ਵਰਕ ਫ੍ਰੰਟ 

ਸ਼ੈਰੀ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਕੁਝ ਕੁ ਫ਼ਿਲਮਾਂ ‘ਚ ਕੰਮ ਵੀ ਕੀਤਾ ਹੈ। 

© Copyright Galactic Television & Communications Pvt. Ltd. 2026. All rights reserved.