ਸ਼ਕਤੀ ਮਾਣਕ ਨੇ ਪਰਿਵਾਰ ਸਮੇਤ ਜਸਬੀਰ ਜੱਸੀ ਦੇ ਨਾਲ ਕੀਤੀ ਮੁਲਾਕਾਤ

ਸ਼ਕਤੀ ਮਾਣਕ ਨੇ ਜਸਬੀਰ ਜੱਸੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਇੱਕ ਸਾਲ ਬਾਅਦ ਸ਼ਾਨਦਾਰ, ਜਸਬੀਰ ਜੱਸੀ ਭਾਜੀ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਧੰਨਵਾਦ, ਭਾਜੀ, ਸਾਨੂੰ ਮਿਲਣ ਲਈ ਸਮਾਂ ਕੱਢਣ ਲਈ। ਤੁਹਾਡੇ ਨਾਲ ਸਮਾਂ ਬਿਤਾਉਣਾ ਹਮੇਸ਼ਾ ਇੱਕ ਸਿੱਖਣ ਵਾਲਾ ਅਨੁਭਵ ਹੁੰਦਾ ਹੈ’।

By  Shaminder Kaur Kaler July 3rd 2026 09:20 AM -- Updated: July 3rd 2026 10:11 AM

ਸ਼ਕਤੀ ਮਾਣਕ ਨੇ ਜਸਬੀਰ ਜੱਸੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਇੱਕ ਸਾਲ ਬਾਅਦ ਸ਼ਾਨਦਾਰ, ਜਸਬੀਰ ਜੱਸੀ ਭਾਜੀ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਧੰਨਵਾਦ, ਭਾਜੀ, ਸਾਨੂੰ ਮਿਲਣ ਲਈ ਸਮਾਂ ਕੱਢਣ ਲਈ। ਤੁਹਾਡੇ ਨਾਲ ਸਮਾਂ ਬਿਤਾਉਣਾ ਹਮੇਸ਼ਾ ਇੱਕ ਸਿੱਖਣ ਵਾਲਾ ਅਨੁਭਵ ਹੁੰਦਾ ਹੈ’।

ਸ਼ਕਤੀ ਮਾਣਕ ਕੁਲਦੀਪ ਮਾਣਕ ਦੀ ਧੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।ਸ਼ਕਤੀ ਮਾਣਕ ਦਾ ਭਰਾ ਵੀ ਵਧੀਆ ਗਾਇਕ ਹੈ। ਪਰ ਪਿਛਲੇ ਲੰਮੇ ਸਮੇਂ ਤੋਂ ਉਹ ਬੀਮਾਰ ਚੱਲ ਰਿਹਾ ਸੀ। ਪਰ ਜੈਜ਼ੀ ਬੀ ਦੀਆਂ ਕੋਸ਼ਿਸ਼ਾਂ ਸਦਕਾ ਉਹ ਹੁਣ ਠੀਕ ਹੈ ਅਤੇ ਮੁੜ ਤੋਂ ਉਸ ਨੇ ਗਾਉਣਾ ਸ਼ੁਰੂ ਕਰ ਦਿੱਤਾ ਹੈ।

ਸੋਸ਼ਲ ਮੀਡੀਆ ‘ਤੇ ਅਕਸਰ ਸ਼ਕਤੀ ਮਾਣਕ ਦੇ ਭਰਾ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜੈਜ਼ੀ ਬੀ ਨੇ ਯੁੱਧਵੀਰ ਮਾਣਕ ਨੂੰ ਮੁੜ ਤੋਂ ਪੈਰਾਂ ਸਿਰ ਕਰਨ ਦੇ ਲਈ ਲੰਮਾ ਸੰਘਰਸ਼ ਕੀਤਾ ਹੈ ਅਤੇ ਉਸਾ ਦਾ ਇਲਾਜ ਵੀ ਕਰਵਾਇਆ ਹੈ।ਜੈਜ਼ੀ ਬੀ ਕੁਲਦੀਪ ਮਾਣਕ ਨੂੰ ਆਪਣਾ ਗੁਰੁ ਮੰਨਦੇ ਸਨ ਅਤੇ ਆਪਣੇ ਸ਼ਾਗਿਰਦ ਹੋਣ ਦਾ ਫਰਜ਼ ਉਨ੍ਹਾਂ ਨੇ ਹਮੇਸ਼ਾ ਹੀ ਨਿਭਾਇਆ ਹੈ। 

© Copyright Galactic Television & Communications Pvt. Ltd. 2026. All rights reserved.