ਸ਼ਾਹਿਦਾ ਬੇਗਮ ਅਤੇ ਅਫਸਾਨਾ ਖ਼ਾਨ ਸਲੀਮ ਮਾਰਚੈਂਟ ਨਾਲ ਲੈ ਕੇ ਆ ਰਹੇ ਗੀਤ

ਸ਼ਾਹਿਦਾ ਬੇਗਮ ਅਤੇ ਅਫਸਾਨਾ ਖ਼ਾਨ ਜਲਦ ਹੀ ਸਲੀਮ ਮਾਰਚੈਂਟ ਦੇ ਨਾਲ ਇੱਕ ਗੀਤ ਲੈ ਕੇ ਆ ਰਹੇ ਹਨ । ਜਿਸ ਬਾਰੇ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਹੈ। ਇਨ੍ਹਾਂ ਤਸਵੀਰਾਂ ‘ਚ ਸ਼ਾਹਿਦਾ ਬੇਗਮ ਵੀ ਸਲੀਮ ਮਾਰਚੈਂਟ ਦੇ ਨਾਲ ਦਿਖਾਈ ਦੇ ਰਹੇ ਹਨ ।

By  Shaminder Kaur Kaler March 25th 2026 06:00 PM

ਸ਼ਾਹਿਦਾ ਬੇਗਮ ਅਤੇ ਅਫਸਾਨਾ ਖ਼ਾਨ ਜਲਦ ਹੀ ਸਲੀਮ ਮਾਰਚੈਂਟ ਦੇ ਨਾਲ ਇੱਕ ਗੀਤ ਲੈ ਕੇ ਆ ਰਹੇ ਹਨ । ਜਿਸ ਬਾਰੇ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਹੈ। ਇਨ੍ਹਾਂ ਤਸਵੀਰਾਂ ‘ਚ ਸ਼ਾਹਿਦਾ ਬੇਗਮ ਵੀ ਸਲੀਮ ਮਾਰਚੈਂਟ ਦੇ ਨਾਲ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ‘ਤੇ ਫੈਨਸ ਦੇ ਵੱਲੋਂ ਵੀ ਕਮੈਂਟ ਕੀਤੇ ਜਾ ਰਹੇ ਹਨ । 


ਅਫਸਾਨਾ ਖ਼ਾਨ ਇਸ ਤੋਂ ਪਹਿਲਾਂ ਵੀ ਕਰ ਚੁੱਕੇ ਹਨ ਕੰਮ 

ਅਫਸਾਨਾ ਖ਼ਾਨ ਇਸ ਤੋਂ ਪਹਿਲਾਂ ਵੀ ਸਲੀਮ ਮਾਰਚੈਂਟ ਦੇ ਨਾਲ ਕੰਮ ਕਰ ਚੁੱਕੇ ਹਨ ਅਤੇ ਹੁਣ ਇਹ ਦੂਜੀ ਵਾਰ ਹੈ ਜਦੋਂ ਅਫਸਾਨਾ ਖ਼ਾਨ ਸਲੀਮ ਮਾਰਚੈਂਟ ਦੇ ਨਾਲ ਮੁੜ ਤੋਂ ਗੀਤ ਕਰਨ ਜਾ ਰਹੇ ਹਨ । ਇਸ ਤੋਂ ਇਲਾਵਾ ਗਾਇਕਾ ਨੇ ਪੰਜਾਬੀ ਤੇ ਬਾਲੀਵੁੱਡ ਇੰਡਸਟਰੀ ਲਈ ਕਈ ਹਿੱਟ ਗੀਤ ਗਾਏ ਹਨ । ਜਿਸ ‘ਚ ‘ਯਾਰ ਮੇਰਾ ਤਿੱਤਲੀਆਂ ਵਰਗਾ’, ‘ਧੋਖਾ’, ‘ਧੱਕਾ’ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ । 


ਅਫਸਾਨਾ ਖ਼ਾਨ ਦੀ ਨਿੱਜੀ ਜ਼ਿੰਦਗੀ 

ਅਫਸਾਨਾ ਖ਼ਾਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਕਾਫੀ ਸੰਘਰਸ਼ ਭਰੀ ਰਹੀ ਹੈ। ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਮੁਕਾਮ ਹਾਸਲ ਕਰਨ ਦੇ ਲਈ ਕਰੜੀ ਮਿਹਨਤ ਕੀਤੀ ਹੈ । ਉਨ੍ਹਾਂ ਦੇ ਪਿਤਾ ਦੇ ਦਿਹਾਂਤ ਤੋਂ ਬਾਅਦ ਮਾਂ ਨੇ ਹੀ ਉਸ ਦਾ ਪਾਲਣ ਪੋਸ਼ਣ ਕੀਤਾ ਅਤੇ ਪੜ੍ਹਾਇਆ ਲਿਖਾਇਆ । ਜਿਸ ਤੋਂ ਬਾਅਦ ਅਫਸਾਨਾ ਖ਼ਾਨ ਗਾਇਕੀ ਦੇ ਖੇਤਰ ‘ਚ ਨਿੱਤਰੀ ਅਤੇ ਆਪਣੀ ਕਾਮਯਾਬੀ ਦੀ ਕਹਾਣੀ ਲਿਖੀ । 

© Copyright Galactic Television & Communications Pvt. Ltd. 2026. All rights reserved.