ਜਾਣੋ ਪੰਜਾਬੀ ਮੁੰਡੇ ਸੱਤੇ ਤੇ ਕੋਰੀਅਨ ਕੁੜੀ ਕਿਮ ਦੀ ਲਵ ਸਟੋਰੀ ਦੇ ਬਾਰੇ, ਕਿਵੇਂ ਬਣੀ ਜੋੜੀ

ਪੰਜਾਬੀ ਮੁੰਡੇ ਸੱਤਾ ਉਰਫ ਨਾਹਰ ਸਿੰਘ ਨਾਲ ਕੋਰੀਅਨ ਕੁੜੀ ਕਿਮ ਦੀ ਲਵ ਸਟੋਰੀ ਚਰਚਾ ‘ਚ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਨ੍ਹਾਂ ਦੋਵਾਂ ਦੀ ਜੋੜੀ ਕਿਵੇਂ ਬਣੀ । ਕਿਮ ਉਰਫ ਸਿਮਰਨ ਕੌਰ ਤੇ ਸੱਤੇ ਦੀ ਲਵ ਸਟੋਰੀ ਕਿਵੇਂ ਸ਼ੁਰੂ ਹੋਈ ਇਸ ਬਾਰੇ ਸੱਤੇ ਨੇ ਇੱਕ ਪੌਡਕਾਸਟ ਦੇ ਦੌਰਾਨ ਦੱਸਿਆ ਕਿ ਉਸ ਨੂੰ ਘੁੰਮਣ ਫਿਰਨ ਦਾ ਸ਼ੌਕ ਸੀ ਅਤੇ ਉਹ ਟੂਰਿਸਟ ਵੀਜਾ ਤੇ ਘੁੰਮਣ ਫਿਰਨ ਦੇ ਲਈ ਜਾਂਦਾ ਸੀ।

By  Shaminder Kaur Kaler June 29th 2026 03:00 PM

ਪੰਜਾਬੀ ਮੁੰਡੇ ਸੱਤਾ ਉਰਫ ਨਾਹਰ ਸਿੰਘ ਨਾਲ ਕੋਰੀਅਨ ਕੁੜੀ ਕਿਮ ਦੀ ਲਵ ਸਟੋਰੀ ਚਰਚਾ ‘ਚ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ  ਇਨ੍ਹਾਂ ਦੋਵਾਂ ਦੀ ਜੋੜੀ ਕਿਵੇਂ ਬਣੀ । ਕਿਮ ਉਰਫ ਸਿਮਰਨ ਕੌਰ ਤੇ ਸੱਤੇ ਦੀ ਲਵ ਸਟੋਰੀ ਕਿਵੇਂ ਸ਼ੁਰੂ ਹੋਈ ਇਸ ਬਾਰੇ ਸੱਤੇ ਨੇ ਇੱਕ ਪੌਡਕਾਸਟ ਦੇ ਦੌਰਾਨ ਦੱਸਿਆ ਕਿ ਉਸ ਨੂੰ ਘੁੰਮਣ ਫਿਰਨ ਦਾ ਸ਼ੌਕ ਸੀ ਅਤੇ ਉਹ ਟੂਰਿਸਟ ਵੀਜਾ ਤੇ ਘੁੰਮਣ ਫਿਰਨ ਦੇ ਲਈ ਜਾਂਦਾ ਸੀ।ਕੋਰੀਆ ਉਹ ਦੋ ਹਜ਼ਾਰ ਚਾਰ ‘ਚ ਵੀ ਗਿਆ ਸੀ।

ਸੱਤੇ ਦਾ ਕਹਿਣਾ ਹੈ ਕਿ  ਮੈਂ ਅਕਸਰ ਕਿਮ ਨੂੰ ਮਿਲਦਾ ਰਹਿੰਦਾ ਸੀ, ਪਰ ਜ਼ਿਆਦਾ ਗੱਲਬਾਤ ਨਹੀਂ ਸੀ ਹੁੰਦੀ । ਫਿਰ ਕਿਮ ਇੰਡੀਆ ਪੜ੍ਹਨ ਵਾਸਤੇ ਆ ਗਈ। ਸੱਤਾ ਪੰਜਾਬ ਦੇ ਪਿੰਡ ਅਮਲੋਹ ਦੇ ਨਜ਼ਦੀਕ ਭਾਦਸੋ ਪਿੰਡ ਦਾ ਰਹਿਣ ਵਾਲਾ ਹੈ ਅਤੇ ਦੋਸਤਾਂ ਦੇ ਕਹਿਣ ਤੇ ਹੀ ਉਹ ਕੋਰੀਆ ਜਾਣ ਵਾਸਤੇ ਤਿਆਰ ਹੋਇਆ ਸੀ । ਕਿਉਂਕਿ ਸੱਤੇ ਦੇ ਕੁਝ ਰਿਸ਼ਤੇਦਾਰ ਵੀ ਉੱਥੇ ਰਹਿੰਦੇ ਸਨ ਅਤੇ ਜਿਸ ਕਾਰਨ ਉਸ ਦਾ ਵਿਦੇਸ਼ ਜਾਣ ਦਾ ਮਨ ਬਣ ਗਿਆ ।

ਪਿਆਰ ਦੇ ਬਦਲੇ ਖਾਧੀ ਕੁੱਟ 

ਕਿਮ ਉਰਫ ਸਿਮਰਨ ਕੌਰ ਨੇ ਆਪਣੀ ਮਾਂ ਨੂੰ ਦੱਸਿਆ ਸੀ ਕਿ ਮੈਂ ਇੰਡੀਅਨ ਦੇ ਨਾਲ ਵਿਆਹ ਕਰਵਾਉਣਾ ਹੈ। ਜਿਸ ਤੋਂ ਬਾਅਦ ਮਾਂ ਨੇ ਕੋਰੀਆ ਵਾਪਸ ਆਉਣ ਦੇ ਲਈ ਕਿਹਾ ਅਤੇ ਜਦੋਂ ਕਿਮ ਕੋਰੀਆ ਵਾਪਸ ਪਹੁੰਚੀ ਤਾਂ ਏਅਰਪੋਰਟ ‘ਤੇ ਹੀ ਮਾਂ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਕਿਮ ਦਾ ਫੋਨ ਵੀ ਮਾਂ ਦੇ ਵੱਲੋਂ ਖੋਹ ਲਿਆ ਗਿਆ, ਪਰ ਕਿਮ ਚੋਰੀ ਚੋਰੀ ਸਹੇਲੀ ਦੇ ਜ਼ਰੀਏ ਸੱਤੇ ਨੂੰ ਮਿਲਦੀ ਰਹੀ।

ਤਿੰਨ ਮਹੀਨੇ ਇੱਕ ਦੋਸਤ ਦੇ ਘਰ ਦੋਵੇਂ ਰਹੇ। ਲਿਵਿੰਗ ਇਨ ‘ਚ ਦੋਵੇਂ ਰਹਿਣ ਲੱਗ ਪਏ ਸੀ।ਪਰ ਦੋਵਾਂ ਨੇ ਇੱਕ ਦੂਜੇ ਨੂੰ ਆਪਣਾ ਹਮਸਫ਼ਰ ਬਨਾਉਣ ਦਾ ਮਨ ਬਣਾ ਲਿਆ ਸੀ । ਦੋਵਾਂ ਨੇ ਕੋਰਟ ਮੈਰਿਜ ਕਰ ਲਈ,ਪਰ ਅਧਿਕਾਰੀਆਂ ਤੋਂ ਸਾਈਨ ਕਰਵਾਉਣ ਦੇ ਲਈ ਮਸ਼ੱਕਤ ਕਰਨੀ ਪਈ । ਕਈ ਔਕੜਾਂ ਤੋਂ ਬਾਅਦ ਦੋਵਾਂ ਦਾ ਵਿਆਹ ਹੋਇਆ ਅਤੇ ਹੁਣ ਇਹ ਜੋੜੀ ਦੋ ਧੀਆਂ ਦੇ ਮਾਪੇ ਬਣ ਚੁੱਕੀ ਹੈ। ਇਸ ਜੋੜੀ ਨੇ ਕੁਝ ਸਮਾਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵੀ ਮੁਲਾਕਾਤ ਕੀਤੀ ਸੀ ਜਦੋਂ ਉਹ ਕੋਰੀਆ ‘ਚ ਗਏ ਸਨ। 

© Copyright Galactic Television & Communications Pvt. Ltd. 2026. All rights reserved.