ਸਤਿੰਦਰ ਸੱਤੀ ਪਹੁੰਚੀ ਆਪਣੇ ਪਿੰਡ ਤੇ ਖੇਤਾਂ ‘ਚ ਗੇੜਾ ਮਾਰਨ, ਵੀਡੀਓ ਕੀਤਾ ਸਾਂਝਾ
ਅਦਾਕਾਰਾ ਸਤਿੰਦਰ ਸੱਤੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਅਦਾਕਾਰਾ ਦੱਸ ਰਹੀ ਹੈ ਕਿ ਉਹ ਜਦੋਂ ਵੀ ਆਪਣੇ ਪਿੰਡ ਆਉਂਦੀ ਹੈ ਤਾਂ ਆਪਣੇ ਪਿੰਡ ਤੇ ਖੇਤਾਂ ‘ਚ ਗੇੜਾ ਜ਼ਰੂਰ ਮਾਰਦੀ ਹੈ।
ਇਨਸਾਨ ਦੁਨੀਆ ਦੇ ਕਿਸੇ ਵੀ ਕੋਨੇ ‘ਚ ਚਲਾ ਜਾਵੇ । ਆਪਣੇ ਪਿੰਡ ਦੀ ਮਿੱਟੀ ਦੇ ਨਾਲ ਉਹ ਹਮੇਸ਼ਾ ਜੁੜਿਆ ਰਹਿੰਦਾ ਹੈ।ਕਿਉਂਕਿ ਜੋ ਸਕੂਨ ਉਸ ਨੂੰ ਆਪਣੀਆਂ ਜੜ੍ਹਾਂ ਦੇ ਨਾਲ ਜੁੜ ਕੇ ਮਿਲਦਾ ਹੈ ਉਹ ਕਿਸੇ ਹੋਰ ਚੀਜ਼ ਦੇ ਨਾਲ ਨਹੀਂ ਮਿਲਦੀ।ਅਦਾਕਾਰਾ ਸਤਿੰਦਰ ਸੱਤੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਅਦਾਕਾਰਾ ਦੱਸ ਰਹੀ ਹੈ ਕਿ ਉਹ ਜਦੋਂ ਵੀ ਆਪਣੇ ਪਿੰਡ ਆਉਂਦੀ ਹੈ ਤਾਂ ਆਪਣੇ ਪਿੰਡ ਤੇ ਖੇਤਾਂ ‘ਚ ਗੇੜਾ ਜ਼ਰੂਰ ਮਾਰਦੀ ਹੈ।

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਸਤਿੰਦਰ ਸੱਤੀ ਆਪਣੇ ਖੇਤਾਂ ਤੇ ਪਿੰਡ ਦੀਆਂ ਗਲੀਆਂ ਦਾ ਨਜ਼ਾਰਾ ਵਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਸਤਿੰਦਰ ਸੱਤੀ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਅਦਾਕਾਰਾ ਦੱਸ ਰਹੀ ਹੈ ਕਿ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ।ਕਿਉਂਕਿ ਕਿਸੇ ਵੀ ਇਨਸਾਨ ਨੂੰ ਤੁਸੀਂ ਪਿੰਡ ਚੋਂ ਕੱਢ ਸਕਦੇ ਹੋ, ਪਰ ਪਿੰਡ ਨੂੰ ਉਸ ਦੇ ਅੰਦਰੋਂ ਨਹੀਂ ਕੱਢ ਸਕਦੇ । ਅਕਸਰ ਮੇਰੇ ਚਾਚਾ ਜੀ ਅਤੇ ਤਾਇਆ ਜੀ ਕਹਿੰਦੇ ਹੁੰਦੇ ਹਨ ਕਿ ਅਸੀਂ ਪਾਕਿਸਤਾਨ ਜਾਣਾ ਹੈ ਆਪਣਾ ਪਿੰਡ ਵੇਖਣ ਦੇ ਲਈ । ਉਹ ਅੱਜ ਤੱਕ ਵੀ ਆਪਣੇ ਪਿੰਡ ਨੂੰ ਦਿਲ ਚੋਂ ਨਹੀਂ ਕੱਢ ਸਕੇ ।

ਸਤਿੰਦਰ ਸੱਤੀ ਦਾ ਵਰਕ ਫ੍ਰੰਟ
ਸਤਿੰਦਰ ਸੱਤੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਬਤੌਰ ਐਂਕਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕੁਝ ਕੁ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ।