ਸਤਿੰਦਰ ਸਰਤਾਜ ਨੇ ਦਿੱਲੀ ‘ਚ ਹੋਏ ਸ਼ੋਅ ‘ਚ ਆਪਣੀ ਪਰਫਾਰਮੈਂਸ ਨਾਲ ਕੀਲੇ ਦਰਸ਼ਕ, 56 ਹਜ਼ਾਰ ਤੋਂ ਜ਼ਿਆਦਾ ਦੀ ਗਿਣਤੀ ‘ਚ ਪਹੁੰਚੇ ਸਰੋਤੇ
14 ਫਰਵਰੀ ਨੂੰ ਸਤਿੰਦਰ ਸਰਤਾਜ ਨੇ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਪਰਫਾਰਮ ਕੀਤਾ । ਇਸ ਸ਼ੋਅ ‘ਚ ਛਪੰਜਾ ਹਜ਼ਾਰ ਤੋਂ ਜ਼ਿਆਦਾ ਦਰਸ਼ਕ ਮੌਜੂਦ ਸਨ । ਉਨ੍ਹਾਂ ਨੇ ਆਪਣੀ ਪਰਫਾਰਮੈਂਸ ਦੇ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ ।
ਚੌਦਾਂ ਫਰਵਰੀ ਨੂੰ ਸਤਿੰਦਰ ਸਰਤਾਜ (Satinder Sartaaj) ਨੇ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਪਰਫਾਰਮ ਕੀਤਾ । ਇਸ ਸ਼ੋਅ ‘ਚ ਛਪੰਜਾ ਹਜ਼ਾਰ ਤੋਂ ਜ਼ਿਆਦਾ ਦਰਸ਼ਕ ਮੌਜੂਦ ਸਨ । ਉਨ੍ਹਾਂ ਨੇ ਆਪਣੀ ਪਰਫਾਰਮੈਂਸ ਦੇ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ ।ਉਨ੍ਹਾਂ ਨੇ ਜਿੱਥੇ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ, ਉੱਥੇ ਹੀ ਆਪਣੀ ਸ਼ਾਇਰੀ ਦੇ ਨਾਲ ਵੀ ਸ਼ੋਅ ‘ਚ ਮੌਜੂਦ ਸਰੋਤਿਆਂ ਦਾ ਦਿਲ ਜਿੱਤਿਆ ।ਰੂਹ ਨੂੰ ਸਕੂਨ ਦੇਣ ਵਾਲੀ ਇਸ ਪਰਫਾਰਮੈਂਸ ਸੀ ।ਪੂਰਾ ਸਟੇਡੀਅਮ ਦਰਸ਼ਕਾਂ ਦੇ ਨਾਲ ਭਰਿਆ ਹੋਇਆ ਸੀ ਅਤੇ ਸਤਿੰਦਰ ਸਰਤਾਜ ਨੂੰ ਸੁਣਨ ਦੇ ਲਈ ਵੱਡੀ ਗਿਣਤੀ ‘ਚ ‘ਚ ਦਰਸ਼ਕ ਮੌਜੂਦ ਸਨ ।

ਪੁਲਿਸ ਦੇ ਵੱਲੋਂ ਕੀਤੇ ਗਏ ਸਨ ਪੁਖਤਾ ਪ੍ਰਬੰਧ
ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਸਤਿੰਦਰ ਸਰਤਾਜ ਦੇ ਲਾਈਵ ਕੰਸਰਟ ਤੋਂ ਪਹਿਲਾਂ ਪੁਲਿਸ ਦੇ ਵੱਲੋਂ ਇਸ ਸ਼ੋਅ ਨੂੰ ਲੈ ਕੇ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਸਨ ਅਤੇ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਰੂਪ ਦੇ ਨਾਲ ਚਲਾਉਣ ਦੇ ਲਈ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਸਨ। ‘ਹੈਰੀਟੇਜ਼ ਇੰਡੀਆ ਟੂਰ : ਡਾ. ਸਤਿੰਦਰ ਸਰਤਾਜ ਲਾਈਵ ਨਾਂਅ ਦਾ ਇਹ ਪ੍ਰੋਗਰਾਮ ਦੇਰ ਰਾਤ ਤੱਕ ਚੱਲਿਆ । ਜਿਸ ‘ਚ ਦਰਸ਼ਕ ਵੀ ਸਤਿੰਦਰ ਸਰਤਾਜ ਨੂੰ ਸੁਣਨ ਦੇ ਲਈ ਡਟੇ ਰਹੇ ।
_a1be8c2c78e0071d06a4738ac40cf882_1280X720.webp)
ਸਤਿੰਦਰ ਸਰਤਾਜ ਦਾ ਵਰਕ ਫ੍ਰੰਟ
ਸਤਿੰਦਰ ਸਰਤਾਜ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਹ ਜਿੱਥੇ ਵਧੀਆ ਗਾਇਕੀ ਦੇ ਲਈ ਜਾਣੇ ਜਾਂਦੇ ਹਨ, ਉੱਥੇ ਹੀ ਵਧੀਆ ਅਦਾਕਾਰੀ ਅਤੇ ਲੇਖਣੀ ਦੇ ਲਈ ਵੀ ਮਸ਼ਹੂਰ ਹਨ ।