ਸਤਿੰਦਰ ਸਰਤਾਜ ਨੇ ਕੀਤੀ ਭੂਸ਼ਣ ਕੁਮਾਰ ਦੇ ਨਾਲ ਮੁਲਾਕਾਤ, ਵੀਡੀਓ ਆਇਆ ਸਾਹਮਣੇ

ਸਤਿੰਦਰ ਸਰਤਾਜ ਤੇ ਭੂਸ਼ਣ ਕੁਮਾਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।ਜਿਸ ‘ਚ ਗਾਇਕ ਭੂਸ਼ਣ ਕੁਮਾਰ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਪੈਪਰਾਜੀ ਦੇ ਵੱਲੋਂ ਉਨ੍ਹਾਂ ਨੂੰ ਮਸ਼ਹੂਰ ਗੀਤ ‘ਜਾਈਏ ਸੱਜਣਾ’ ਗਾ ਕੇ ਸੁਨਾਉਣ ਦੇ ਲਈ ਕਿਹਾ ਜਾਂਦਾ ਹੈ।

By  Shaminder Kaur Kaler April 25th 2026 02:57 PM

ਸਤਿੰਦਰ ਸਰਤਾਜ (Satinder Sartaaj) ਤੇ ਭੂਸ਼ਣ ਕੁਮਾਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।ਜਿਸ ‘ਚ ਗਾਇਕ ਭੂਸ਼ਣ ਕੁਮਾਰ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਪੈਪਰਾਜੀ ਦੇ ਵੱਲੋਂ ਉਨ੍ਹਾਂ ਨੂੰ ਮਸ਼ਹੂਰ ਗੀਤ ‘ਜਾਈਏ ਸੱਜਣਾ’  ਗਾ ਕੇ ਸੁਨਾਉਣ ਦੇ ਲਈ ਕਿਹਾ ਜਾਂਦਾ ਹੈ। ਸਤਿੰਦਰ ਸਰਤਾਜ ਆਪਣਾ ਇਹ ਗੀਤ ਗਾ ਕੇ ਸੁਣਾਉਂਦੇ ਹਨ ਅਤੇ ਇਸ ਤੋਂ ਬਾਅਦ ਦੋਵਾਂ ਦੇ ਕਈ ਪੋਜ਼ ਇੱਕਠਿਆਂ ਪੈਪਰਾਜੀ ਦੇ ਵੱਲੋਂ ਲਏ ਜਾਂਦੇ ਹਨ। ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ। 


ਸਤਿੰਦਰ ਸਰਤਾਜ ਦਾ ਵਰਕ ਫ੍ਰੰਟ 

ਸਤਿੰਦਰ ਸਰਤਾਜ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ ।ਉਨ੍ਹਾਂ ਦਾ ਹਾਲ ਹੀ ‘ਚ ਫ਼ਿਲਮ ‘ਧਰੁੰਧਰ’ ‘ਚ ਗਾਇਆ ਗੀਤ ‘ਜਾਈਏ ਸੱਜਣਾ’ ਵੀ ਧਮਾਲ ਮਚਾ ਰਿਹਾ ਹੈ ਤੇ ਟ੍ਰੈਂਡਿੰਗ ‘ਚ ਚੱਲ ਰਿਹਾ ਹੈ। ਸਤਿੰਦਰ ਸਰਤਾਜ ਜਿੱਥੇ ਵਧੀਆ ਗਾਇਕੀ ਦੇ ਲਈ ਜਾਣੇ ਜਾਂਦੇ ਹਨ ।

ਉੱਥੇ ਹੀ ਬਿਹਤਰੀਨ ਅਦਾਕਾਰੀ ਦੇ ਲਈ ਵੀ ਮਸ਼ਹੂਰ ਹਨ। ਉਨ੍ਹਾਂ ਨੇ ਕਲੀ ਜੋਟਾ, ਬਲੈਕ ਪ੍ਰਿੰਸ,ਇੱਕੋਮਿੱਕੇ, ਸ਼ਾਇਰ ਸਣੇ ਕਈ ਵੱਡੀਆਂ ਫ਼ਿਲਮਾਂ ‘ਚ ਕੰਮ ਕੀਤਾ ।ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹਿੱਟ ਗੀਤਾਂ ਦੇ ਨਾਲ ਵੀ ਸਰੋਤਿਆਂ ਦਾ ਮਨੋਰੰਜਨ ਕੀਤਾ ਹੈ। ਜਲਦ ਹੀ ਉਹ ਹੋਰ ਕਈ ਗੀਤ ਲੈ ਕੇ ਆਉਣਗੇ।


© Copyright Galactic Television & Communications Pvt. Ltd. 2026. All rights reserved.