ਸਤਿੰਦਰ ਸਰਤਾਜ ਨੂੰ ਭਾਉਂਦਾ ਹੈ ਇੱਥੋਂ ਦਾ ਮਹੌਲ, ਜਾਣੋ ਕਿਸ ਸ਼ਹਿਰ ਦੀ ਗੱਲ ਕੀਤੀ ਗਾਇਕ ਨੇ ਆਪਣੇ ਗੀਤ ‘ਚ

ਸਤਿੰਦਰ ਸਰਤਾਜ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਕਿਤੇ ਪਰਫਾਰਮ ਕਰ ਰਹੇ ਹਨ । ਇਸ ਗੀਤ ‘ਚ ਉਹ ਵਿਦੇਸ਼ੀ ਧਰਤੀ ‘ਤੇ ਆਪਣੀ ਪਸੰਦ ਦੇ ਸ਼ਹਿਰ ਦੀ ਗੱਲ ਕਰ ਰਹੇ ਹਨ । ਉਨ੍ਹਾਂ ਨੇ ਇਸ ਸ਼ਹਿਰ ਦੀ ਤਾਰੀਫ ‘ਚ ਬਣਾਇਆ ਗੀਤ ਵੀ ਗਾ ਕੇ ਸੁਣਾਇਆ।

By  Shaminder Kaur Kaler May 5th 2026 05:55 PM

ਸਤਿੰਦਰ ਸਰਤਾਜ (Satinder Sartaaj) ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਕਿਤੇ ਪਰਫਾਰਮ ਕਰ ਰਹੇ ਹਨ । ਇਸ ਗੀਤ ‘ਚ ਉਹ ਵਿਦੇਸ਼ੀ ਧਰਤੀ ‘ਤੇ ਆਪਣੀ ਪਸੰਦ ਦੇ ਸ਼ਹਿਰ ਦੀ ਗੱਲ ਕਰ ਰਹੇ ਹਨ । ਉਨ੍ਹਾਂ ਨੇ ਇਸ ਸ਼ਹਿਰ ਦੀ ਤਾਰੀਫ ‘ਚ ਬਣਾਇਆ ਗੀਤ ਵੀ ਗਾ ਕੇ ਸੁਣਾਇਆ।ਉਨ੍ਹਾਂ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ 

“ਇਸ ਸ਼ਹਿਰ ਦਾ ਨਾਂ ਬਣਿਆ ਜੀ ਰਾਣੀ Adelaide🇦🇺 ਦੇ ਨਾਂ ‘ਤੇ !

ਵਿਲੀਅਮ ਦੀ ਪਤਨੀ ਸੀ ਕਿ ਤਾਂਹੀਓਂ ਰੋਡ ਵਿਚਾਲ਼ੀ ਥਾਂ ‘ਤੇ !

ਮੈਨੂੰ ਬੜੀ ਹੀ ਫੱਬਦੀ ਏ ਇੱਥੋਂ ਦੀ  ਬ੍ਰਿਟਿਸ਼  ਇਮਾਰਤਸਾਜ਼ੀ !

 ਇੰਗਲੈਂਡ ਤੋਂ ਆ ਗੋਰੇ ਏਥੇ ਵੀ ਨੇ ਮਾਰ ਗਏ ਬਾਜ਼ੀ !

ਆਪਾਂ ਵੀ ਸ਼ੂਟ ਕੀਤਾ ਗੀਤ ਇੱਕ ਯੂਨੀਵਰਸਿਟੀ ਦੇ ਨੇੜੇ !


ਪਿਆਰਾਂ ਦੇ ਮਰੀਜ਼ਾਂ ਨੇ ਦਿੱਤੇ ਬੜੇ ਕ੍ਰਿਕੇਟ ਓਵਲ ਦੇ ਗੇੜੇ !

ਜਦ ਫੂਟੀ ਗੇਮ ਹੋਵੇ ਤਾਂ ਲੱਗਦੀਆਂ ਟੌਰਨ ਰਿਵਰ ‘ਤੇ ਲਹਿਰਾਂ!

ਅੱਜ ਵੀ ਸਾਰੇ ਕਰਦੇ ਪੁਰਾਣੀ ਚਰਚ ਦੁਆਲ਼ੇ ਸੈਰਾਂ !

ਇੱਕ ਸਾਂਝ ਅਨੋਖੀ ਹੈ ਏਧਰ ਇੰਡੀਅਨ ਓਸ਼ੀਨ ਲੱਗਦਾ !

 ਸਟੂਡੈਂਟ ਬੜੇ ਆਏ ਜੋ ਇੱਕ ਪੀਆਰ ਦਾ ਸੁਪਨਾ ਮਘਦਾ !

ਮੇਰਾ ਤਾਂ ਸ ਫੇਵਰੇਟ ਹੈ ਇਹ ਮਾਹੌਲ ਦਿਲਾਂ ਨੂੰ ਭਾਵੇ !

ਤੁਸੀਂ ਦਿਓ ਮੁਹੱਬਤਾਂ ਜੀ ਸਦਾ ਸਰਤਾਜ ਆਵੇ ਤੇ ਗਾਵੇ !” 

ਸਤਿੰਦਰ ਸਰਤਾਜ ਦੀਆਂ ਇਨ੍ਹਾਂ ਲਾਈਨਾਂ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।ਸਤਿੰਦਰ ਸਰਤਾਜ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। 

© Copyright Galactic Television & Communications Pvt. Ltd. 2026. All rights reserved.