ਸਤਿੰਦਰ ਸਰਤਾਜ ਨੇ ਖਰੀਦੀ ਕਸਮਾਈਜ਼ਡ Yezdi ਬਾਈਕ, ਵੀਡੀਓ ਅਤੇ ਤਸਵੀਰਾਂ ਕੀਤੀਆਂ ਸਾਂਝੀਆਂ

ਸਤਿੰਦਰ ਸਰਤਾਜ ਗਾਇਕੀ ਦੇ ਨਾਲ ਨਾਲ ਬਾਈਕ ਅਤੇ ਗੱਡੀਆਂ ਦੇ ਵੀ ਬਹੁਤ ਜ਼ਿਆਦਾ ਸ਼ੁਕੀਨ ਹਨ । ਉਹ ਅਕਸਰ ਆਪਣੀਆਂ ਗੱਡੀਆਂ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ।

By  Shaminder Kaur Kaler June 15th 2026 04:00 PM

ਸਤਿੰਦਰ ਸਰਤਾਜ (Satinder Sartaaj) ਗਾਇਕੀ ਦੇ ਨਾਲ ਨਾਲ ਬਾਈਕ ਅਤੇ ਗੱਡੀਆਂ ਦੇ ਵੀ ਬਹੁਤ ਜ਼ਿਆਦਾ ਸ਼ੁਕੀਨ ਹਨ । ਉਹ ਅਕਸਰ ਆਪਣੀਆਂ ਗੱਡੀਆਂ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਬਾਈਕ ਦੇ ਲਈ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ। ਉਨ੍ਹਾਂ ਨੇ ਲਿਖਿਆ “ਬਨਾਉਣ ਵਾਲੇ ਮੇਰੇ ਘਰ ਆਏ ਤੇ ਮੇਰੀ ਬਹਾਲ ਕੀਤੀ ‘ਯੇਜ਼ਦੀ ਮੋਟਰਸਾਈਕਲ ਦੀ ਆਵਾਜ਼ ‘ਤੇ ਪੁਰਾਣੀਆਂ ਯਾਦਾਂ ‘ਚ ਡੁੱਬ ਗਏ।


ਲੋਕਾਂ ਦੇ ਆਪਣੇ ਇਤਿਹਾਸ, ਵਿਰਾਸਤ ਅਤੇ ਕਾਰੀਗਰੀ ਲਈ ਇਮਾਨਦਾਰ ਪ੍ਰਸ਼ੰਸਾ ਨੂੰ ਦੇਖਣਾ ਇੱਕ ਪੂਰਨ ਖੁਸ਼ੀ ਦੀ ਗੱਲ ਸੀ ਜਿਸਨੂੰ ਸਮੇਂ ਨੇ ਧਿਆਨ ਨਾਲ ਸੰਭਾਲਿਆ ਹੈ। ਯੇਜ਼ਦੀ ਫਾਰਐਵਰ ਰੀਚ ਅਨੁਪਮ,    ਮੋਂਟੀ ਸੱਭਰਵਾਲ ਦਾ ਇਸ ਨਵੇਂ ਅਨੁਕੂਲਿਤ ਸਾਥੀ ਲਈ ਦਿਲੋਂ ਧੰਨਵਾਦ; ਇੱਥੇ ਸੜਕਾਂ, ਪ੍ਰਤੀਬਿੰਬਾਂ ਅਤੇ ਯਾਦਗਾਰੀ ਯਾਤਰਾਵਾਂ ਹਨ..!! - ਡਾ. ਸਤਿੰਦਰ ਸਰਤਾਜ” ।


ਸਤਿੰਦਰ ਸਰਤਾਜ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਗਾਇਕ ਦੀ ਇਹ ਬਾਈਕ ਫੈਨਸ ਨੂੰ ਪਸੰਦ ਆ ਰਹੀ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਤਿੰਦਰ ਸਰਤਾਜ ਆਪਣੀ ਇਸ ਬਾਈਕ ਨੂੰ ਚੰਡੀਗੜ੍ਹ ਦੀਆਂ ਸੜਕਾਂ ‘ਤੇ ਦੁੜਾਉਂਦੇ ਹੋਏ ਨਜ਼ਰ ਆ ਰਹੇ ਹਨ । 

© Copyright Galactic Television & Communications Pvt. Ltd. 2026. All rights reserved.