ਸਤਿੰਦਰ ਸਰਤਾਜ ਨੇ ਸੜਕ ਤੇ ਦੁਕਾਨ ਲਗਾਉਣ ਵਾਲੇ ਦੁਕਾਨਦਾਰ ਤੋਂ ਖਰੀਦਿਆ ਸਮਾਨ, ਫੈਨਸ ਨੂੰ ਦਿੱਤਾ ਖ਼ਾਸ ਸੁਨੇਹਾ

ਸਤਿੰਦਰ ਸਰਤਾਜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਰਸਤੇ ‘ਚ ਮੂੜ੍ਹੇ ਵੇਚਣ ਦਾ ਕੰਮ ਕਰ ਰਹੇ ਦੁਕਾਨਦਾਰ ਤੋਂ ਮੂੜ੍ਹੇ ਖਰੀਦਦੇ ਹੋਏ ਨਜ਼ਰ ਆ ਰਹੇ ਹਨ ।

By  Shaminder Kaur Kaler January 9th 2026 11:53 AM

ਸਤਿੰਦਰ ਸਰਤਾਜ (Satinder Sartaaj) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਰਸਤੇ ‘ਚ ਮੂੜ੍ਹੇ ਵੇਚਣ ਦਾ ਕੰਮ ਕਰ ਰਹੇ ਦੁਕਾਨਦਾਰ ਤੋਂ ਮੂੜ੍ਹੇ ਖਰੀਦਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸਤਿੰਦਰ ਸਰਤਾਜ ਨੇ ਆਪਣੇ ਫੈਨਸ ਨੂੰ ਖ਼ਾਸ ਸੁਨੇਹਾ ਵੀ ਦਿੱਤਾ ਹੈ ਅਤੇ ਇਹ ਸੁਨੇਹਾ ਹੈ ਜ਼ਿੰਦਗੀ ‘ਚ ਲਗਾਤਾਰ ਅੱਗੇ ਵੱਧਦੇ ਹੋਏ ਮਿਹਨਤ ਕਰਨ ਦਾ ਸੁਨੇਹਾ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ “ਮਿਹਨਤ ਛੱਡਣੀ ਨਹੀਂ "। 

 ਇਹ ਜ਼ਿੰਦਗੀ ਦਾ ਸਬਕ ਬਣਾ ਲੈ ਤੇ ਫ਼ਿਤਰਤ ਦਾ ਹਿੱਸ, ਏਹੀ ਕੰਮ ਆਉਣਾ !

ਸਬਰ-ਸ਼ੁਕਰ ਦੇ ਲਫ਼ਜ਼ਾਂ ਦੇ ਵਿੱਚ ਲਿਖ ਲੈ ਸਾਰਾ ਕ਼ਿੱਸਾ, ਏਹੀ ਕੰਮ ਆਉਣਾ !

ਇਹ ਗੱਲ ਲਿਖ ਕੇ ਰੱਖ ਸਰਤਾਜਾ ਸਦਾ ਹੀ ਪੈਣੀ ਲੋੜ ; ਕਿ ਮਿਹਨਤ ਛੱਡਣੀ ਨੀ !

ਭਾਵੇਂ ਕੁੱਛ ਨਾ ਮਿਲ਼ੇ ਤੇ ਭਾਵੇਂ ਮਿਲ ਜਾਏ ਲੱਖ-ਕਰੋੜ ; ਕਿ ਮਿਹਨਤ ਛੱਡਣੀ ਨੀ !”

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੀ ਨਵੀਂ ਈਪੀ ਦੀ ਜਾਣਕਾਰੀ ਵੀ ਫੈਨਸ ਦੇ ਨਾਲ ਸਾਂਝੀ ਕੀਤੀ ਹੈ। ਸਤਿੰਦਰ ਸਰਤਾਜ ਮੂੜ੍ਹਿਆਂ ਨੂੰ ਡਾਹ ਕੇ ਵਿਚਕਾਰ ਧੂਣੀ ਲਗਾਉਂਦੇ ਹੋਏ ਵੀ ਇਸ ਵੀਡੀਓ ‘ਚ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਸਤਿੰਦਰ ਸਰਤਾਜ ਹਮੇਸ਼ਾ ਹੀ ਆਪਣੇ ਗੀਤਾਂ ‘ਚ ਸਮਾਜ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰਦੇ ਹਨ । ਉਨ੍ਹਾਂ ਦੀ ਗਾਇਕੀ ਤੇ ਲੇਖਣੀ ਪ੍ਰਸ਼ੰਸਕਾਂ ਨੂੰ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ। 


© Copyright Galactic Television & Communications Pvt. Ltd. 2026. All rights reserved.