ਸਰਗੁਨ ਮਹਿਤਾ ਨੇ ਪਤੀ ਰਵੀ ਦੁਬੇ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ

ਸਰਗੁਨ ਮਹਿਤਾ ਨੇ ਪਤੀ ਰਵੀ ਦੁਬੇ ਦੇ ਨਾਲ ਰੋਮਾਂਟਿਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੀ ਪਤੀ ਦੇ ਨਾਲ ਕਿਸੇ ਵਿਆਹ ਸਮਾਗਮ ‘ਚ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।

By  Shaminder Kaur Kaler April 22nd 2026 03:07 PM

ਸਰਗੁਨ ਮਹਿਤਾ (Sargun Mehta) ਨੇ ਪਤੀ ਰਵੀ ਦੁਬੇ ਦੇ ਨਾਲ ਰੋਮਾਂਟਿਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੀ ਪਤੀ ਦੇ ਨਾਲ ਕਿਸੇ ਵਿਆਹ ਸਮਾਗਮ ‘ਚ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸਰਗੁਨ ਮਹਿਤਾ ਨੇ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਅਦਾਕਾਰਾ ਆਪਣੀ ਭਾਬੀ ਦੇ  ਨਾਲ ਦਿਖਾਈ ਦੇ ਰਹੀ ਹੈ ਅਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ।

 

ਸਰਗੁਨ ਮਹਿਤਾ ਦਾ ਵਰਕ ਫ੍ਰੰਟ 

ਸਰਗੁਨ ਮਹਿਤਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਜਲਦ ਹੀ ਉਹ ਹੋਰ ਵੀ ਕਈ ਪ੍ਰੋਜੈਕਟਾਂ ‘ਚ ਕੰਮ ਕਰਦੇ ਹੋਏ ਦਿਖਾਈ ਦੇਣਗੇ । ਸਰਗੁਨ ਮਹਿਤਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਟੀਵੀ ਸੀਰੀਅਲ ‘ਕਰੋਲ ਬਾਗ’ ਦੇ ਨਾਲ ਕੀਤੀ ਸੀ।


ਇਸ ਸ਼ੋਅ ‘ਚ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤੀ ਰਵੀ ਦੁਬੇ ਨਜ਼ਰ ਆਏ ਸਨ ਅਤੇ ਇਸ ਸੀਰੀਅਲ ਤੋਂ ਬਾਅਦ ਹੀ ਦੋਵਾਂ ਦੀ ਦੋਸਤੀ ਹੋ ਗਈ ਸੀ ਅਤੇ ਬਾਅਦ ਇਸ ਜੋੜੀ ਨੇ ਇੱਕ ਦੂਜੇ ਨੂੰ ਆਪਣਾ ਹਮਸਫ਼ਰ ਬਣਾ ਲਿਆ ਸੀ ।ਰਵੀ ਦੁਬੇ ਵੀ ਇੱਕ ਵਧੀਆ ਅਦਾਕਾਰ ਹਨ ਅਤੇ ਉਨ੍ਹਾਂ ਨੇ ਕਈ ਹਿੱਟ ਟੀਵੀ ਸੀਰੀਅਲ ‘ਚ ਕੰਮ ਕੀਤਾ ਹੈ। ਉਹ ਜਲਦ ਹੀ ਰਣਬੀਰ ਕਪੂਰ ਦੇ ਨਾਲ ਫ਼ਿਲਮ ‘ਚ ਨਜ਼ਰ ਆਉਣਗੇ । 

 


© Copyright Galactic Television & Communications Pvt. Ltd. 2026. All rights reserved.