ਸਰਗੁਨ ਮਹਿਤਾ ਨੇ ਥਾਣੇਦਾਰ ਅੰਕਲ ਦੇ ਨਾਲ ਕੀਤੀ ਮੁਲਾਕਾਤ, ਵੀਡੀਓ ਆਇਆ ਸਾਹਮਣੇ

ਸਰਗੁਨ ਮਹਿਤਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਆਪਣੇ ਥਾਣੇਦਾਰ ਅੰਕਲ ਦੇ ਨਾਲ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਨਾਲ ਇਹ ਮੁਲਾਕਾਤ ਮਨਕਿਰਤ ਔਲਖ ਕਰਵਾ ਰਹੇ ਹਨ । ਮਨਕਿਰਤ ਔਲਖ ਨੇ ਕਿਹਾ ਕਿ ਥਾਣੇਦਾਰ ਅੰਕਲ ਇਹ ਸਰਗੁਨ ਮਹਿਤਾ ਹੈ ਅਤੇ ਤੁਹਾਡਾ ਹਾਲਚਾਲ ਪੁੱਛ ਰਹੀ ਹੈ।

By  Shaminder Kaur Kaler April 15th 2026 11:14 AM

ਸਰਗੁਨ ਮਹਿਤਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਆਪਣੇ ਥਾਣੇਦਾਰ ਅੰਕਲ ਦੇ ਨਾਲ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਨਾਲ ਇਹ ਮੁਲਾਕਾਤ ਮਨਕਿਰਤ ਔਲਖ ਕਰਵਾ ਰਹੇ ਹਨ । ਮਨਕਿਰਤ ਔਲਖ ਨੇ ਕਿਹਾ ਕਿ ਥਾਣੇਦਾਰ ਅੰਕਲ ਇਹ ਸਰਗੁਨ ਮਹਿਤਾ ਹੈ ਅਤੇ ਤੁਹਾਡਾ ਹਾਲਚਾਲ ਪੁੱਛ ਰਹੀ ਹੈ।

ਮਨਕਿਰਤ ਔਲਖ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । 

ਮਨਕਿਰਤ ਔਲਖ ਦਾ ਵਰਕ ਫ੍ਰੰਟ 

ਮਨਕਿਰਤ ਔਲਖ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਸੋਸ਼ਲ ਮੀਡੀਆ ‘ਤੇ ਮਨਕਿਰਤ ਔਲਖ ਵੀ ਵੱਡੀ ਫੈਨ ਫਾਲੋਵਿੰਗ ਹੈ। 

ਆਪਣੀ ਦਰਿਆ ਦਿਲੀ ਦੇ ਲਈ ਮਸ਼ਹੂਰ ਮਨਕਿਰਤ ਔਲਖ 

ਮਨਕਿਰਤ ਔਲਖ ਆਪਣੀ ਦਰਿਆਦਿਲੀ ਦੇ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਬੀਤੇ ਸਾਲ ਹੜ੍ਹਾਂ ਦੇ ਦੌਰਾਨ ਦਿਲ ਖੋਲ੍ਹ ਕੇ ਲੋਕਾਂ ਦੀ ਸੇਵਾ ਕੀਤੀ ਸੀ । ਇਸ ਤੋਂ ਇਲਾਵਾ ਉਹ ਹਰ ਜ਼ਰੂਰਤ ਮੰਦ ਦੀ ਸੇਵਾ ‘ਚ ਜੁਟੇ ਨਜ਼ਰ ਆਉਂਦੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਕਬੱਡੀ ਦੀਆਂ ਦੋ ਖਿਡਾਰਨਾਂ ਦੀ ਮਦਦ ਵੀ ਕੀਤੀ ਸੀ । ਇੱਕ ਕੁੜੀ ਦਾ ਘਰ ਬਨਵਾਉਣ ‘ਚ ਮਦਦ ਕੀਤੀ ਸੀ । ਜਦੋਂਕਿ ਇੱਕ ਹੋਰ ਦੇ ਵਿਆਹ ‘ਚ ਵੀ ਮਦਦ ਦਿੱਤੀ ਸੀ । 

© Copyright Galactic Television & Communications Pvt. Ltd. 2026. All rights reserved.