ਆਪਣੇ ਪਤੀ ਨੂੰ ਵਿਆਹ ਸਮਾਰੋਹ ‘ਚ ਪ੍ਰੇਸ਼ਾਨ ਕਰਦੀ ਨਜ਼ਰ ਆਈ ਸਰਗੁਨ ਮਹਿਤਾ, ਵੀਡੀਓ ਕੀਤਾ ਸਾਂਝਾ
ਸਰਗੁਨ ਮਹਿਤਾ ਆਪਣੀ ਵਧੀਆ ਅਦਾਕਾਰੀ ਦੇ ਲਈ ਜਾਣੀ ਜਾਂਦੀ ਹੈ। ਪਰ ਉਹ ਆਪਣੀ ਮਸਤੀ ਦਾ ਕੋਈ ਵੀ ਮੌਕਾ ਖੁੰਝਣ ਨਹੀਂ ਦਿੰਦੀ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਪਤੀ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ।
ਸਰਗੁਨ ਮਹਿਤਾ (Sargun Mehta) ਆਪਣੀ ਵਧੀਆ ਅਦਾਕਾਰੀ ਦੇ ਲਈ ਜਾਣੀ ਜਾਂਦੀ ਹੈ। ਪਰ ਉਹ ਆਪਣੀ ਮਸਤੀ ਦਾ ਕੋਈ ਵੀ ਮੌਕਾ ਖੁੰਝਣ ਨਹੀਂ ਦਿੰਦੀ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਪਤੀ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਪਤੀ ਰਵੀ ਦੁਬੇ ਨੂੰ ਪ੍ਰੇਸ਼ਾਨ ਕਰਦੀ ਹੋਈ ਨਜ਼ਰ ਆ ਰਹੀ ਹੈ।

ਰਵੀ ਦੁਬੇ ਗੋਲ ਗੱਪੇ ਖਾਂਦੇ ਹੋਏ ਨਜ਼ਰ ਆ ਰਹੇ ਹਨ ਪਰ ਸਰਗੁਨ ਪਤੀ ਨੂੰ ਪ੍ਰੇਸ਼ਾਨ ਕਰ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਉਸ ਨੂੰ ਪ੍ਰੇਸ਼ਾਨ ਕਰਨ ਦੇ ਸਾਰੇ ਤਰੀਕੇ’ । ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਦੱਸ ਦਈਏ ਕਿ ਅਦਾਕਾਰਾ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਸਮਾਰੋਹ ‘ਚ ਸ਼ਿਰਕਤ ਕਰਨ ਪਹੁੰਚੀ ਸੀ। ਜਿੱਥੋਂ ਦੇ ਉਹ ਵੀਡੀਓ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਗਾਤਾਰ ਸਾਂਝੇ ਕਰ ਰਹੀ ਹੈ।

ਸਰਗੁਨ ਮਹਿਤਾ ਦਾ ਵਰਕ ਫ੍ਰੰਟ
ਸਰਗੁਨ ਮਹਿਤਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਕੈਰੀ ਆਨ ਜੱਟਾ-੪ ‘ਚ ਨਜ਼ਰ ਆਏਗੀ । ਇਸ ਫ਼ਿਲਮ ‘ਚ ਉਨ੍ਹਾਂ ਤੋਂ ਇਲਾਵਾ ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਪੁਖਰਾਜ ਭੱਲਾ ਸਣੇ ਕਈ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਉਨ੍ਹਾਂ ਦੇ ਪਤੀ ਰਵੀ ਦੁਬੇ ਵੀ ਮਰਿਯਾਦਾ ਪੁਰਸ਼ੋਤਮ ਰਾਮ ਦੀ ਕਹਾਣੀ ਰਮਾਇਣ ‘ਚ ਦਿਖਾਈ ਦੇਣਗੇ।