ਸਰਗੁਨ ਮਹਿਤਾ ਨੇ ਲਾਲ ਡਰੈੱਸ ‘ਚ ਬਿਖੇਰਿਆ ਜਲਵਾ, ਵੇਖੋ ਖੂਬਸੂਰਤ ਤਸਵੀਰਾਂ
ਸਰਗੁਨ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਬਹੁਤ ਜ਼ਿਆਦਾ ਖੂਬਸੂਰਤ ਲੱਗ ਰਹੀ ਹੈ। ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਲਾਲ ਰੰਗ ਦੀ ਡ੍ਰੈੱਸ ਪਾਈ ਹੋਈ ਹੈ ਅਤੇ ਹੈਪੀ ਈਅਰਰਿੰਗ ਦੇ ਨਾਲ ਆਪਣੀ ਲੁੱਕ ਨੂੰ ਕੰਪਲੀਟ ਕੀਤਾ ਹੈ।
ਸਰਗੁਨ ਮਹਿਤਾ (Sargun Mehta)ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਬਹੁਤ ਜ਼ਿਆਦਾ ਖੂਬਸੂਰਤ ਲੱਗ ਰਹੀ ਹੈ। ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਲਾਲ ਰੰਗ ਦੀ ਡ੍ਰੈੱਸ ਪਾਈ ਹੋਈ ਹੈ ਅਤੇ ਹੈਪੀ ਈਅਰਰਿੰਗ ਦੇ ਨਾਲ ਆਪਣੀ ਲੁੱਕ ਨੂੰ ਕੰਪਲੀਟ ਕੀਤਾ ਹੈ।

ਅਦਾਕਾਰਾ ਨੇ ਹੱਥ ‘ਚ ਬਹੁਤ ਹੀ ਖੂਬਸੂਰਤ ਬ੍ਰੈਸਲੇਟ ਪਹਿਨਿਆ ਹੋਇਆ ਹੈ ਅਤੇ ਵਾਲਾਂ ਨੂੰ ਖੁੱਲ੍ਹੇ ਰੱਖਿਆ ਹੈ। ਜੋ ਉਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਰਹੇ ਹਨ । ਸਰਗੁਨ ਮਹਿਤਾ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਕੈਰੀ ਆਨ ਜੱਟਾ-4 ਦੀ ਰਿਲੀਜ਼ ਡੇਟ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹ ਫ਼ਿਲਮ ਛੱਬੀ ਜੂਨ ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।
_4268135da53baa83b209a87d5cc52ccc_1280X720.webp)
ਸਰਗੁਨ ਮਹਿਤਾ ਦਾ ਵਰਕ ਫ੍ਰੰਟ
ਸਰਗੁਨ ਮਹਿਤਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ ‘ਕੈਰੀ ਆਨ ਜੱਟਾ-4’ ਤੋਂ ਬਾਅਦ ਹੁਣ ਉਹ ਜਲਦ ਹੀ ਐਮੀ ਵਿਰਕ ਦੇ ਨਾਲ ਫ਼ਿਲਮ ‘ਅਰਜਨ ਟੀਨਾ’ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ।

ਇਸ ਫ਼ਿਲਮ ਦੀ ਕਹਾਣੀ ਵੀ ਦੋਵਾਂ ਕਿਰਦਾਰਾਂ ਅਰਜਨ ਯਾਨੀ ਕਿ ਐਮੀ ਵਿਰਕ ਤੇ ਟੀਨਾ ਯਾਨੀ ਕਿ ਸਰਗੁਨ ਮਹਿਤਾ ਦੇ ਆਲੇ ਦੁਆਲੇ ਘੁੰਮਦੀ ਹੈ।