ਸਰਗੁਨ ਮਹਿਤਾ ਨੇ ‘ਡਾਰਲਿੰਗ ਜੱਟ ਦੀ’ ਗਾਣੇ ‘ਤੇ ਕੀਤੀ ਮਸਤੀ, ਵੇਖੋ ਵੀਡੀਓ

ਅਦਾਕਾਰਾ ਸਰਗੁਨ ਮਹਿਤਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹੁਣ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ‘ਡਾਰਲਿੰਗ ਜੱਟ ਦੀ’ ਗੀਤ ‘ਤੇ ਡਾਂਸ ਸਟੈਪਸ ਕਰਦੀ ਹੋਈ ਨਜ਼ਰ ਆਉਂਦੀ ਹੈ।

By  Shaminder Kaur Kaler June 3rd 2026 02:55 PM -- Updated: June 3rd 2026 03:26 PM

ਅਦਾਕਾਰਾ ਸਰਗੁਨ ਮਹਿਤਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹੁਣ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ‘ਡਾਰਲਿੰਗ ਜੱਟ ਦੀ’ ਗੀਤ ‘ਤੇ ਡਾਂਸ ਸਟੈਪਸ ਕਰਦੀ ਹੋਈ ਨਜ਼ਰ ਆਉਂਦੀ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਅਦਾਕਾਰਾ ਮਸਤੀ ਦੇ ਮੂਡ ‘ਚ ਦਿਖਾਈ ਦੇ ਰਹੀ ਹੈ। ਸਰਗੁਨ ਮਹਿਤਾ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।ਫੈਨਸ ਸਰਗੁਨ ਮਹਿਤਾ ਦੇ ਇਸ ਵੀਡੀਓ ‘ਤੇ ਹਾਰਟ ਅਤੇ ਫਾਇਰ ਵਾਲੇ ਇਮੋਜੀ ਪੋਸਟ ਕਰ ਰਹੇ ਹਨ । 


ਸਰਗੁਨ ਮਹਿਤਾ ਦਾ ਵਰਕ ਫ੍ਰੰਟ 

ਸਰਗੁਨ ਮਹਿਤਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ।ਜਲਦ ਹੀ ਉਹ ਆਪਣੀ ਫ਼ਿਲਮ ‘ਕੈਰੀ ਆਨ ਜੱਟਾ-4’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ ।


ਇਸ ਤੋਂ ਪਹਿਲਾਂ ਉਨ੍ਹਾਂ ਨੇ ਲਹੌਰੀਏ, ਅੰਗਰੇਜ, ਸੌਂਕਣ ਸੌਂਕਣੇ, ਕਿਸਮਤ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਸਰਗੁਨ ਮਹਿਤਾ ਹੋਰ ਵੀ ਕਈ ਪ੍ਰੋਜੈਕਟਸ ‘ਤੇ ਕੰਮ ਕਰ ਰਹੇ ਹਨ।ਸਰਗੁਨ ਮਹਿਤਾ ਤੇ ਐਮੀ ਵਿਰਕ ਵੀ ਇੱਕਠੇ ਜਲਦ ਹੀ ਸਕਰੀਨ ਸਾਂਝਾ ਕਰਦੇ ਹੋਏ ਨਜ਼ਰ ਆਉਣਗੇ । ਇਹ ਜੋੜੀ ‘ਅਰਜਨ-ਟੀਨਾ’ ‘ਚ ਕੰਮ ਕਰਦੀ ਹੋਈ ਦਿਖਾਈ ਦੇਵੇਗੀ। 

© Copyright Galactic Television & Communications Pvt. Ltd. 2026. All rights reserved.