ਸਰਗੁਨ ਮਹਿਤਾ ਨੇ ਫ਼ਿਲਮ ਦੇ ਸੈੱਟ ‘ਤੇ ਮਨਾਇਆ ਐਮੀ ਵਿਰਕ ਦਾ ਜਨਮ ਦਿਨ, ਸੈਲੀਬ੍ਰੇਸ਼ਨ ਦਾ ਵੀਡੀਓ ਆਇਆ ਸਾਹਮਣੇ

ਬੀਤੇ ਦਿਨ ਐਮੀ ਵਿਰਕ ਨੇ ਜਨਮ ਦਿਨ ਮਨਾਇਆ । ਇਸ ਮੌਕੇ ‘ਤੇ ਸਰਗੁਨ ਮਹਿਤਾ ਨੇ ਫ਼ਿਲਮ ਦੇ ਸੈੱਟ ‘ਤੇ ਅਦਾਕਾਰ ਦਾ ਜਨਮ ਦਿਨ ਮਨਾਇਆ । ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।ਜਿਸ ‘ਚ ਤੁਸੀਂ ਵੇਖ ਸਕਦੇ ਹੋ ਅਦਾਕਾਰ ਆਪਣੇ ਜਨਮ ਦਿਨ ‘ਤੇ ਕੇਕ ਕੱਟਦਾ ਹੋਇਆ ਨਜ਼ਰ ਆ ਰਿਹਾ ਹੈ।

By  Shaminder Kaur Kaler May 12th 2026 11:20 AM

ਬੀਤੇ ਦਿਨ ਐਮੀ ਵਿਰਕ (Ammy Virk) ਨੇ ਜਨਮ ਦਿਨ (Birthday) ਮਨਾਇਆ । ਇਸ ਮੌਕੇ ‘ਤੇ ਸਰਗੁਨ ਮਹਿਤਾ ਨੇ ਫ਼ਿਲਮ ਦੇ ਸੈੱਟ ‘ਤੇ ਅਦਾਕਾਰ ਦਾ ਜਨਮ ਦਿਨ ਮਨਾਇਆ । ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।ਜਿਸ ‘ਚ ਤੁਸੀਂ ਵੇਖ ਸਕਦੇ ਹੋ ਅਦਾਕਾਰ ਆਪਣੇ ਜਨਮ ਦਿਨ ‘ਤੇ ਕੇਕ ਕੱਟਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਸਰਗੁਨ ਮਹਿਤਾ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਵਾਇਰਲ ਹੋ ਰਿਹਾ ਹੈ। 


ਐਮੀ ਵਿਰਕ ਦਾ ਵਰਕ ਫ੍ਰੰਟ 

ਐਮੀ ਵਿਰਕ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਆਪਣੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ।ਪਰ ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ‘ਚ ਵੀ ਕਦਮ ਰੱਖਿਆ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।


ਐਮੀ ਵਿਰਕ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਤੇ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਜਲਦ ਹੀ ਉਹ ਸਰਗੁਨ ਮਹਿਤਾ ਦੇ ਨਾਲ ਫ਼ਿਲਮ ‘ਅਰਜਨ ਟੀਨਾ’ ਫ਼ਿਲਮ ‘ਚ ਨਜ਼ਰ ਆਉਣਗੇ । ਇਸ ਫ਼ਿਲਮ ਨੂੰ ਲੈ ਕੇ ਫੈਨਸ ਵੀ ਐਕਸਾਈਟਡ ਹਨ ਤੇ ਬੇਸਬਰੀ ਦੇ ਨਾਲ ਫ਼ਿਲਮ ਦੀ ਉਡੀਕ ਕਰ ਰਹੇ ਹਨ।

© Copyright Galactic Television & Communications Pvt. Ltd. 2026. All rights reserved.