ਸਰਗੁਨ ਮਹਿਤਾ ਨੇ ਪ੍ਰੈਗਨੇਂਸੀ ਦੀਆਂ ਖ਼ਬਰਾਂ ਤੇ ਤੋੜੀ ਚੁੱਪੀ, ਕਿਹਾ “ਤੁਹਾਨੂੰ ਮੇਰੀ ਪ੍ਰੈਗਨੇਂਸੀ ਬਾਰੇ ਕਿਵੇਂ…”
ਸਰਗੁਨ ਮਹਿਤਾ ਦੀ ਪ੍ਰੈਗਨੇਂਸੀ ਦੀਆਂ ਖ਼ਬਰਾਂ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀਆਂ ਸਨ । ਜਿਸ ਤੋਂ ਬਾਅਦ ਅਦਾਕਾਰ ਨੇ ਇਨ੍ਹਾਂ ਖ਼ਬਰਾਂ ‘ਤੇ ਚੁੱਪ ਤੋੜੀ ਹੈ । ਉਨ੍ਹਾਂ ਨੇ ਇਨ੍ਹਾਂ ਖ਼ਬਰਾਂ ‘ਤੇ ਵਿਰਾਮ ਲਗਾਉਂਦੇ ਹੋਏ ਇਨ੍ਹਾਂ ਨੂੰ ਮਹਿਜ਼ ਅਫਵਾਹਾਂ ਕਰਾਰ ਦਿੱਤਾ ਹੈ।
ਸਰਗੁਨ ਮਹਿਤਾ ਦੀ ਪ੍ਰੈਗਨੇਂਸੀ ਦੀਆਂ ਖ਼ਬਰਾਂ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀਆਂ ਸਨ । ਜਿਸ ਤੋਂ ਬਾਅਦ ਅਦਾਕਾਰ ਨੇ ਇਨ੍ਹਾਂ ਖ਼ਬਰਾਂ ‘ਤੇ ਚੁੱਪ ਤੋੜੀ ਹੈ । ਉਨ੍ਹਾਂ ਨੇ ਇਨ੍ਹਾਂ ਖ਼ਬਰਾਂ ‘ਤੇ ਵਿਰਾਮ ਲਗਾਉਂਦੇ ਹੋਏ ਇਨ੍ਹਾਂ ਨੂੰ ਮਹਿਜ਼ ਅਫਵਾਹਾਂ ਕਰਾਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਤੁਹਾਨੂੰ ਗਰਭ ਅਵਸਥਾ ਬਾਰੇ ਕਿਵੇਂ ਪਤਾ ਲੱਗਦਾ ਹੈ ਜਿਸ ਬਾਰੇ ਮੈਨੂੰ ਅਤੇ ਰਵੀ ਨੂੰ ਪਤਾ ਨਹੀਂ ਹੈ?.... ਇਸਨੂੰ ਰੋਕੋ.. ਕਿਰਪਾ ਕਰਕੇ” ਸਰਗੁਨ ਮਹਿਤਾ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।
_558b3a2c6e6aac2dba29b09594b12d05_1280X720.webp)
ਸਰਗੁਨ ਮਹਿਤਾ ਦੀ ਪ੍ਰੈਗਨੇਂਸੀ ਦੀਆਂ ਅਫਵਾਹਾਂ
ਸਰਗੁਨ ਮਹਿਤਾ ਦੀ ਪ੍ਰੈਗਨੇਂਸੀ ਦੀਆਂ ਅਫਵਾਹਾਂ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀਆਂ ਸਨ।ਇਨ੍ਹਾਂ ਅਫਵਾਹਾਂ ਦੀ ਸ਼ੁਰੂਆਤ ਉਦੋਂ ਹੋਈ ਸੀ ਜਦੋਂ ਉਹ ਆਪਣੇ ਸ਼ੋਅ ‘ਜੂਲੀਅਟ ਜੱਟ ਦੀ’ ਦੀ ਪ੍ਰਮੋਸ਼ਨ ਦੇ ਲਈ ਰਿਆਲਟੀ ਸ਼ੋਅ ਬਿੱਗ ਬੌਸ ੧੯ ‘ਚ ਪਹੁੰਚੇ ਸਨ । ਸ਼ੋਅ ਤੋਂ ਜਾਣ ਤੋਂ ਬਾਅਦ ਦੋਵੇਂ ਹਸਪਤਾਲ ਦੇ ਬਾਹਰ ਨਜ਼ਰ ਆਏ ਸਨ। ਜਿਸ ਤੋਂ ਬਾਅਦ ਫੈਂਸ ਦੇ ਵੱਲੋਂ ਕਿਆਸਾਂ ਦਾ ਦੌਰ ਸ਼ੁਰੂ ਹੋ ਗਿਆ ਸੀ ਕਿ ਇਹ ਜੋੜੀ ਜਲਦ ਹੀ ਕੋਈ ਨਾ ਕੋਈ ਗੁੱਡ ਨਿਊਜ਼ ਦੇਣ ਵਾਲੀ ਹੈ। ਪਰ ਇਹ ਸਿਰਫ਼ ਅਫਵਾਹਾਂ ਸਾਬਿਤ ਹੋਈਆਂ ਸਨ ।

ਸਰਗੁਨ ਮਹਿਤਾ ਦਾ ਵਰਕ ਫ੍ਰੰਟ
ਸਰਗੁਨ ਮਹਿਤਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ।ਉਨ੍ਹਾਂ ਦੇ ਪਤੀ ਵੀ ਵਧੀਆ ਅਦਾਕਾਰ ਹਨ ।