ਸਰਗੁਨ ਮਹਿਤਾ ਤੇ ਐਮੀ ਵਿਰਕ ਫਿਰ ਤੋਂ ਪਾਉਣਗੇ ਧੱਕ ਨਵੀਂ ਫ਼ਿਲਮ ਅਰਜਨਟੀਨਾ ਚ ਆਉਣਗੇ ਨਜ਼ਰ

ਸਰਗੁਨ ਮਹਿਤਾ ਤੇ ਐਮੀ ਵਿਰਕ ਮੁੜ ਤੋਂ ਇੱਕਠੇ ਫ਼ਿਲਮ 'ਅਰਜਨਟੀਨਾ' ਨਜ਼ਰ ਆਉਣਗੇ ।ਇਸ ਫ਼ਿਲਮ ਨੂੰ ਲੈ ਕੇ ਇਹ ਜੋੜੀ ਕਾਫੀ ਐਕਸਾਈਟਡ ਹੈ ਅਤੇ ਦਰਸ਼ਕ ਵੀ ਮੁੜ ਤੋਂ ਵੱਡੇ ਪਰਦੇ 'ਤੇ ਜੋੜੀ ਨੂੰ ਵੇਖਣ ਦੇ ਲਈ ਉਤਾਵਲੇ ਹਨ।ਫ਼ਿਲਮ ਦੇ ਮੁੱਖ ਕਿਰਦਾਰਾਂ 'ਚ ਐਮੀ ਵਿਰਕ ਤੇ ਸਰਗੁਨ ਮਹਿਤਾ ਮੁਖ ਭੂਮਿਕਾ 'ਚ ਦਿਖਾਈ ਦੇਣਗੇ ।

By  Shaminder Kaur Kaler May 2nd 2026 09:00 AM -- Updated: May 2nd 2026 10:56 AM

ਸਰਗੁਨ ਮਹਿਤਾ ਤੇ ਐਮੀ ਵਿਰਕ ਮੁੜ ਤੋਂ ਇੱਕਠੇ ਫ਼ਿਲਮ 'ਅਰਜਨਟੀਨਾ' ਨਜ਼ਰ ਆਉਣਗੇ ।ਇਸ ਫ਼ਿਲਮ ਨੂੰ ਲੈ ਕੇ ਇਹ ਜੋੜੀ ਕਾਫੀ ਐਕਸਾਈਟਡ ਹੈ ਅਤੇ ਦਰਸ਼ਕ ਵੀ ਮੁੜ ਤੋਂ ਵੱਡੇ ਪਰਦੇ 'ਤੇ ਜੋੜੀ ਨੂੰ ਵੇਖਣ ਦੇ ਲਈ ਉਤਾਵਲੇ ਹਨ।ਫ਼ਿਲਮ ਦੇ ਮੁੱਖ ਕਿਰਦਾਰਾਂ 'ਚ ਐਮੀ ਵਿਰਕ ਤੇ ਸਰਗੁਨ ਮਹਿਤਾ ਮੁਖ ਭੂਮਿਕਾ 'ਚ ਦਿਖਾਈ ਦੇਣਗੇ । ਫ਼ਿਲਮ ਦੇ ਨਾਮ ਦਾ ਖੁਲਾਸਾ ਕਰਨ ਦੇ ਨਾਲ ਨਾਲ ਸਰਗੁਨ ਮਹਿਤਾ ਨੇ ਇਸ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਕੀਤਾ ਹੈ।


ਇਹ ਫ਼ਿਲਮ ਇਸੇ ਸਾਲ ਸਤੰਬਰ ਮਹੀਨੇ 'ਚ ਰਿਲੀਜ਼ ਹੋਵੇਗੀ । ਫ਼ਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ।ਦੱਸ ਦਈਏ ਕਿ ਐਮੀ ਵਿਰਕ ਤੇ ਸਰਗੁਨ ਮਹਿਤਾ ਇਸ ਤੋਂ ਪਹਿਲਾਂ ਫ਼ਿਲਮ 'ਕਿਸਮਤ'  'ਸੌਂਕਣ ਸੌਂਕਣੇ' 'ਚ ਨਜ਼ਰ ਆਏ ਸਨ। ਇਸ ਜੋੜੀ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ।


ਐਮੀ ਵਿਰਕ ਨੇ ਕਈ ਫ਼ਿਲਮਾਂ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ
ਐਮੀ ਵਿਰਕ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵੀ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ ।ਇਨ੍ਹੀਂ ਦਿਨੀਂ ਉਹ ਆਪਣੀ ਫ਼ਿਲਮ 'ਚੜ੍ਹਦੀਕਲਾਂ' ਨੂੰ ਲੈ ਕੇ ਚਰਚਾ 'ਚ ਹਨ । ਇਸ ਫ਼ਿਲਮ 'ਚ ਉਨ੍ਹਾਂ ਦੇ ਨਾਲ ਮੁੱਖ ਕਿਰਦਾਰ 'ਚ ਰੂਪੀ ਗਿੱਲ ਉਨ੍ਹਾਂ ਦੇ ਨਾਲ ਨਜ਼ਰ ਆਉਣਗੇ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰੋਜੈਕਟਸ 'ਚ ਨਜ਼ਰ ਆਉਣਗੇ।ਸਰਗੁਨ ਮਹਿਤਾ ਤੇ ਐਮੀ ਵਿਰਕ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।

© Copyright Galactic Television & Communications Pvt. Ltd. 2026. All rights reserved.