ਸਾਰਾ ਗੁਰਪਾਲ ਨੇ ਸਾਲ ਦੇ ਆਖਰੀ ਦਿਨ ਰਾਜਵੀਰ ਜਵੰਦਾ ਦੇ ਨਾਲ ਸਾਂਝੀ ਕੀਤੀ ਤਸਵੀਰ,ਫੈਨਸ ਨੂੰ ਦਿੱਤਾ ਖ਼ਾਸ ਸੁਨੇਹਾ
ਅੱਜ ਸਾਲ ਦਾ ਆਖਰੀ ਦਿਨ ਹੈ। ਇਸ ਮੌਕੇ ‘ਤੇ ਸਾਰਾ ਗੁਰਪਾਲ ਨੇ ਮਰਹੂਮ ਗਾਇਕ ਰਾਜਵੀਰ ਜਵੰਦਾ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਆਪਣੇ ਦਿਲ ਦੁ ਜਜ਼ਬਾਤ ਸਾਂਝੇ ਕੀਤੇ ਹਨ । ਅਦਾਕਾਰਾ ਨੇ ਲਿਖਿਆ “ਕਿਸੇ ਨੇ ਮੈਨੂੰ ਇਸ ਤਸਵੀਰ ਵਿੱਚ ਟੈਗ ਕੀਤਾ ਹੈ ਅਤੇ ਇਮਾਨਦਾਰੀ ਨਾਲ .. ਮੈਨੂੰ ਹੁਣੇ ਅਹਿਸਾਸ ਹੋਇਆ ਕਿ ਜ਼ਿੰਦਗੀ ਕਿੰਨੀ ਹੈ !
ਅੱਜ ਸਾਲ ਦਾ ਆਖਰੀ ਦਿਨ ਹੈ। ਇਸ ਮੌਕੇ ‘ਤੇ ਸਾਰਾ ਗੁਰਪਾਲ (Sara Gurpal) ਨੇ ਮਰਹੂਮ ਗਾਇਕ ਰਾਜਵੀਰ ਜਵੰਦਾ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਆਪਣੇ ਦਿਲ ਦੁ ਜਜ਼ਬਾਤ ਸਾਂਝੇ ਕੀਤੇ ਹਨ । ਅਦਾਕਾਰਾ ਨੇ ਲਿਖਿਆ “ਕਿਸੇ ਨੇ ਮੈਨੂੰ ਇਸ ਤਸਵੀਰ ਵਿੱਚ ਟੈਗ ਕੀਤਾ ਹੈ ਅਤੇ ਇਮਾਨਦਾਰੀ ਨਾਲ .. ਮੈਨੂੰ ਹੁਣੇ ਅਹਿਸਾਸ ਹੋਇਆ ਕਿ ਜ਼ਿੰਦਗੀ ਕਿੰਨੀ ਹੈ ! ਸਭ ਕੁਝ ਕਿੰਨਾ ਅਨਿਸ਼ਚਿਤ ਹੈ .. ਚੀਜ਼ਾਂ ਕਿੰਨੀ ਤੇਜ਼ੀ ਨਾਲ ਬਦਲ ਸਕਦੀਆਂ ਹਨ । ਰਾਜਵੀਰ ਜਵੰਦਾ ਤੁਹਾਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ ... ਹਮੇਸ਼ਾ ।
ਮੈਂ ਇਹ ਗਾਣਾ ਸੁਣ ਰਹੀ ਸੀ ਅਤੇ ਬੋਲਾਂ ਤੋਂ ਬਹੁਤ ਕੁਝ ਸਿੱਖਿਆ। ਇਸ ਨੂੰ ਪੜ੍ਹਨ ਵਾਲੇ ਹਰ ਵਿਅਕਤੀ ਲਈ .. ਇਸ ਜ਼ਿੰਦਗੀ ਨੂੰ ਪਿਆਰ ਕਰੋ .. ਲੋਕਾਂ ਨੂੰ ਪਿਆਰ ਕਰੋ .. ਆਪਣੇ ਪਰਿਵਾਰ ਨੂੰ ਪਿਆਰ ਕਰੋ .. ਆਪਣੇ ਮਾਪਿਆਂ ਨੂੰ ਪਿਆਰ ਕਰੋ ... ਸਭ ਨੂੰ ਪਿਆਰ ਕਰੋ ... ਕਿਉਂਕਿ ਸਾਨੂੰ ਨਹੀਂ ਪਤਾ ਕਿ ਸਾਡੇ ਕੋਲ ਕੌਣ ਕਦੋਂ ਹੋਵੇਗਾ ।ਸਿੱਖਣ ਦਾ ਇੱਕ ਹੋਰ ਸਾਲ ... ਇਸ ਸਾਲ ਦਾ ਆਖਰੀ ਦਿਨ .. ਅਤੇ ਮੈਨੂੰ ਵਿਸ਼ਵਾਸ ਹੈ ਕਿ ਮੈਂ ਹਮੇਸ਼ਾ ਸਾਰੇ ਧੰਨਵਾਦ ਨਾਲ ਵਰਤਮਾਨ ਵਿੱਚ ਜੀਵਾਂਗੀ”।
ਸਾਰਾ ਗੁਰਪਾਲ ਦਾ ਵਰਕ ਫ੍ਰੰਟ
ਸਾਰਾ ਗੁਰਪਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਹ ਕਈ ਗੀਤਾਂ ‘ਚ ਬਤੌਰ ਮਾਡਲ ਨਜ਼ਰ ਆਏ । ਹੁਣ ਅਦਾਕਾਰਾ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੀ ਹੈ। ਉਸ ਦਾ ਅਸਲੀ ਨਾਂਅ ਰਚਨਾ ਹੈ ਅਤੇ ਉਸ ਦਾ ਸਬੰਧ ਹਰਿਆਣਾ ਦੇ ਰਤੀਆ ਸ਼ਹਿਰ ਦੇ ਨਾਲ ਹੈ।ਇੰਡਸਟਰੀ ‘ਚ ਉਹ ਸਾਰਾ ਗੁਰਪਾਲ ਦੇ ਨਾਂਅ ਨਾਲ ਮਸ਼ਹੂਰ ਹਨ।