ਏਪੀ ਢਿੱਲੋਂ ਦੇ ਕੰਸਰਟ ‘ਚ ਪਹੁੰਚੇ ਸੰਜੇ ਦੱਤ, ਵੀਡੀਓ ਹੋ ਰਿਹਾ ਵਾਇਰਲ
ਏਪੀ ਢਿੱਲੋਂ ਨੇ ਬੀਤੇ ਦਿਨ ਹੀ ‘ਚ ਮੁੰਬਈ ‘ਚ ਕੰਸਰਟ ਕੀਤਾ । ਇਸ ਮੌਕੇ ਤੇ ਸੰਜੇ ਦੱਤ ਵੀ ਏਪੀ ਢਿੱਲੋਂ ਦੇ ਸ਼ੋਅ ‘ਚ ਪਹੁੰਚੇ ਅਤੇ ਸਭ ਨੂੰ ਸਰਪ੍ਰਾਈਜ਼ ਦਿੱਤਾ ।ਇਸ ਕੰਸਰਟ ‘ਚ ਦੋ ਸਿਤਾਰਿਆਂ ਨੂੰ ਵੇਖ ਕੇ ਫੈਨਸ ਵੀ ਕਾਫੀ ਐਕਸਾਈਟਡ ਨਜ਼ਰ ਆਏ ।ਏਪੀ ਢਿੱਲੋਂ ਦੇ ਸ਼ੋਅ ‘ਚ ਸੰਜੇ ਦੱਤ ਵੀ ਢਿੱਲੋਂ ਦੇ ਗੀਤਾਂ ਤੇ ਝੂਮਦੇ ਨਜ਼ਰ ਆਏ ।
ਏਪੀ ਢਿੱਲੋਂ (AP Dhillon) ਨੇ ਬੀਤੇ ਦਿਨ ਹੀ ‘ਚ ਮੁੰਬਈ ‘ਚ ਕੰਸਰਟ ਕੀਤਾ । ਇਸ ਮੌਕੇ ਤੇ ਸੰਜੇ ਦੱਤ ਵੀ ਏਪੀ ਢਿੱਲੋਂ ਦੇ ਸ਼ੋਅ ‘ਚ ਪਹੁੰਚੇ ਅਤੇ ਸਭ ਨੂੰ ਸਰਪ੍ਰਾਈਜ਼ ਦਿੱਤਾ ।ਇਸ ਕੰਸਰਟ ‘ਚ ਦੋ ਸਿਤਾਰਿਆਂ ਨੂੰ ਵੇਖ ਕੇ ਫੈਨਸ ਵੀ ਕਾਫੀ ਐਕਸਾਈਟਡ ਨਜ਼ਰ ਆਏ ।ਏਪੀ ਢਿੱਲੋਂ ਦੇ ਸ਼ੋਅ ‘ਚ ਸੰਜੇ ਦੱਤ ਵੀ ਢਿੱਲੋਂ ਦੇ ਗੀਤਾਂ ਤੇ ਝੂਮਦੇ ਨਜ਼ਰ ਆਏ ।ਇਸ ਮੌਕੇ ਸੰਜੇ ਦੱਤ ਨੇ ਸਭ ਨੂੰ ਨਵੇਂ ਸਾਲ ਦੀ ਵਧਾਈ ਵੀ ਦਿੱਤੀ। ਸੰਜੇ ਦੱਤ ਨੇ ਸਟੇਜ ‘ਤੇ ਕਿਹਾ ਕਿ “ਮੇਰੇ ਭਰਾ ਏਪੀ ਢਿੱਲੋਂ ਮਜ਼ੇ ਕਰੋ”।
ਉੱਥੇ ਹੀ ਗਾਇਕ ਏਪੀ ਢਿੱਲੋਂ ਨੇ ਵੀ ਅਦਾਕਾਰ ਨੂੰ ਚੀਅਰ ਕਰਦੇ ਹੋਏ ਕਿਹਾ ਕਿ “ਹੇ ਮੁੰਬਈ, ਇਸ ਦਿੱਗਜ ਦੇ ਲਈ ਜ਼ੋਰਦਾਰ ਤਾੜੀਆਂ ਵਜਾਓ”। ਜਿਸ ‘ਤੇ ਫੈਨਸ ਨੇ ਵੀ ਹੂਟਿੰਗ ਤੇ ਤਾੜੀਆਂ ਮਾਰ ਕੇ ਸੰਜੇ ਦੱਤ ਨੂੰ ਚੀਅਰ ਕੀਤਾ ।
ਤਾਰਾ ਸੁਤਾਰੀਆ ਵੀ ਸਟੇਜ ਤੇ ਆਈ
ਅਦਾਕਾਰਾ ਤਾਰਾ ਸੁਤਾਰੀਆ ਵੀ ਸਟੇਜ ਤੇ ਆਈ ਅਤੇ ਏਪੀ ਢਿੱਲੋਂ ਦੇ ਨਾਲ ਥਿਰਕਦੀ ਨਜ਼ਰ ਆਈ । ਇਸ ਮੌਕੇ ਤੇ ਏਪੀ ਢਿੱਲੋਂ ਨੇ ਤਾਰਾ ਦਾ ਜ਼ੋਰਦਾਰ ਸੁਆਗਤ ਕੀਤਾ ਅਤੇ ਉਸ ਨੂੰ ਕਿੱਸ ਵੀ ਕੀਤਾ ।
ਏਪੀ ਢਿੱਲੋਂ ਦਾ ਵਰਕ ਫ੍ਰੰਟ
ਏਪੀ ਢਿੱਲੋਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਪਰ ਉਹ ਚਰਚਾ ‘ਚ ਉਦੋਂ ਆਏ ਜਦੋਂ ਉਨ੍ਹਾਂ ਦਾ ਗੀਤ ‘ਬ੍ਰਾਊਨ ਮੁੰਡੇ’ ਆਇਆ ਸੀ । ਇਸ ਗੀਤ ਦੇ ਨਾਲ ਉਨ੍ਹਾਂ ਦੀ ਪਛਾਣ ਬਣੀ ਸੀ ।