ਸੰਚਿਤਾ ਦੇ ਪਿਤਾ ਦਾ ਛਲਕਿਆ ਦਰਦ, ਕਿਹਾ ‘ਨਹੀਂ ਪਤਾ ਸੀ ਇਸ ਤਰ੍ਹਾਂ ਦਾ ਚੁੱਕੇਗੀ ਕਦਮ’
ਸੰਚਿਤਾ ਉਗਲੇ ਦੀ ਮੌਤ ਦੀ ਗੁੱਥੀ ਹਾਲੇ ਵੀ ਸੁਲਝੀ ਨਹੀਂ ਹੈ। ਉਸ ਦੇ ਪਿਤਾ ਦੇ ਪਿਤਾ ਵੀ ਉਸ ਦੇ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੇ ਫੈਸਲੇ ਤੋਂ ਨਿਰਾਸ਼ ਹਨ ਅਤੇ ਉਨ੍ਹਾਂ ਨੂੰ ਵਿਸ਼ਵਾਸ਼ ਨਹੀਂ ਹੋ ਰਿਹਾ ਕਿ ਉਨ੍ਹਾਂ ਦੀ ਧੀ ਨੇ ਅਜਿਹਾ ਕਦਮ ਚੁੱਕ ਲਿਆ ਹੈ। ਅਦਾਕਾਰਾ ਦੇ ਪਿਤਾ ਦਾ ਕਹਿਣਾ ਹੈ ਕਿ ‘ਉਹ ਬਹੁਤ ਉਦਾਸ ਰਹਿੰਦੀ ਸੀ ਪਰ ਇਸ ਦੀ ਵਜ੍ਹਾ ਉਸ ਨੇ ਕਦੇ ਨਹੀਂ ਸੀ ਦੱਸੀ।
ਸੰਚਿਤਾ ਉਗਲੇ ਦੀ ਮੌਤ ਦੀ ਗੁੱਥੀ ਹਾਲੇ ਵੀ ਸੁਲਝੀ ਨਹੀਂ ਹੈ। ਉਸ ਦੇ ਪਿਤਾ ਦੇ ਪਿਤਾ ਵੀ ਉਸ ਦੇ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੇ ਫੈਸਲੇ ਤੋਂ ਨਿਰਾਸ਼ ਹਨ ਅਤੇ ਉਨ੍ਹਾਂ ਨੂੰ ਵਿਸ਼ਵਾਸ਼ ਨਹੀਂ ਹੋ ਰਿਹਾ ਕਿ ਉਨ੍ਹਾਂ ਦੀ ਧੀ ਨੇ ਅਜਿਹਾ ਕਦਮ ਚੁੱਕ ਲਿਆ ਹੈ। ਅਦਾਕਾਰਾ ਦੇ ਪਿਤਾ ਦਾ ਕਹਿਣਾ ਹੈ ਕਿ ‘ਉਹ ਬਹੁਤ ਉਦਾਸ ਰਹਿੰਦੀ ਸੀ ਪਰ ਇਸ ਦੀ ਵਜ੍ਹਾ ਉਸ ਨੇ ਕਦੇ ਨਹੀਂ ਸੀ ਦੱਸੀ।ਸਾਨੂੰ ਨਹੀਂ ਸੀ ਪਤਾ ਕਿ ਉਹ ਏਨਾਂ ਵੱਡਾ ਕਦਮ ਚੁੱਕ ਲਵੇਗੀ।

ਦੱਸ ਦਈਏ ਕਿ ਅਦਾਕਾਰਾ ਨੇ ਚੌਦਾਂ ਜੂਨ ਨੂੰ ਆਪਣੇ ਘਰ ‘ਚ ਹੀ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ ਸੀ ।ਇਸ ਘਟਨਾ ਦੇ ਨਾਲ ਜੁੜੇ ਹੋਰ ਕਈ ਪੱਖ ਵੀ ਸਾਹਮਣੇ ਆ ਰਹੇ ਹਨ ਤੇ ਅਦਾਕਾਰਾ ਨਾਲ ਕੰਮ ਕਰ ਚੁੱਕੇ ਇੱਕ ਸ਼ਖਸ ਦਾ ਕਹਿਣਾ ਹੈ ਕਿ ਸੰਚਿਤਾ ਕਾਫੀ ਪ੍ਰੇਸ਼ਾਨ ਸੀ ਅਤੇ ਅਦਾਕਾਰਾ ਦੇ ਭਰਾ ਨੇ ਵੀ ਅਦਾਕਾਰਾ ਦੇ ਤਣਾਅ ‘ਚ ਰਹਿਣ ਦੀ ਗੱਲ ਆਖੀ ਸੀ।
ਦੱਸ ਦਈਏ ਕਿ ਭਰ ਜਵਾਨੀ ‘ਚ ਹੋਈ ਅਦਾਕਾਰਾ ਦੀ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਦੀ ਮੌਤ ਦੇ ਕਾਰਨ ਇੰਡਸਟਰੀ ‘ਚ ਸੋਗ ਦੀ ਲਹਿਰ ਹੈ।ਪੁਲਿਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।