ਸਲਮਾਨ ਖ਼ਾਨ ਦੇ ਨਾਲ ਪਰਛਾਵੇਂ ਵਾਂਗ ਰਹਿੰਦਾ ਹੈ ਗੁਰਮੀਤ ਸਿੰਘ ਜੌਲੀ ਉਰਫ ਸ਼ੇਰਾ, ਸਲਮਾਨ ਖ਼ਾਨ ਨੂੰ ਸਿਕਓਰਿਟੀ ਦੇਣ ਬਦਲੇ ਲੈਂਦਾ ਹੈ ਮਹੀਨਾ ਦੇ ਲੱਖਾਂ ਰੁਪਏ
ਸਲਮਾਨ ਖ਼ਾਨ ਦੇ ਬਾਡੀਗਾਰਡ ਗੁਰਮੀਤ ਸਿੰਘ ਉਰਫ ਸ਼ੇਰਾ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਦੇ ਵੱਲੋਂ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ। ਸ਼ੇਰਾ ਵੀ ਕਿਸੇ ਸੈਲੀਬ੍ਰੇਟੀ ਤੋਂ ਘੱਟ ਨਹੀਂ ਹਨ। ਸ਼ੇਰਾ ੧੯੯੫ ਤੋਂ ਸਲਮਾਨ ਖ਼ਾਨ ਦਾ ਬਾਡੀਗਾਰਡ ਹੈ।ਸਲਮਾਨ ਖ਼ਾਨ ਨੂੰ ਸਿਕਓਰਿਟੀ ਦੇਣ ਦੇ ਬਦਲੇ ਉਹ ਸਾਲ ਦੇ ਦੋ ਕਰੋੜ ਲੈਂਦੇ ਹਨ।
ਸਲਮਾਨ ਖ਼ਾਨ ਦੇ ਬਾਡੀਗਾਰਡ ਗੁਰਮੀਤ ਸਿੰਘ ਉਰਫ ਸ਼ੇਰਾ ਦਾ ਬੀਤੇ ਦਿਨ ਜਨਮ ਦਿਨ ਸੀ। ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਦੇ ਵੱਲੋਂ ਵੀ ਉਨ੍ਹਾਂ ਨੂੰ ਵਧਾਈ ਦਿੱਤੀਆਂ ਗਈਆਂ ।ਜਿਸ ਦੇ ਲਈ ਸ਼ੇਰਾ ਨੇ ਸਭ ਦਾ ਧੰਨਵਾਦ ਕੀਤਾ ਹੈ। ਸ਼ੇਰਾ ਵੀ ਕਿਸੇ ਸੈਲੀਬ੍ਰੇਟੀ ਤੋਂ ਘੱਟ ਨਹੀਂ ਹਨ। ਸ਼ੇਰਾ 1995 ਤੋਂ ਸਲਮਾਨ ਖ਼ਾਨ ਦਾ ਬਾਡੀਗਾਰਡ ਹੈ।ਸਲਮਾਨ ਖ਼ਾਨ ਨੂੰ ਸਿਕਓਰਿਟੀ ਦੇਣ ਦੇ ਬਦਲੇ ਉਹ ਸਾਲ ਦੇ ਦੋ ਕਰੋੜ ਲੈਂਦੇ ਹਨ। ਯਾਨੀ ਕਿ ਸੋਲਾਂ ਲੱਖ ਰੁਪਏ ਪ੍ਰਤੀ ਮਹੀਨਾ ਦੀ ਸੈਲਰੀ ਉਹ ਸਲਮਾਨ ਖ਼ਾਨ ਤੋਂ ਲੈਂਦੇ ਹਨ।

ਸ਼ੇਰਾ ਨੂੰ ਬਾਡੀ ਬਿਲਡਿੰਗ ਦਾ ਬਹੁਤ ਸ਼ੌਕ ਸੀ ਅਤੇ ਉਨ੍ਹਾਂ ਨੇ ਜੂਨੀਅਰ ਮਿਸਟਰ ਮੁੰਬਈ ਤੇ ਮਿਸਟਰ ਮਹਾਰਾਸ਼ਟਰ ਵੀ ਰਹਿ ਚੁੱਕੇ ਹਨ।ਸ਼ੇਰਾ ਦੇ ਪਿਤਾ ਜੀ ਮੁੰਬਈ ‘ਚ ਗੱਡੀਆਂ ਠੀਕ ਕਰਨ ਵਾਲੀ ਵਰਕਸ਼ਾਪ ਚਲਾਉਂਦੇ ਸਨ। ਉਨ੍ਹਾਂ ਦੇ ਪਿਤਾ ਜੀ ਦਾ ਕੁਝ ਸਮਾਂ ਪਹਿਲਾਂ ਹੀ ਦਿਹਾਂਤ ਹੋ ਚੁੱਕਿਆ ਹੈ। ਸ਼ੇਰਾ ਦਾ ਇੱਕ ਪੁੱਤਰ ਵੀ ਹੈ,ਜਿਸ ਦੇ ਨਾਲ ਅਕਸਰ ਉਨ੍ਹਾਂ ਦੇ ਵੀਡੀਓਜ਼ ਵੀ ਸਾਹਮਣੇ ਆਉਂਦੇ ਰਹਿੰਦੇ ਹਨ।

1995 ‘ਚ ਸੋਹੇਲ ਖ਼ਾਨ ਨੇ ਵਿਦੇਸ਼ੀ ਦੌਰੇ ਦੌਰਾਨ ਸ਼ੇਰਾ ਦੀ ਕੰਪਨੀ ਦੀਆਂ ਸੇਵਾਵਾਂ ਲਈਆਂ ਸਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਤੋਂ ਖੁਸ਼ ਹੋ ਕੇ ਹੀ ਉਨ੍ਹਾਂ ਨੂੰ ਸਲਮਾਨ ਖ਼ਾਨ ਦੀ ਸਿਕਓਰਿਟੀ ਮਿਲੀ ਸੀ । ਜਿਸ ਤੋਂ ਬਾਅਦ ਉਹ ਸਲਮਾਨ ਖ਼ਾਨ ਦੇ ਪਰਿਵਾਰ ਦਾ ਇੱਕ ਹਿੱਸਾ ਹੀ ਬਣ ਚੁੱਕਿਆ ਹੈ ਅਤੇ ਉਹ ਹਮੇਸ਼ਾ ਸਲਮਾਨ ਖ਼ਾਨ ਦੇ ਨਾਲ ਪਰਛਾਵੇਂ ਵਾਂਗ ਰਹਿੰਦਾ ਹੈ।ਸ਼ੇਰਾ ਨੇ ਖੁਦ ਵੀ ਕਿਹਾ ਸੀ ਕਿ ਜਦੋਂ ਤੱਕ ਉਹ ਜਿੰਦਾ ਰਹਿਣਗੇ ਉਹ ਸਲਮਾਨ ਖ਼ਾਨ ਦੇ ਨਾਲ ਹੀ ਰਹਿਣਗੇ ।