ਪੰਜਾਬੀ ਇੰਡਸਟਰੀ ਤੋਂ ਦੁੱਖਦਾਇਕ ਖ਼ਬਰ, ਅਦਾਕਾਰ ਪਾਲ ਸਿੰਘ ਧੂੜਕੋਟ ਦਾ ਹਾਰਟ ਅਟੈਕ ਕਾਰਨ ਦਿਹਾਂਤ

ਪੰਜਾਬੀ ਇੰਡਸਟਰੀ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਖ਼ਬਰ ਇਹ ਹੈ ਕਿ ਅਦਾਕਾਰ ਹਰਪਾਲ ਸਿੰਘ ਪਾਲ ਧੂੜਕੋਟ ਦਾ ਦਿਹਾਂਤ ਹੋ ਗਿਆ ਹੈ। ਖਬਰਾਂ ਮੁਤਾਬਕ ਪਾਲ ਧੂੜਕੋਟ ਨੂੰ ਦਿਲ ਦਾ ਦੌਰਾ ਪਿਆ ਹੈ। ਜਿਸ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ ।

By  Shaminder Kaur Kaler June 2nd 2026 11:46 AM

ਪੰਜਾਬੀ ਇੰਡਸਟਰੀ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਖ਼ਬਰ ਇਹ ਹੈ ਕਿ ਅਦਾਕਾਰ ਹਰਪਾਲ ਸਿੰਘ ਪਾਲ ਧੂੜਕੋਟ ਦਾ ਦਿਹਾਂਤ ਹੋ ਗਿਆ ਹੈ। ਖਬਰਾਂ ਮੁਤਾਬਕ ਪਾਲ ਧੂੜਕੋਟ ਨੂੰ ਦਿਲ ਦਾ ਦੌਰਾ ਪਿਆ ਹੈ। ਜਿਸ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ । ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।  

 ਕਈ ਫ਼ਿਲਮਾਂ ‘ਚ ਕੀਤਾ ਕੰਮ 

ਪਾਲ ਸਿੰਘ ਧੂੜਕੋਟ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਸੀ। ਜਿਸ ‘ਚ ਨਿੱਕਾ ਜ਼ੈਲਦਾਰ, ਜ਼ਿੰਦਗੀ ਜ਼ਿੰਦਾਬਾਦ, ਤੂੰ ਮੇਰਾ ਕੀ ਲੱਗਦਾ ਸਣੇ ਕਈ ਫ਼ਿਲਮਾਂ ‘ਚ ਆਪਣੇ ਬਿਹਤਰੀਨ ਕਿਰਦਾਰਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਸੀ ।ਉਨ੍ਹਾਂ ਦੇ ਦਿਹਾਂਤ ਕਾਰਨ ਪੰਜਾਬੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ ਅਤੇ ਹਰ ਕੋਈ ਉਨ੍ਹਾਂ ਦੀ ਬੇਵਕਤੀ ਮੌਤ ‘ਤੇ ਸੋਗ ਜਤਾ ਰਿਹਾ ਹੈ।ਇਸ ਤੋਂ ਪਹਿਲਾਂ ਬਾਲੀਵੁੱਡ ਦੇ ਮਸ਼ਹੂਰ ਗਾਇਕਾ ਸੁਮਨ ਕਲਿਆਣਪੁਰ ਦਾ ਦਿਹਾਂਤ ਹੋ ਗਿਆ ਸੀ । ਇਸ ਤੋਂ ਕੁਝ ਦਿਨ ਪਹਿਲਾਂ ਪੰਜਾਬ ਦੀ ਮਸ਼ਹੂਰ ਗਾਇਕਾ ਇੰਦਰ ਕੌਰ ਦਾ ਕਤਲ ਕਰ ਦਿੱਤਾ ਗਿਆ ਸੀ । ਇੱਕ ਤੋਂ ਬਾਅਦ ਇੱਕ ਮੰਦਭਾਗੀਆਂ ਖ਼ਬਰਾਂ ਨੇ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। 

 ਪਿੰਡ ਧੂੜਕੋਟ ਰਣਸੀਂਹ ‘ਚ ਹੋਇਆ ਜਨਮ

ਪਾਲ ਸਿੰਘ ਧੂੜਕੋਟ ਦਾ ਜਨਮ ਮੋਗਾ ਦੇ ਪਿੰਡ ਧੂੜਕੋਟ ‘ਚ ਹੋਇਆ। ਉਨ੍ਹਾਂ ਨੂੰ ਬਚਪਨ ਤੋਂ ਹੀ ਨਾਟਕਾਂ, ਸੱਭਿਆਚਾਰਕ ਸਮਾਗਮਾਂ ‘ਚ ਰੂਚੀ ਸੀ ਅਤੇ ਇਹੀ ਵਜ੍ਹਾ ਸੀ ਕਿ ਉਹ ਮਨੋਰੰਜਨ ਦੇ ਖੇਤਰ ‘ਚ ਸਰਗਰਮ ਹੋਏ ਅਤੇ ਰੰਗਮੰਚ ਦੇ ਵੀ ਉੱਘੇ ਕਲਾਕਾਰ ਰਹੇ। 


© Copyright Galactic Television & Communications Pvt. Ltd. 2026. All rights reserved.